
ਵੈਲਫੇਅਰ ਸੁਸਾਇਟੀ ਵਲੋਂ 72 ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਕਰਵਾਉਣ ਉਪਰੰਤ ਮਰੀਜਾਂ ਨੂੰ ਘਰੋ-ਘਰੀ ਪਹੁੰਚਾਇਆ।
ਗੜਸ਼ੰਕਰ 05 ਨਵੰਬਰ - ਸ਼੍ਰੀ ਗੁਰੂੁ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ:ਸੜੋਆ ਵਲੋਂ ਸ਼੍ਰੀ ਗੁਰੁੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਚਾਂਦਪੁਰ ਰੁੜਕੀ ਵਿਖੇ ਲਗਾਏ ਅੱਖਾਂ ਦੇ ਲੈਨਜਾਂ ਵਾਲੇ ਕੈਪ ਦੌਰਾਨ ਜਿਨ੍ਹਾਂ 72 ਮਰੀਜਾਂ ਨੂੰ ਅਪਰੇਸ਼ਨਾਂ ਲਈ ਚੁਣਿਆ ਗਿਆ ਸੀ
ਗੜਸ਼ੰਕਰ 05 ਨਵੰਬਰ - ਸ਼੍ਰੀ ਗੁਰੂੁ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ:ਸੜੋਆ ਵਲੋਂ ਸ਼੍ਰੀ ਗੁਰੁੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਚਾਂਦਪੁਰ ਰੁੜਕੀ ਵਿਖੇ ਲਗਾਏ ਅੱਖਾਂ ਦੇ ਲੈਨਜਾਂ ਵਾਲੇ ਕੈਪ ਦੌਰਾਨ ਜਿਨ੍ਹਾਂ 72 ਮਰੀਜਾਂ ਨੂੰ ਅਪਰੇਸ਼ਨਾਂ ਲਈ ਚੁਣਿਆ ਗਿਆ ਸੀ,ਉਨ੍ਹਾਂ ਮਰੀਜਾਂ ਦੇ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਵਿਖੇ ਅਪ੍ਰੇਸ਼ਨ ਕਰਵਾਉਣ ਉਪਰੰਤ ਉਨ੍ਹਾਂ ਮਰੀਜਾਂ ਨੂੰ ਸੁਸਾਇਟੀ ਮੈਂਬਰਾਂ ਵਲੋਂ ਘਰੋ-ਘਰੀ ਛੱਡ ਕੇ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਛੁਕਰਾਨਾ ਅਰਦਾਸ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਾਜਰ ਰਾਮ ਮਾਨ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਕੈਪ ਦੌਰਾਨ ਸਹਿਯੋਗੀ ਸ਼੍ਰੀ ਗੁਰੁੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ,ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਗੁਰਦਿੱਤਾ ਜੀ ਚਾਂਦਪੁਰ ਰੁੜਕੀ,ਸਮਾਜਸੇਵੀਆਂ,ਐਨ.ਆਈ.ਆਈ.ਵੀਰਾਂ ਅਤੇ ਇਲਾਕੇ ਦੇ ਸਹਿਯੋਗੀਆਂ ਦਾ ਇਸ ਪਵਿੱਤਰ ਕਾਰਜ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਉਨ੍ਹਾਂ ਐਲਾਨ ਕੀਤਾ ਕਿ ਪ੍ਰਵਾਸੀ ਵੀਰਾਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲੇ ਸਹਿਯੋਗ ਨੂੰ ਦੇਖਦਿਆ ਸੁਸਾਇਟੀ ਭਵਿੱਖ ਵਿਚ ਵੀ ਇਸ ਤਰ੍ਹਾਂ ਸਮਾਜ ਭਲਾਈ ਦੇ ਕਾਰਜ ਕਰਦੀ ਰਹੇਗੀ।ਇਸ ਮੌਕੇ ਸ਼੍ਰੀ ਹਰਅਮਰਿੰਦਰ ਸਿੰਘ ਰਿੰਕੂ ਸਾਬਕਾ ਚੇਅਰਮੈਨ ਸੰਮਤੀ ਸੜੋਆ ਨੇ ਸੁਸਾਇਟੀ ਨੂੰ 7100 ਰੁਪਏ ਦੀ ਮਾਲੀ ਮਦਦ ਦਿੰਦਿਆ ਸੁਸਾਇਟੀ ਮੈਂਬਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।ਇਸ ਮੌਕੇ ਸ:ਹਰਮੰਦਰ ਸਿੰਘ ਪ੍ਰਧਾਨ,ਚਾਨਣ ਸਿੰਘ,ਕੈਪਟਨ ਤਰਸੇਮ ਸਿੰਘ ਖੁਰਦਾਂ,ਪ੍ਰੋ:ਵਰਿੰਦਰ ਬਛੌੜੀ,ਗੁਰਦਿਆਲ ਮਾਨ,ਮਾ:ਰਾਜ ਕੁਮਾਰ ਮਾਲੇਵਾਲ,ਬਲਵਿੰਦਰ ਨਾਨੋਵਾਲ,ਸ਼ਮਸ਼ੇਰ ਪੋਜੇਵਾਲ,ਗੁਰਨਾਮ ਸਿੰਗ ਬਿੱਟੂ ਛਦੌੜੀ,ਲਾਲ ਸਿੰਗ ਮਾਨ,ਪ੍ਰਿਸੀਪਲ ਪ੍ਰੇਮ ਕੁਮਾਰ ਸਾਹਿਬਾ, ਪਰਮਜੀਤ ਸਿੰਘ ਚੱਕ ਸਿੰਘਾਂ,ਪ੍ਰਿਸੀਪਲ ਅਮਰਜੀਤ ਖੱਟਕੜ ਮੁਕੰਦਪੁਰ, ਲੈਕਚਰਾਰ ਜਗਮੋਹਣ ਸਿੰਘ ਨੌਰਦ,ਲੈਕਚਰਾਰ ਰਜਿੰਦਰ ਕੁਮਾਰ,ਤੇਲੂ ਰਾਮ ਸਾਬਕਾ ਸਰਪੰਚ,ਨਰੰਜਣਜੋਤ ਸਿੰਘ,ਮਾ:ਮਹਿੰਦਰ ਚੰਦ ਪੋਜੇਵਾਲ,ਮੋਹਣ ਲਾਲ ਖਰੌੜ,ਤਿਲਕ ਰਾਜ ਸੂਦ ਸਰਪੰਚ ਆਲੋਵਾਲ ਅਤੇ ਚਮਨ ਲਾਲ ਸੜੋਆ ਆਦਿ ਵੀ ਹਾਜਰ ਸਨ।
