ਗੁਰਜਿੰਦਰ ਸਿੰਘ ਗੈਰੀ ਦਾ ਕਾਤਲ ਉਸਦਾ ਵਾਕਿਫ਼ਕਾਰ ਹੀ ਨਿਕਲਿਆ, ਸਾਥੀ ਸਣੇ ਕਾਤਲ ਗ੍ਰਿਫ਼ਤਾਰ

ਪਟਿਆਲਾ, 27 ਅਕਤੂਬਰ- ਪਿੰਡ ਅਜਨੌਦਾ ਥਾਣਾ ਭਾਦਸੋਂ ਦੇ ਗੁਰਜਿੰਦਰ ਸਿੰਘ ਗੈਰੀ ਦੇ ਕਤਲ ਨੂੰ ਪਟਿਆਲਾ ਪੁਲਿਸ ਨੇ ਬੇਨਕਾਬ ਕਰ ਦਿੱਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਿ ਗੁਰਜਿੰਦਰ ਸਿੰਘ ਗੈਰੀ, ਜਿਸਦੀ ਲਾਸ਼ ਨਾਭਾ ਨੇੜਲੇ ਪਿੰਡ ਮੈਹਸ ਵਿਚਲੀ ਨਹਿਰ ਦੇ ਕੰਢੇ ਤੋਂ ਬ੍ਰਾਮਦ ਕੀਤੀ ਗਈ ਸੀ, ਦਾ ਕਾਤਲ ਉਸਦਾ ਆਪਣਾ ਵਾਕਿਫ਼ਕਾਰ ਹੀ ਨਿਕਲਿਆ ਹੈ ਜਿਸਨੇ ਆਪਣੇ ਇੱਕ ਹੋਰ ਸਾਥੀ ਨਾਲ ਰਲ ਕੇ ਗੈਰੀ ਨੂੰ ਮਾਰ ਮੁਕਾਇਆ।

ਪਟਿਆਲਾ, 27 ਅਕਤੂਬਰ- ਪਿੰਡ  ਅਜਨੌਦਾ ਥਾਣਾ ਭਾਦਸੋਂ ਦੇ ਗੁਰਜਿੰਦਰ ਸਿੰਘ ਗੈਰੀ ਦੇ ਕਤਲ ਨੂੰ ਪਟਿਆਲਾ ਪੁਲਿਸ ਨੇ ਬੇਨਕਾਬ ਕਰ ਦਿੱਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਿ ਗੁਰਜਿੰਦਰ ਸਿੰਘ ਗੈਰੀ, ਜਿਸਦੀ ਲਾਸ਼ ਨਾਭਾ ਨੇੜਲੇ ਪਿੰਡ ਮੈਹਸ ਵਿਚਲੀ ਨਹਿਰ ਦੇ ਕੰਢੇ ਤੋਂ ਬ੍ਰਾਮਦ ਕੀਤੀ ਗਈ ਸੀ, ਦਾ ਕਾਤਲ ਉਸਦਾ ਆਪਣਾ ਵਾਕਿਫ਼ਕਾਰ ਹੀ ਨਿਕਲਿਆ ਹੈ ਜਿਸਨੇ ਆਪਣੇ ਇੱਕ ਹੋਰ ਸਾਥੀ ਨਾਲ ਰਲ ਕੇ ਗੈਰੀ ਨੂੰ ਮਾਰ ਮੁਕਾਇਆ। ਇਨ੍ਹਾਂ ਦੋਵਾਂ ਦੀ ਪਛਾਣ ਸਿਮਰਨਜੀਤ ਸਿੰਘ ਤੇ ਕਰਨ ਕੁਮਾਰ ਸਿੰਘੀ ਵਜੋਂ ਕੀਤੀ ਗਈ ਹੈ ਅਤੇ ਇਹ ਦੋਵੇਂ ਨਾਭਾ ਦੇ ਹੀ ਰਹਿਣ ਵਾਲੇ ਹਨ। ਪੁਲਿਸ ਮੁਤਾਬਕ ਗੈਰੀ ਤੇ ਸਿਮਰਨਜੀਤ ਸਿੰਘ ਦੋਵੇਂ ਨਸ਼ਿਆਂ ਦੇ ਆਦੀ ਸਨ ਤੇ ਇਨ੍ਹਾਂ ਦੋਵਾਂ ਦੀ ਮੁਲਾਕਾਤ ਬੱਦੀ (ਹਿਮਾਚਲ ਪ੍ਰਦੇਸ਼) ਨੇੜਲੇ ਇੱਕ ਨਸ਼ਾ ਛੁਡਾਊ ਕੇਂਦਰ 'ਚ ਹੋਈ ਸੀ ਜਿੱਥੇ ਇਹ ਦੋਵੇਂ ਦਾਖ਼ਲ ਸਨ। ਸਾਜ਼ਿਸ਼ ਤਹਿਤ ਸਿਮਰਨਜੀਤ ਤੇ ਕਰਨ ਕੁਮਾਰ ਨੇ ਗੈਰੀ ਨੂੰ ਹੀਰਾ ਮਹਿਲ ਨਾਭਾ ਵਿਖੇ ਆਪਣੇ ਘਰ ਬੁਲਾਇਆ। ਧੱਕੇ ਨਾਲ ਉਸਨੂੰ ਨਸ਼ਾ ਦਿੱਤਾ ਕਿਉਂਕਿ ਇਹ ਦੋਵੇਂ ਗੈਰੀ ਦਾ ਐਪਲ ਦਾ ਫੋਨ, ਘੜੀ ਅਤੇ ਉਸਦੀ ਨਕਦੀ ਹੜੱਪਣਾ ਚਾਹੁੰਦੇ ਸਨ। ਨਸ਼ਾ ਦੇਣ ਤੋਂ ਬਾਅਦ ਦੋਵਾਂ ਨੇ ਗੈਰੀ ਨੂੰ ਕੁੱਟ ਕੁੱਟ ਖਾ ਮਾਰ ਦਿੱਤਾ ਤੇ ਫੇਰ ਸਕੂਟਰੀ 'ਤੇ ਲਸ਼ ਨੂੰ ਲੈ ਕੇ ਗਏ। ਥਾਣਾ ਕੋਤਵਾਲੀ ਨਾਭਾ ਨੇ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਹੋਰ ਤਫ਼ਤੀਸ਼ ਜਾਰੀ ਹੈ। ਪੁਲਿਸ ਨੇ ਕਈ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਹੈ।