
ਵਾਈ.ਪੀ.ਐਸ. ਮੁਹਾਲੀ ਨੇ ਅੰਡਰ-14 ਆਲ ਇੰਡੀਆ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰਅੱਪ ਟਰਾਫੀ ਜਿੱਤੀ ਹਰਜਗਤੇਸ਼ਵਰ ਖਹਿਰਾ ਬਣਿਆ ਟੂਰਨਾਮੈਂਟ ਦਾ ਬੈਸਟ ਵਿਕਟਕੀਪਰ
ਐਸ ਏ ਐਸ ਨਗਰ, 7 ਨਵੰਬਰ - ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਨੇ ਬੀ. ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ, ਪੁਣੇ ਵਿਖੇ ਹੋਈ ਅੰਡਰ-14 ਆਲ ਇੰਡੀਆ ਆਈ. ਪੀ. ਐਸ. ਸੀ. ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰ ਅੱਪ ਟਰਾਫੀ ਜਿੱਤੀ ਲਈ ਹੈ।
ਐਸ ਏ ਐਸ ਨਗਰ, 7 ਨਵੰਬਰ - ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਨੇ ਬੀ. ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ, ਪੁਣੇ ਵਿਖੇ ਹੋਈ ਅੰਡਰ-14 ਆਲ ਇੰਡੀਆ ਆਈ. ਪੀ. ਐਸ. ਸੀ. ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰ ਅੱਪ ਟਰਾਫੀ ਜਿੱਤੀ ਲਈ ਹੈ। 20 ਓਵਰਾਂ ਦੇ ਫਾਰਮੈਟ ਵਾਲੇ ਮੁਕਾਬਲਿਆਂ ਵਿੱਚ ਪਿਛਲੇ ਸਾਲ ਦੀ ਅੰਡਰ-14 ਚੈਂਪੀਅਨ ਵਾਈ. ਪੀ. ਐਸ. ਮੁਹਾਲੀ ਨੂੰ ਫਾਈਨਲ ਵਿੱਚ ਮਾਡਰਨ ਸਕੂਲ ਬਾਰਾਖੰਬਾ ਰੋਡ, ਨਵੀਂ ਦਿੱਲੀ ਨੇ ਹਰਾਇਆ।
ਵਾਈ. ਪੀ. ਐਸ., ਮੁਹਾਲੀ ਦੇ ਡਾਇਰੈਕਟਰ, ਮੇਜਰ ਜਨਰਲ ਟੀ. ਪੀ. ਐਸ. ਵੜੈਚ ਨੇ ਦੱਸਿਆ ਕਿ ਆਲ ਇੰਡੀਆ ਆਈ.ਪੀ.ਐਸ.ਸੀ. ਅੰਡਰ-14 ਕ੍ਰਿਕਟ ਚੈਂਪੀਅਨਸ਼ਿਪ, ਜਿਸ ਵਿੱਚ ਦੇਸ਼ ਦੇ ਚੋਟੀ ਦੇ 21 ਸਕੂਲਾਂ ਨੇ ਭਾਗ ਲਿਆ ਸੀ, ਉਸ ਵਿੱਚ ਵਾਈ ਪੀ ਐਸ ਦੀ ਟੀਮ ਕੋਚ ਪ੍ਰਵੀਨ ਸਿੰਘ ਦੀ ਅਗਵਾਈ ਵਿੱਚ ਸ਼ਾਮਿਲ ਹੋਈ ਸੀ।
ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਵਾਈ. ਪੀ. ਐਸ. ਮੁਹਾਲੀ ਨੇ ਮੇਜ਼ਬਾਨ ਬੀ.ਕੇ. ਬਿਰਲਾ ਸੈਂਟਰ ਫਾਰ ਐਜੂਕੇਸ਼ਨ ਨੂੰ 87 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19 ਓਵਰਾਂ ਵਿੱਚ ਹਰਾਇਆ। ਮੇਓ ਕਾਲਜ ਅਜਮੇਰ ਵਿਰੁੱਧ ਕੁਆਰਟਰ ਫਾਈਨਲ ਮੈਚ ਦੌਰਾਨ ਵਾਈ.ਪੀ.ਐਸ. ਮੁਹਾਲੀ ਨੇ ਨਿਰਧਾਰਤ 20 ਓਵਰਾਂ ਵਿੱਚ 121 ਦੌੜਾਂ ਦਾ ਟੀਚਾ ਰੱਖਿਆ, ਪਰ ਮੇਓ ਕਾਲਜ 19 ਓਵਰਾਂ ਵਿੱਚ ਸਿਰਫ਼ 100 ਦੌੜਾਂ ਤੇ ਹੀ ਢੇਰ ਹੋ ਗਈ।
ਮੁਕਾਬਲੇ ਦੌਰਾਨ ਵਾਈ. ਪੀ. ਐਸ. ਮੁਹਾਲੀ ਦੇ ਕਪਤਾਨ ਹਰਜਗਤੇਸ਼ਵਰ ਸਿੰਘ ਖਹਿਰਾ ਨੂੰ ਟੂਰਨਾਮੈਂਟ ਦਾ ਬੈਸਟ ਵਿਕਟਕੀਪਰ ਚੁਣਿਆ ਗਿਆ। ਖਹਿਰਾ ਨੇ 11 ਖਿਡਾਰੀਆਂ ਨੂੰ ਵਿਕਟ ਦੇ ਪਿੱਛੇ ਆਪਣਾ ਸ਼ਿਕਾਰ ਬਣਾਇਆ ਜਿਸ ਵਿਚ 5 ਸਟੰਪਿੰਗ, 5 ਕਾਟ-ਬੀਹਾਈਂਡ, 1 ਰਨ ਆਊਟ ਤੋਂ ਇਲਾਵਾ 4 ਰਨ ਆਊਟ ਵਿੱਚ ਵੀ ਮਦਦ ਕੀਤੀ।
