ਨਗਰ ਕੀਰਤਨ ਦਾ ਆਯੋਜਨ ਕੀਤਾ

ਐਸ.ਏ.ਐਸ.ਨਗਰ, 30 ਅਕਤੂਬਰ - ਫੇਜ਼ 4 ਦੇ ਮਕਾਨ ਨੰ: 870-871 ਵਿਖੇ 15 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਏ ਜਾ ਰਹੇ 35ਵੇਂ ਸਾਲਾਨਾ ਸੰਤ ਸਮਾਗਮ ਦੇ ਦੌਰਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।

ਐਸ.ਏ.ਐਸ.ਨਗਰ, 30 ਅਕਤੂਬਰ - ਫੇਜ਼ 4 ਦੇ ਮਕਾਨ ਨੰ: 870-871 ਵਿਖੇ 15 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਏ ਜਾ ਰਹੇ 35ਵੇਂ ਸਾਲਾਨਾ ਸੰਤ ਸਮਾਗਮ ਦੇ ਦੌਰਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿਦਿਆਂ ਪ੍ਰਬੰਧਕਾਂ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਗਰ ਕੀਰਤਨ ਮਕਾਨ ਨੰ: 870-871 ਤੋਂ ਸ਼ੁਰੂ ਹੋਇਆ ਅਤੇ ਚੀਮਾ ਹਸਪਤਾਲ ਫੇਜ਼-4, ਰਾਮਗੜ੍ਹੀਆਂ ਸਭਾ ਫੇਜ਼-3ਬੀ1, ਮਦਨਪੁਰ ਚੌਂਕ, ਗੁਰੂਦੁਆਰਾ ਕਲਗੀਧਰ ਫੇਜ਼-4 ਤੋਂ ਹੁੰਦਾ ਹੋਇਆ ਵਾਪਸ ਮਕਾਨ ਨੰ: 870-871 ਤੇ ਸਮਾਪਤ ਹੋਇਆ। ਇਸ ਮੌਕੇ ਮੁਹਾਲੀ ਅਤੇ ਝਾਂਸੀ ਦੀਆਂ ਸੰਗਤਾਂ ਨੇ ਹਿੱਸਾ ਲਿਆ।