ਚੀਨ ਦੇ ਸਾਬਕਾ ਪੀਐੱਮ ਲੀ ਕਛਯਾਂਗ ਦੀ ਹਾਰਟ ਅਟੈਕ ਨਾਲ ਮੌਤ

ਬੀਜਿੰਗ, 27 ਅਕਤੂਬਰ (ਪੈਗ਼ਾਮ-ਏ-ਜਗਤ)-ਚੀਨ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕਛਯਾਂਗ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ 68 ਸਾਲ ਦੇ ਸਨ।

ਬੀਜਿੰਗ, 27 ਅਕਤੂਬਰ (ਪੈਗ਼ਾਮ-ਏ-ਜਗਤ)-ਚੀਨ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕਛਯਾਂਗ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ 68 ਸਾਲ ਦੇ ਸਨ। ਇਕ ਸਮੇਂ ਕਛਯਾਂਗ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਰੁੱਧ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ। ਮਾਰਚ 2013 ਤੋਂ ਪ੍ਰਧਾਨ ਮੰਤਰੀ ਰਹੇ ਕਛਯਾਂਗ ਨੂੰ ਇਸੇ ਸਾਲ 11 ਮਾਰਚ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਰਕਾਰੀ ਅਖ਼ਬਾਰ ਚਾਈਨਾ ਚੇਲੀ ਦੇ ਅਨੁਸਾਰ, ਕਛਯਾਂਗ ਨੂੰ ਵੀਰਵਾਰ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਦੇਰ ਰਾਤ 12 ਵਜ ਕੇ 10 ਮਿੰਟ ’ਤੇ ਸ਼ੰਘਾਈ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇੱਕ ਸਮੇਂ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਅਗਵਾਈ ਕਰਨ ਲਈ ਜਿਨਪਿੰਗ ਵਿਰੁੱਧ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ। ਉਹ ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਸਨ ਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਦਹਾਕਿਆਂ ਤੱਕ ਉੱਚ ਵਾਧੇ ਦਾ ਤਜਰਬਾ ਕਰਨ ਤੋਂ ਬਾਅਦ ਆਰਥਿਕ ਮੰਦੀ ਨਾਲ ਨਜਿੱਠਣ ’ਚ ਕਾਫੀ ਮਦਦ ਕੀਤੀ ਸੀ।
ਕਛਯਾਂਗ ਦੀ ਪਤਨੀ ਚੇਂਗ ਹੋਂਗ ਬੀਜਿੰਗ ’ਚ ਕੈਪੀਟਲ ਯੂਨੀਵਰਸਿਟੀ ਆਫ ਇਕੋਨਾਮਿਕਸ ਐਂਡ ਬਿਜ਼ਨੈੱਸ ’ਚ ਪ੍ਰੋਫੈਸਰ ਸਨ। ਚੀਨ ’ਚ ਕਛਯਾਂਗ ਦੇ ਦੇਹਾਂਤ ਨੇ ਕਈ ਲੋਕਾਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ।