
ਪਰਾਲੀ ਡੰਪ ਵਾਲੀਆਂ ਥਾਂਵਾਂ ਨੇੜੇ ਪਟਾਖੇ ਚਲਾਉਣ 'ਤੇ ਪਾਬੰਦੀ ਦੇ ਹੁਕਮ
ਪਟਿਆਲਾ, 8 ਨਵੰਬਰ - ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸਾਕਸ਼ੀ ਸਾਹਨੀ ਨੇ ਫੌਜਦਾਰੀ ਜਾਬਤਾ, ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਵਿੱਚ ਪਰਾਲੀ ਨੂੰ ਡੰਪ ਕਰਨ ਲਈ ਨਿਰਧਾਰਤ ਕੀਤੀਆਂ ਥਾਵਾਂ
ਪਟਿਆਲਾ, 8 ਨਵੰਬਰ - ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸਾਕਸ਼ੀ ਸਾਹਨੀ ਨੇ ਫੌਜਦਾਰੀ ਜਾਬਤਾ, ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਵਿੱਚ ਪਰਾਲੀ ਨੂੰ ਡੰਪ ਕਰਨ ਲਈ ਨਿਰਧਾਰਤ ਕੀਤੀਆਂ ਥਾਵਾਂ ਪਿੰਡ ਕਮਾਸਪੁਰ, ਕਕਰਾਲਾ, ਦੋਦੜਾ, ਸੁਨਿਆਰਹੇੜੀ, ਸ਼ੁਤਰਾਣਾ, ਜੈਖਰ, ਅਕਾਲਗੜ੍ਹ, ਰੀਠਖੇੜੀ, ਪੰਜੋਲਾ, ਕੱਲਰਮਾਜਰੀ, ਚੱਪੜ, ਬਠਲੀ, ਕੁਲਬੁਰਛਾਂ, ਮੁੰਛੀਵਾਲਾ, ਦੁਲੱਧੀ ਅਤੇ ਮਿਰਜ਼ਾਪੁਰ ਵਿਖੇ ਬਣੇ ਡੰਪਾਂ ਦੇ 200 ਮੀਟਰ ਵਿੱਚ ਪਟਾਖੇ ਚਲਾਉਣ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰ ਕੀਤੇ ਹਨ। ਇਹ ਹੁਕਮ 6 ਦਸੰਬਰ ਤੱਕ ਲਾਗੂ ਰਹਿਣਗੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਲ 2023 ਦੌਰਾਨ ਝੋਨੇ ਦੀ ਫਸਲ ਦੀ ਕਟਾਈ ਦੌਰਾਨ ਝੋਨੇ ਦੀ ਰਹਿੰਦ ਖੁੰਹਦ ਨੂੰ ਅੱਗ ਲੱਗਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।
