
ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ.ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਉਣ ਨਾਲ ਨੌਜਵਾਨ ਪੀੜ੍ਹੀ’ਚ ਨਵੀ ਸੇਧ ਮਿਲੇਗੀ :- ਮਾ: ਰਾਮ ਦਾਸ ਹਰਮਾ
ਗੜ੍ਹਸ਼ੰਕਰ 05 ਨਵੰਬਰ - ਸ: ਮਨਜੀਤ ਸਿੰਘ ਅਤੇ ਮਾ:ਰਾਮ ਦਾਸ ਹਰਮਾ ਵਾਸੀ ਹਰਮਾ ਦੇ ਵਿਸ਼ੇਸ਼ ਉਪਰਾਲੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਆਰੰਭੇ ਪਾਠ ਦੇ ਭੋਗ ਪਾਏ ਗਏ।ਪਾਠ ਦੇ ਭੋਗ ਉਪਰੰਤ ਗੁਰੁੂ ਘਰ ਦੇ ਵਜੀਰਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਗਿਆ।
ਗੜ੍ਹਸ਼ੰਕਰ 05 ਨਵੰਬਰ - ਸ: ਮਨਜੀਤ ਸਿੰਘ ਅਤੇ ਮਾ:ਰਾਮ ਦਾਸ ਹਰਮਾ ਵਾਸੀ ਹਰਮਾ ਦੇ ਵਿਸ਼ੇਸ਼ ਉਪਰਾਲੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਆਰੰਭੇ ਪਾਠ ਦੇ ਭੋਗ ਪਾਏ ਗਏ।ਪਾਠ ਦੇ ਭੋਗ ਉਪਰੰਤ ਗੁਰੁੂ ਘਰ ਦੇ ਵਜੀਰਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਗਿਆ।ਇਸ ਮੌਕੇ ਸਮੁੱਚੇ ਪਰਿਵਾਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਜਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਬੁੱਤ ਸਥਾਪਿਤ ਕੀਤਾ ਗਿਆ।ਬਾਬਾ ਸਾਹਿਬ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੀ ਗੁਰਲਾਲ ਸਿੰਘ ਬਸਪਾ ਆਗੂ ਅਤੇ ਮਾ:ਰਾਮ ਦਾਸ ਹਰਮਾ ਵਲੋ ਅਦਾ ਕੀਤੀ ਗਈ।ਇਸ ਮੌਕੇ ਉਨ੍ਹਾਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਨੇ ਆਪਣੀ ਸਖਤ ਮਿਹਨਤ ਨਾਲ ਭਾਰਤ ਨੂੰ ਜੋ ਸੰਵਿਧਾਨ ਤਿਆਰ ਕਰਕੇ ਦਿੱਤਾ,ਅੱਜ ਹਾਕਮ ਸਰਕਾਰਾਂ ਉਸ ਸੰਵਿਧਾਨ ਨਾਲ ਦੇਸ਼ ਦਾ ਸ਼ਾਸ਼ਨ ਪ੍ਰਬੰਧ ਚਲਾ ਰਹੀਆ ਹਨ,ਜੋ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸੰਸਾਰ ਅੰਦਰ ਚੰਦ ਅਤੇ ਸੁਰਜ ਰਹਿਣਗੇ,ਉਦੋਂ ਤੱਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਨਾਂ ਰਹੇਗਾ।ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਬੁੱਤ ਤੋਂ ਸੇਧ ਲੈਣ ਕੇ ਆਪਣੇ ਜੀਵਨ ਦੀ ਉੱਚ ਮੰਜਲ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ।ਇਸ ਮੌਕੇ ਤਰਸੇਮ ਸਿੰਘ ਭੰਮੀਆ,ਸਤਿੰਦਰ ਸਿੰਘ ਮਲਕੋਵਾਲ,ਜਰਨੈਲ ਸਿੰਘ ਸੈਣੀ,ਡਾ.ਓਕਾਰ ਸਿੰਘ,ਐਡਵੋਕੇਟ ਬਲਜਿੰਦਰ ਸਿੰਘ,ਜਸਪਾਲ ਸਿੰਘ ਸਾਬਕਾ ਸਰਪੰਚ ਹਰਮਾ,ਠੇਕੇਦਾਰ ਸੰਤ ਰਾਮ,ਬੁੱਧ ਰਾਮ,ਠੇਕੇਦਾਰ ਸੱਤਪਾਲ,ਚੌਧਰੀ ਤਰਸੇਮ ਲਾਲ,ਹਰਮੇਸ਼ ਰਾਣਾ,ਗਿਆਨ ਸਿੰਘ ਭੱਠਲ,ਰਾਜੇਸ਼ ਕੁਮਾਰ ਭੱਟੀ ਚੰਡੀਗੜ੍ਹ,ਯੋਗੇਸ਼ ਬਾਲੀ ਨਵਾਸ਼ਹਿਰ,ਸੁਰਿੰਦਰ ਪਾਲ ਹਿਮਾਚਲ ਪ੍ਰਦੇਸ਼,ਗੁਰਪ੍ਰਸ਼ਾਦ ਫਗਵਾੜਾ, ਅਤੇ ਸ਼੍ਰੀ ਮਸਤ ਆਦਿ ਵੀ ਹਾਜਰ ਸਨ।
