ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਵਿਖੇ 27ਵੇਂ ਸਲਾਨਾ ਗੁਰਮਤਿ ਸਮਾਗਮ ਸਬੰਧੀ ਧਾਰਮਿਕ ਸਮਾਗਮ ਹੋਇਆ

ਮਾਹਿਲਪੁਰ, (1ਨਵੰਬਰ ) - ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ 27ਵਾਂ ਸਲਾਨਾ ਗੁਰਮਤਿ ਸਮਾਗਮ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਪੂਰਬਕ ਢੰਗ ਨਾਲ ਕਰਵਾਇਆ ਗਿਆ।

ਮਾਹਿਲਪੁਰ,  (1ਨਵੰਬਰ ) - ਬੱਬਰਾਂ ਦੇ ਹਾਈਕੋਰਟ ਵਜੋਂ ਜਾਣੇ ਜਾਂਦੇ ਪਿੰਡ ਜੱਸੋਵਾਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ (ਬੀਹੜਾ) ਵਿਖੇ 27ਵਾਂ ਸਲਾਨਾ ਗੁਰਮਤਿ ਸਮਾਗਮ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ  ਸ਼ਰਧਾ ਅਤੇ ਉਤਸ਼ਾਹ ਪੂਰਬਕ ਢੰਗ ਨਾਲ ਕਰਵਾਇਆ ਗਿਆ। ਇਸ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ ਟਕਸਾਲ ਭਿੰਡਰਾਂ ਵਾਲੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪ੍ਰਧਾਨ ਸੰਤ ਸਮਾਜ ਭਾਈ ਲਾਲੋ ਜੀ ਅਤੇ ਮੁੱਖ ਬੁਲਾਰਾ ਅੰਤਰ ਰਾਸ਼ਟਰੀ ਇੰਟਰਨੈਸ਼ਨਲ ਪੰਥਕ ਦਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਸਿੰਘਾਂ ਵੱਲੋਂ ਗੁਰਬਾਣੀ ਦਾ ਗੁਣ ਗਾਇਨ ਕਰਕੇ ਸੰਗਤਾਂ ਨੂੰ ਸਿੱਖ  ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ ਗਿਆl ਸਮਾਗਮ ਵਿੱਚ ਜੈ ਕ੍ਰਿਸ਼ਨ ਸਿੰਘ ਰੋੜੀ ਵਿਧਾਇਕ ਹਲਕਾ ਗੜਸ਼ੰਕਰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਉਨਾਂ ਨੇ ਆਪਣੇ ਸੰਬੋਧਨ ਵਿੱਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਹਰ ਤਰ੍ਹਾਂ ਦੇ ਨਸ਼ਿਆਂ ਦਾ ਤਿਆਗ ਕਰਨ ਦਾ ਸੰਦੇਸ਼ ਦਿੱਤਾl ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੰਗਤਾਂ ਨੂੰ ਜ਼ੁਲਮ ਬੇਨਸਾਫੀ ਅਤੇ ਅਨਿਆ ਵਿਰੁੱਧ ਆਵਾਜ਼ ਆਵਾਜ਼ ਉਠਾਉਣ ਅਤੇ ਦੁਖਿਆਰੇ ਲੋਕਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ l ਇਸ ਮੌਕੇ ਬਾਬਾ ਸਵਰਨਜੀਤ ਸਿੰਘ ਤਰਨਾ ਦਲ ਜਥੇਦਾਰ ਬਾਬਾ ਖੜਕ ਸਿੰਘ ਜਥੇਦਾਰ ਬਾਬਾ ਸੱਜਣ ਸਿੰਘ ਜਥੇਦਾਰ ਬਾਬਾ ਗੁਰਜੀਤ ਸਿੰਘ ਸਵਰਾਵਾਂ ਜਥੇਦਾਰ ਨਾਗਰ ਸਿੰਘ ਮਜਾਰਾ ਬਾਬਾ ਸੁਖਵਿੰਦਰ ਸਿੰਘ ਅਰਾਵਾਨ ਬਾਬਾ ਸਰਵਣ ਸਿੰਘ ਮਲਕਪੁਰ ਬਾਬਾ ਸੱਜਣ ਸਿੰਘ ਅਲਗੋ ਕੋਠੀ ਸੰਤ ਸਤਨਾਮ ਸਿੰਘ ਬੱਲੀਆਂ ਬਾਬਾ ਜਤਿੰਦਰ ਸਿੰਘ ਗੁਰੂ ਕਾ ਬਾਗ ਸੰਤ ਅਮੀਰ ਸਿੰਘ ਜਵੱਦੀ ਬਸਪਾ ਆਗੂ ਅਵਤਾਰ ਸਿੰਘ ਕਰੀਮਪੁਰੀ ਸੰਤ ਬਾਬਾ ਜਸਪ੍ਰੀਤ ਕੌਰ ਬੂੰਗਾ ਸਾਹਿਬ ਮਹਲਪੁਰ ਸੁਆਮੀ ਬਾਬਾ ਹਰਨਾਮ ਸਿੰਘ ਚਰਨਜੀਤ ਸਿੰਘ ਚੰਨੀ ਗੜਸ਼ੰਕਰ ਪਰਮਜੀਤ ਸਿੰਘ ਮੇਗੋਵਾਲ ਇੰਦਰਪਾਲ ਸਿੰਘ ਮਹਿੰਗਰਵਾਲ ਭਾਈ ਸੁਖਵਿੰਦਰ ਸਿੰਘ ਸੋਨੀ ਚੰਡੀਗੜ੍ਹ ਵਾਲੇਸਮੇਤ ਦਮਦਮੀ ਟਕਸਾਲ, ਸੰਤ ਮਹਾਂਪੁਰਖ, ਸੰਯੁਕਤ ਕਿਸਾਨ ਮੋਰਚੇ ਦੇ ਆਗੂ, ਸ਼੍ਰੋਮਣੀ ਕਮੇਟੀ ਮੈਂਬਰ, ਨਿਰਮਲੇ ਉਦਾਸੀ, ਵੱਖ-ਵੱਖ ਪਾਰਟੀਆਂ ਦੇ ਆਗੂ ਸਰਦਾਰ ਹਰਬੰਸ ਸਿੰਘ ਭਾਂਤਪੁਰ, ਬੀਬੀ ਸੁਰਿੰਦਰ ਕੌਰ, ਜਰਨੈਲ ਸਿੰਘ, ਬੀਬੀ ਅਰਸ਼ਪ੍ਰੀਤ ਕੌਰ, ਹਰਜੋਤ ਸਿੰਘ, ਮਹਿਤਾਬ ਸਿੰਘ, ਪਵਨਦੀਪ ਸਿੰਘ, ਸਤਪਾਲ ਸਿੰਘ ਭਾਤਪੁਰ ਸਮੇਤ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ l ਸਮਾਗਮ ਦੇ ਅਖੀਰ ਵਿੱਚ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਗੁਰੂ ਦਾ ਲੰਗਰ ਅਟੁੱਟ ਚਲਿਆl