
ਪਰਾਲੀ ਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਵਾਲਿਆਂ ਦੇ ਹੁਣ ਅਸਲੇ ਦੇ ਲਾਇਸੈਂਸ ਵੀ ਰੱਦ ਜਾਂ ਮੁਲਤਵੀ ਹੋਣਗੇ !
ਏ.ਡੀ.ਸੀ. ਨੇ ਸਮਾਣਾ ਹਲਕੇ ਦੇ ਕਿਸਾਨ ਦਾ ਲਾਇਸੈਂਸ ਕੀਤਾ ਮੁਲਤਵੀ, ਪਟਿਆਲਾ, 27 ਅਕਤੂਬਰ : ਖੇਤਾਂ ਵਿਚਲੀ ਪਰਾਲੀ ਤੇ ਹੋਰ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਵਾਤਾਵਰਣ ਸ਼ੁੱਧ ਰੱਖਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ, ਉਥੇ ਹੁਕਮ ਅਦੂਲੀ ਕਰਨ ਵਾਲਿਆਂ ਨਾਲ ਸਖ਼ਤੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਏ.ਡੀ.ਸੀ. ਨੇ ਸਮਾਣਾ ਹਲਕੇ ਦੇ ਕਿਸਾਨ ਦਾ ਲਾਇਸੈਂਸ ਕੀਤਾ ਮੁਲਤਵੀ
ਪਟਿਆਲਾ, 27 ਅਕਤੂਬਰ : ਖੇਤਾਂ ਵਿਚਲੀ ਪਰਾਲੀ ਤੇ ਹੋਰ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਵਾਤਾਵਰਣ ਸ਼ੁੱਧ ਰੱਖਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ, ਉਥੇ ਹੁਕਮ ਅਦੂਲੀ ਕਰਨ ਵਾਲਿਆਂ ਨਾਲ ਸਖ਼ਤੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਾਸਪੋਰਟ ਨਵਿਆਉਣ ਤੇ ਵੀਜ਼ੇ ਲੱਗਣ ਵਿੱਚ ਉਨ੍ਹਾਂ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਤਾਂ ਕਰਨਾ ਹੀ ਪੈ ਸਕਦਾ ਹੈ ਜੋ ਪਰਾਲੀ ਅਤੇ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਹਵਾਲੇ ਕਰ ਰਹੇ ਹਨ ਪਰ ਹੁਣ ਜੇ ਕੋਈ ਕਿਸਾਨ ਅਜਿਹਾ ਕਰੇਗਾ ਤਾਂ ਉਸਦੇ ਅਸਲੇ ਦਾ ਲਾਇਸੈਂਸ ਰੱਦ ਜਾਂ ਮੁਲਤਵੀ ਵੀ ਹੋ ਸਕਦਾ ਹੈ। ਅਜਿਹਾ ਸੰਕੇਤ ਦਿੱਤਾ ਹੈ ਪਟਿਆਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਨੂਪ੍ਰੀਤਾ ਜੌਹਲ ਨੇ ਇੱਕ ਹੁਕਮ ਜਾਰੀ ਕਰਕੇ, ਏਡੀਸੀ ਨੇ ਅੱਜ ਜਾਰੀ ਹੁਕਮ ਵਿੱਚ ਸਮਾਣਾ ਤਹਿਸੀਲ ਦੇ ਪਿੰਡ ਤਲਵੰਡੀ ਮਲਿਕ ਨਿਵਾਸੀ ਹਰਵਿੰਦਰ ਸਿੰਘ ਪੁੱਤਰ ਮਹਿਲ ਸਿੰਘ ਦੇ ਅਸਲੇ ਦਾ ਲਾਇਸੈਂਸ ਮੁਲਤਵੀ ਕਰ ਦਿੱਤਾ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਹਰਵਿੰਦਰ ਸਿੰਘ ਨੇ ਆਪਣੇ ਖੇਤਾਂ ਵਿਚਲੀ ਰਹਿੰਦ ਖੂਹੰਦ ਨੂੰ ਅੱਗ ਲਾਈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਲਗਾਤਾਰ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਨਾ ਲਾਏ ਜਾਣ ਦੀਆਂ ਅਪੀਲਾਂ ਕਰਨ ਦੇ ਨਾਲ ਨਾਲ ਪਰਾਲੀ ਪ੍ਰਬੰਧਨ ਲਈ ਸਰਕਾਰ ਵੱਲੋਂ ਮੁਹਈਆ ਕਰਵਾਈ ਜਾ ਰਹੀ ਮਸ਼ੀਨਰੀ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ।
