
ਪੰਜਾਬ ਦਿਵਸ ਮੌਕੇ ਸ਼ਾਨਦਾਰ ਸਮਾਗਮ, ਮਾਤ ਭਾਸ਼ਾ ਦੇ ਪ੍ਰਸਾਰ ਲਈ ਬਾਲ ਸਾਹਿਤ ਜ਼ਰੂਰੀ ਹੈ - ਬਲਜਿੰਦਰ ਮਾਨ
ਮਾਹਿਲਪੁਰ : ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਲ ਸਾਹਿਤ ਬਹੁਤ ਜ਼ਰੂਰੀ ਹੈ l ਇਹ ਵਿਚਾਰ ਨਿੱਕੀਆਂ ਕਰੁੰਬਲਾਂ ਦੇ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿੱਚ ਪੰਜਾਬ ਦਿਵਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖੇ l
ਮਾਹਿਲਪੁਰ : ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਲ ਸਾਹਿਤ ਬਹੁਤ ਜ਼ਰੂਰੀ ਹੈ l ਇਹ ਵਿਚਾਰ ਨਿੱਕੀਆਂ ਕਰੁੰਬਲਾਂ ਦੇ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿੱਚ ਪੰਜਾਬ ਦਿਵਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਮਾਤ ਭਾਸ਼ਾ ਦੇ ਜ਼ਰੀਏ ਅਸੀਂ ਦੁਨੀਆਂ ਦੀਆਂ ਸਭ ਭਾਸ਼ਾਵਾਂ ਸਿੱਖ ਸਕਦੇ ਹਾਂ। ਸਾਨੂੰ ਤਿੰਨ ਮਤਾਵਾਂ ਦਾ ਆਦਰ ਕਦੀ ਵੀ ਭੁੱਲਣਾ ਨਹੀਂ ਚਾਹੀਦਾ l ਸਾਡੀ ਪਹਿਲੀ ਮਾਂ ਜਨਮ ਦੇਣ ਵਾਲੀ ਹੈ ਦੂਜੀ ਮਾਂ ਮਾਤ ਭਾਸ਼ਾ ਹੈ ਤੀਸਰੀ ਮਾਤਾ ਧਰਤੀ ਮਾਤਾ ਹੈ l ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਰੌਚਕ ਬਾਲ ਸਾਹਿਤ ਦੀਆਂ ਪੁਸਤਕਾਂ ਵੰਡੀਆਂ ਤਾਂ ਕਿ ਉਹਨਾਂ ਦਾ ਪਿਆਰ ਮਾਤ ਭਾਸ਼ਾ ਨਾਲ ਬਣ ਸਕੇ l ਉਹਨਾ ਦਾ ਸੁਵਾਗਤ ਕਰਦਿਆਂ ਸਕੂਲ ਮੈਡਮ ਸਤਵੀਰ ਕੌਰ ਨੇ ਕਿਹਾ ਕਿ ਬਲਜਿੰਦਰ ਮਾਨ ਨੇ ਸਾਹਿਤ ਸਿੱਖਿਆ ਸੱਭਿਆਚਾਰ ਅਤੇ ਖੇਡ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਨਾਲ ਬੱਚਿਆਂ ਨੂੰ ਉਤਸਾਹਿਤ ਕੀਤਾ ਹੈ l ਕਲਾਕਾਰ ਵਿਦਿਆਰਥੀਆਂ ਗੁਰਪ੍ਰੀਤ ਕੌਰ, ਜਸਮੀਨ ਕੌਰ, ਤੇਜਸਬੀ,ਦਲਜੀਤ ਕੌਰ,ਜਸਵੀਰ,ਇੰਦਰਜੀਤ, ਹਰਦੀਪ ਸਿੱਧੂ,ਕਨਿਸ਼ਕਾ ਅਤੇ ਰੋਹਿਤ ਆਦਿ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ l ਮੰਚ ਸੰਚਾਲਨ ਕਰਦਿਆਂ ਸਾਇੰਸ ਮਾਸਟਰ ਪਵਨ ਕੁਮਾਰ ਨੇ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਮਾਣ ਮਹਿਸੂਸ ਕੀਤਾ l ਇਸ ਮੌਕੇ ਸਕੂਲ ਮੈਨੇਜਿੰਗ ਕਮੇਟੀ ਦੀ ਚੇਅਰਪਰਸਨ ਰੀਨਾ ਰਾਣੀ,ਸਟਾਫ ਮੈਂਬਰ ਮੈਡਮ ਰੂਬੀ, ਨੀਰੂ ਸ਼ਰਮਾ, ਮਨਜਿੰਦਰ ਸਿੰਘ, ਰਣਜੀਤ ਕੌਰ,ਇਕਬਾਲ ਬਾਨੋ, ਅਤੇ ਤਰਸੇਮ ਕੌਰ ਸਮੇਤ ਮਾਪੇ ਹਾਜ਼ਰ ਹੋਏ l
