ਮਹਾਰਾਸ਼ਟਰ ’ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਭੜਕੀ ਅੱਗ

ਬੀਡ, 30 ਅਕਤੂਬਰ (ਪੈਗ਼ਾਮ-ਏ-ਜਗਤ) ਮਹਾਰਾਸ਼ਟਰ ’ਚ ਮਰਾਠਾ ਰਾਖਵਾਂਕਰਨ ਦਾ ਮੁੱਦਾ ਹੁਣ ਕਾਫੀ ਗਰਮਾ ਗਿਆ ਹੈ। ਹੁਣ ਵਿਧਾਇਕ ਵੀ ਇਸ ਦੀ ਪਕੜ ਤੋਂ ਬਚ ਨਹੀਂ ਸਕੇ ਹਨ।

ਅੰਦੋਲਨਕਾਰੀਆਂ ਨੇ ਐਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਦਾ ਸਾੜਿਆ ਘਰ
ਬੀਡ, 30 ਅਕਤੂਬਰ (ਪੈਗ਼ਾਮ-ਏ-ਜਗਤ) ਮਹਾਰਾਸ਼ਟਰ ’ਚ ਮਰਾਠਾ ਰਾਖਵਾਂਕਰਨ ਦਾ ਮੁੱਦਾ ਹੁਣ ਕਾਫੀ ਗਰਮਾ ਗਿਆ ਹੈ। ਹੁਣ ਵਿਧਾਇਕ ਵੀ ਇਸ ਦੀ ਪਕੜ ਤੋਂ ਬਚ ਨਹੀਂ ਸਕੇ ਹਨ।
ਜਾਣਕਾਰੀ ਮੁਤਾਬਕ ਅੰਦੋਲਨਕਾਰੀਆਂ ਨੇ ਪਹਿਲਾਂ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਧੜੇ ਦੇ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ’ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਵਿਧਾਇਕ ਦੀ ਰਿਹਾਇਸ਼ ’ਤੇ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ।
ਐਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ’ਤੇ ਅੰਦੋਲਨਕਾਰੀਆਂ ਦੀ ਭੀੜ ਨੇ ਹਮਲਾ ਕੀਤਾ ਸੀ। ਉਸ ਸਮੇਂ ਉਹ ਆਪਣੇ ਘਰ ਦੇ ਅੰਦਰ ਹੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਮੇਰਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ। ਅਸੀਂ ਸਾਰੇ ਸੁਰੱਖਿਅਤ ਹਾਂ, ਪਰ ਅੱਗ ਲੱਗਣ ਕਾਰਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਦੌਰਾਨ ਸੀਐਮ ਏਕਨਾਥ ਸ਼ਿੰਦੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਐੱਨਸੀਪੀ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਬੀਡ ਸਥਿਤ ਘਰ ’ਤੇ ਹੋਏ ਹਮਲੇ ’ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮਰਾਠਾ ਰਾਖਵਾਂਕਰਨ ਕਾਰਕੁਨ ਮਨੋਜ ਜਾਰੰਗੇ ਪਾਟਿਲ ਨੂੰ ਇਸ ਘਟਨਾ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਪ੍ਰਦਰਸ਼ਨ ਕਿਸ ਮੋੜ ’ਤੇ ਜਾ ਰਿਹਾ ਹੈ। ਇਹ ਵਿਰੋਧ ਹੁਣ ਗਲਤ ਦਿਸ਼ਾ ਵੱਲ ਜਾ ਰਿਹਾ ਹੈ।