
ਚਿਲਡਰਨ ਹੋਮ ਲੜਕਿਆਂ ਹੁਸਿ਼ਆਰ ਵਿਚ ਰਹਿੰਦੇ ਬੱਚਿਆ ਨੂੰ ਬਿਲਡਿੰਗ ਦੀ ਰੇਨੋਵੇਸ਼ਨ ਕਰਵਾਉਣ ਦੇ ਨਾਮ ਉਤੇ ਲੁਧਿਆਣਾ ਚਿਲਡਰਨ ਹੋਮ ਵਿਚ ਸਿ਼ਫਟ ਕਰਨ ਦੀਆਂ ਹੋਈਆਂ ਤਿਆਰੀਆਂ
19 ਬੇਸਹਾਰਾ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਨੂੰ ਲੈ ਕੇ ਰਾਸ਼ਟਰੀ ਚਾਇਲਡ ਰਾਇਟਸ ਕਮੀਸ਼ਨ ਨੂੰ ਦਰਜ ਕਰਵਾਈ ਸ਼ਕਾਇਤ
19 ਬੇਸਹਾਰਾ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਨੂੰ ਲੈ ਕੇ ਰਾਸ਼ਟਰੀ ਚਾਇਲਡ ਰਾਇਟਸ ਕਮੀਸ਼ਨ ਨੂੰ ਦਰਜ ਕਰਵਾਈ ਸ਼ਕਾਇਤ ।
ਗੜ੍ਹਸੰਕਰ 01 ਨਵੰਬਰ- ਬੇਸਹਾਰਾ ਬੱਚਿਆਂ ਦੀ ਭਲਾਈ ਦੇ ਨਾਮ ਉਤੇ ਰਾਮ ਕਲੋਨੀ ਕੈਂਪ ਵਿਚ ਚਲ ਰਹੇ ਚਿਲਡਰਨ ਹੋਮ ਦੀ ਬਿਲਡਿੰਗ ਸਬੰਧੀ ਰੇਨੋਵੇਸ਼ਨ ਨੂੰ ਲੈ ਕੇ ਉਥੇ 19 ਦਾਖਲ ਬੱਚਿਆਂ ਨੂੰ ਲੁਧਿਆਣਾ ਦੇ ਚਿਲਡਰਨ ਹੋਮ ਵਿਚ ਸਿ਼ਫਟ ਕਰਨ ਵਾਰੇ ਪਤਾ ਲਗਣ ਤੇ ਪੰਜਾਬ ਸਰਕਾਰ ਸਰਕਾਰ ਦੇ ਸਮਾਜਿਕ ਸੁੱਰਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਦੇ ਮੰਤਰਾਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕੇ ਬੱਚਿਆਂ ਦੇ ਸਿ਼ਫਟ ਹੋਣ ਨਾਲ ਬੱਚਿਆਂ ਨੂੰ ਅਨੇਕਾਂ ਮੁਸਿ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਚਿਲਡਰਨ ਹੋਮ ਵਿਚ ਲਗਭਗ 19 ਬੱਚੇ ਹਨ ਤੇ ਉਹ ਵੱਖ ਵੱਖ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਹਨ ਤੇ ਬੱਚਿਆਂ ਵਿਚ ਵੀ ਇਸ ਗੱਲ ਦੀ ਨਿਰਾਸ਼ਾ ਹੈ ਅਤੇ 18 ਸਾਲ ਦੀ ਉਮਰ ਤੱਕ ਬੱਚੇ ਰਹਿੰਦੇ ਇਥੇ ਰਹਿੰਦੇ ਹਨ।ਜਿਥੇ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ।ਧੀਮਾਨ ਨੇ ਕਿਹਾ ਕਿ ਅਗਰ ਉਸ ਬਿਲੰਡਗ ਦੀ ਰੇਨੋਵੇਸ਼ਨ ਕਰਨੀ ਹੈ ਤਾਂ ਉਸ ਦਾ ਬੱਚਿਆਂ ਨਾਲ ਕੀ ਸਬੰਧ ਹੈ।ਧੀਮਾਨ ਨੇ ਦਸਿਆ ਕਿ ਪੰਜਾਬ ਵਿਚ ਤਾਂ ਪਹਿਲਾ ਵਿਚ 7 ਚਿਲਡਰਨ ਹੋਮ ਹਨ।ਹੁਸਿ਼ਆਰ ਪੁਰ ਦਾ ਚਿਲਡਰਨ ਹੋਮ ਲੜਕਿਆਂ ਸਿ਼ਫਟ ਹੋਣ ਨਾਲ ਉਨ੍ਹਾਂ ਗਿਣਤੀ ਘੱਟ ਕੇ 6 ਰਹਿ ਜਾਵੇਗੀ।ਉਨ੍ਹਾਂ ਦਸਿਆ ਕਿ ਅਸਲ ਕਾਰਨ ਤਾਂ ਹੁਸਿ਼ਆਰ ਪੁਰ ਵਿਚ ਸਟਾਫ ਦੀ ਵੱਡੀ ਘਾਟ ਹੈ।ਕੁਲ 18 ਪੋਸਟਾਂ ਵਿਚੋਂ ਸਿਰਫ 4 ਭਰੀਆਂ ਹੋਈਆਂ ਹਨ ਤੇ 14 ਖਾਲੀ ਪਈਆਂ ਹਨ।ਉਨ੍ਹਾਂ ਕਿਹਾ ਕਿ ਪਰ ਸਰਕਾਰ ਅਪਣੀਆਂ ਕੰਮਜੋਰੀਆਂ ਨੂੰ ਛੁਪਾ ਰਹੀ ਹੈ।ਕੀ ਬੇਸਹਾਰਾ ਬੱਚਿਆਂ ਲਈ ਸਰਕਾਰ ਕੋਲ ਪੈਸੇ ਅਤੇ ਸਟਾਫ ਦੀ ਘਾਟ ਹੈ। ਧੀਮਾਨ ਨੇ ਕਿਹਾ ਕਿ ਸਿ਼ਫਟ ਕਰਨ ਤੋਂ ਪਹਿਲਾਂ ਸਹਿ਼ਰੀ ਲੋਕਾਂ ਅਤੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਜਾਨਣਾ ਜਰੂਰੀ ਹੈ ਤੇ ਸਰਕਾਰ ਅਪਣੇ ਤਾਨਾਸ਼ਾਹੀ ਵਾਲੇ ਫੈਸਲੇ ਬੱਚਿਆਂ ਤੋਂ ਦੂਰ ਰੱਖੇ।ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੂੰ ਚਿਲਡਰਨ ਹੋਮ ਦਾ ਨਾਮ ਬਦਲੀ ਕਰਕੇ ਅਬਜਰਬੇਸ਼ਨ ਹੋਮ ਨਿਊ ਵਿੰਗ ਰਖਣ ਦਾ ਜਿਆਦਾ ਹੀ ਸ਼ੋਕ ਹੈ ਤਾਂ ਰੱਖੇ।ਧੀਮਾਨ ਨੇ ਕਿਹਾ ਕਿ ਹੁਸਿ਼ਆਰ ਪੁਰ ਨਵਾਂ ਚਿਲਡਰਨ ਹੋਮ ਲੜਕਿਆਂ ਲਈ ਰਾਮ ਕਲੋਨੀ ਕੈਂਪ ਵਿਚ ਬਹੁਤ ਸਾਰੀ ਥਾ ਪਈ ਹੈ,ਉਥੇ ਨਵੀਂ ਬਿਲਡਿੰਗ ਉਸਾਰੀ ਜਾ ਸਕਦੀ ਹੈ।ਉਨ੍ਹਾਂ ਦਸਿਆ ਕਿ ਉਥੇ ਦਾ ਮੇਹਿਨਤੀ ਸਟਾਫ ਉਨ੍ਹਾਂ ਬੱਚਿਆਂ ਨੁੰ ਅਪਣੇ ਬੱਚਿਆਂ ਵਾਂਗ ਰੱਖਦਾ ਹੈ।ਪੰਜਾਬ ਸਰਕਾਰ ਦਾ ਇਹ ਫੈਸਲਾ ਬਿਲਕੁਲ ਤਾਨਾਸ਼ਾਹ ਵਾਲਾ ਹੈ।ਗੱਲਾਂ ਲੋਕਤੰਤਰ ਦੀਆਂ ਤੇ ਕੰਮ ਉਨ੍ਹਾਂ ਨਿਯਮਾਂ ਦੇ ਵਿਰੁਧ ਕਰਨੇ।ਧੀਮਾਨ ਨੇ ਰਾਸ਼ਟਰੀ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਨੂੰ ਈਮੇਲ ਕਰਕੇ ਤੁਰੰਤ ਬੱਚਿਆਂ ਦੀਆਂ ਭਾਵਨਾਵਾਂ ਹੋਣ ਨਾਲ ਵਾਲੇ ਖਿਲਵਾੜ ਨੂੰ ਰੋਕਣ ਲਈ ਗੁਹਾਰ ਲਗਾਈ।ਉਨ੍ਹਾਂ ਸ਼ਹਿਰ ਵਾਸੀਆਂ ਨੁੰ ਅਪੀਲ ਕੀਤੀ ਕਿ ਉਹ ਹਸਿ਼ਅਰ ਵਿਚ ਚਲ ਰਹੇ ਚਿਲਡਰਨ ਹੋਮ ਲੜਕਿਆਂ ਨੂੰ ਬਚਾਉਣ ਲਈ ਇਕਜੁੱਟ ਹੋਣ।ਇਸ ਸਬੰਧ ਵਿਚ ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਨੂੰ ਤੁਰੰਤ ਲਿਖਤੀ ਰੂਪ ਵਿਚ ਮੰਗ ਪਤੱਰ ਲੈ ਕੇ ਮਿਲਿਆ ਜਾਵੇਗਾ ਤੇ ਚਿਲਡਰਨ ਹੋਮ ਲੜਕਿਆਂ ਨੂੰ ਹੁਸਿ਼ਆਰ ਪੁਰ ਵਿਚੋਂ ਬਾਹਰ ਨਹੀਂ ਜਾਣ ਦਿਤਾ ਜਾਵੇਗਾ।
