ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਜੇਤੂ ਉਮੀਦਵਾਰਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ

ਐਸ ਏ ਐਸ ਨਗਰ, 30 ਅਕਤੂਬਰ -ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਬੀਤੀ 27 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਬੋਰਡ ਆਡੋਟੋਰੀਅਮ ਵਿਖੇ ਕਰਵਾਇਆ ਗਿਆ।

ਐਸ ਏ ਐਸ ਨਗਰ, 30 ਅਕਤੂਬਰ -ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਬੀਤੀ 27 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਦਾ ਸਹੁੰ ਚੁੱਕ ਸਮਾਗਮ ਅੱਜ ਬੋਰਡ ਆਡੋਟੋਰੀਅਮ ਵਿਖੇ ਕਰਵਾਇਆ ਗਿਆ।

ਚੋਣਾਂ ਸਬੰਧੀ ਬੋਰਡ ਦਫ਼ਤਰ ਵੱਲੋਂ ਨਿਯੁਕਤ ਕੀਤੇ ਗਏ ਚੋਣ ਕਮਿਸ਼ਨਰ ਸ੍ਰੀ ਪਲਵਿੰਦਰ ਸਿੰਘ ਵੱਲੋਂ ਇਸ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਦੀਆਂ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਤੇ ਜੇਤੂ ਰਹੇ ਪਰਵਿੰਦਰ ਸਿੰਘ ਖੰਗੂੜਾ, ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਜੇਤੂ ਰਹੇ ਬਲਜਿੰਦਰ ਸਿੰਘ ਬਰਾੜ, ਮੀਤ ਪ੍ਰਧਾਨ-1 ਲਈ ਸੀਮਾ ਸੂਦ, ਮੀਤ ਪ੍ਰਧਾਨ-2 ਲਈ ਪ੍ਰਭਦੀਪ ਸਿੰਘ ਬੋਪਰਾਏ, ਜੂਨੀਅਰ ਮੀਤ ਪ੍ਰਧਾਨ ਲਈ ਮਲਕੀਤ ਸਿੰਘ ਗੱਗੜ੍ਹ, ਜਨਰਲ ਸਕੱਤਰ ਲਈ ਸੁਖਚੈਨ ਸਿੰਘ ਸੈਣੀ, ਸਕੱਤਰ ਲਈ ਸੁਨੀਲ ਕੁਮਾਰ ਅਰੋੜਾ, ਸੰਯੁਕਤ ਸਕੱਤਰ ਲਈ ਗੁਰਇਕਬਾਲ ਸਿੰਘ ਸੋਢੀ, ਵਿੱਤ ਸਕੱਤਰ ਲਈ ਰਾਜ ਕੁਮਾਰ ਭਗਤ, ਦਫ਼ਤਰ ਸਕੱਤਰ ਲਈ ਹਰਦੀਪ ਸਿੰਘ ਗਿੱਲ, ਸੰਗਠਨ ਸਕੱਤਰ ਲਈ ਜਸਵੀਰ ਸਿੰਘ ਚੋਟੀਆਂ, ਪ੍ਰੈਸ ਸਕੱਤਰ ਲਈ ਜਸਪ੍ਰੀਤ ਸਿੰਘ ਗਿੱਲ ਅਤੇ ਜਥੇਬੰਦੀ ਦੇ ਮੈਂਬਰਾਂ ਦੇ ਅਹੁਦੇ ਤੇ ਜੇਤੂ ਰਹੇ ਚਰਨਜੀਤ ਸਿੰਘ, ਜਸਪਾਲ ਸਿੰਘ ਟਹਿਣਾ, ਬਲਜਿੰਦਰ ਸਿੰਘ ਮਾਂਗਟ, ਲੱਛਮੀਂ ਦੇਵੀ, ਗੌਰਵ ਸਾਂਪਲਾ, ਸੁਰਿੰਦਰ ਸਿੰਘ, ਬਿੰਦੂ ਰਾਣੀ, ਜੋਗਿੰਦਰ ਸਿੰਘ, ਵੀਰਪਾਲ ਸਿੰਘ, ਮਨਜਿੰਦਰ ਸਿੰਘ ਹੁਲਕਾ, ਰਾਜੀਵ ਕੁਮਾਰ, ਮਨਜੀਤ ਸਿੰਘ ਲਹਿਰਾਗਾਗਾ, ਤੇਜਿੰਦਰ ਸਿੰਘ ਕਾਲੇਕਾ ਅਤੇ ਜਗਦੇਵ ਸਿੰਘ ਨੂੰ ਸਹੁੰ ਚੁਕਾਈ ਗਈ। ਇਸ ਉਪਰੰਤ ਸਾਬਕਾ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਜਥੇਬੰਦੀ ਦਾ ਕਰਵਾਈ ਰਜਿਸਟਰ ਅਤੇ ਚਾਬੀਆਂ ਨਵੇਂ ਚੁਣੇ ਗਏ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੂੰ ਸੌਂਪੀਆਂ ਗਈਆਂ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਤੋਂ ਇਲਾਵਾ ਪ੍ਰਭਦੀਪ ਸਿੰਘ ਬੋਪਰਾਏ, ਰਾਜੀਵ ਕੁਮਾਰ, ਗੁਰਇਕਬਾਲ ਸਿੰਘ ਸੋਢੀ, ਸੁਨੀਲ ਕੁਮਾਰ ਅਰੋੜਾ ਨੇ ਕਿਹਾ ਕਿ ਨਵੀਂ ਚੁਣੀ ਗਈ ਜਥੇਬੰਦੀ ਰਲ-ਮਿਲ ਕੇ ਮੁਲਾਜ਼ਮ ਮੁੱਦਿਆਂ ਤੇ ਪਹਿਰਾ ਦੇਵੇਗੀ। ਇਸ ਮੌਕੇ ਜਥੇਬੰਦੀ ਦੇ ਸਾਬਕਾ ਆਗੂ ਅਮਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਮੌਜੇਵਾਲ, ਗੁਰਦੀਪ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਮਾਨ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਉਪਰੰਤ ਸਮੂਹ ਜੇਤੂ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਜਥੇਬੰਦੀ ਦੇ ਕਮਰੇ ਵਿੱਚ ਜਾ ਕੇ ਜਥੇਬੰਦੀ ਦੇ ਮਰਹੂਮ ਆਗੂ ਸਾਥੀ ਕਰਤਾਰ ਸਿੰਘ ਰਾਣੂੰ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ।