ਪਿੰਡ ਰਾਮਪੁਰ (ਬਿਲੜੋ ) ਵਿੱਖੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ।

ਗੜ੍ਹਸ਼ੰਕਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਰਾਮਪੁਰ ਬਿਲੜੋ ਵਿੱਖੇ ਇਸ ਸਾਲ ਵੀ ਬਾਬਾ ਸ਼੍ਰੀ ਸਿੱਧ ਚਾਨੋ ਛਿੰਝ ਮੇਲਾ ਕਮੇਟੀ ਤੇ ਐਨ.ਆਰ.ਆਈ ਵੀਰ ,ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ।ਜਿਸ ਵਿੱਚ ਵੱਖ ਵੱਖ ਅਖਾੜਿਆ ਤੋਂ ਪਹੁੰਚੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ।

ਗੜ੍ਹਸ਼ੰਕਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਰਾਮਪੁਰ ਬਿਲੜੋ ਵਿੱਖੇ ਇਸ ਸਾਲ ਵੀ ਬਾਬਾ ਸ਼੍ਰੀ ਸਿੱਧ ਚਾਨੋ ਛਿੰਝ ਮੇਲਾ ਕਮੇਟੀ ਤੇ ਐਨ.ਆਰ.ਆਈ ਵੀਰ ,ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ।ਜਿਸ ਵਿੱਚ ਵੱਖ ਵੱਖ ਅਖਾੜਿਆ ਤੋਂ ਪਹੁੰਚੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਛਿੰਝ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਵਿਸ਼ਾਲ ਛਿੰਝ ਮੇਲਾ ਸਾਰੇ ਨਗਰ ਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਪਹਿਲਵਾਨਾ ਵਲੋਂ ਕੁਸ਼ਤੀ ਦੇ ਵਿਸ਼ਾਲ ਦੰਗਲ ਦਿਖਾਏ ਗਏ, ਇਨ੍ਹਾਂ ਕਿਹਾ ਕਿ ਪਿੰਡਾਂ ਵਿਚ ਇਹੋ ਜਿਹੇ ਪ੍ਰੋਗਰਾਮ ਪੰਜਾਬ ਦੇ ਪਛੋਕੜ ਨੂੰ ਦਰਸਾਉਂਦੇ ਹਨ ਸਾਨੂੰ ਸਾਰਿਆਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਵਿੱਚ ਵਗ ਰਹੇ ਛੇਵੇਂ ਦਰਿਆ ਨਸ਼ਾ ਤੋ ਮੁਕਤ ਕੀਤਾ ਜਾ ਸਕੇ | ਇਸ ਮੌਕੇ ਵੱਖੋ ਵੱਖਰੇ ਆਖੜਿਆ ਦੇ ਪਹਿਲਾਵਾਨਾ ਨੇ ਆਪੋ ਆਪਣੇ ਜੋਹਰ ਦਿਖਾਏ | ਇਸ ਛਿੰਝ ਮੇਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ |
ਇਸ ਮੇਲੇ ਵਿਚ ਝੰਡੀ ਦੀ ਕੁਸ਼ਤੀ
ਜੱਸਾ ਪੱਟੀ ਅਤੇ ਮਨਜੀਤ ਖੱਤਰੀ ਦੇ ਵਿਚਕਾਰ ਕਰਵਾਈ ਗਈ ਜਿਸ ਵਿੱਚੋ ਜੱਸਾ ਪੱਟੀ ਜੇਤੂ ਰਿਹਾ ਜਿਸ ਨੂੰ ਸੁੱਚਾ ਸਿੰਘ ਪੁੱਤਰ ਸਵ. ਹਰਭਜਨ ਸਿੰਘ ਦੇ ਪਰਿਵਾਰ ਵੱਲੋਂ ਪਹਿਲਾਵਾਨਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਹਰਮੇਸ਼ ਸਿੰਘ, ਸੁੱਚਾ ਸਿੰਘ, ਸੁਖਦੇਵ ਸਿੰਘ, ਵਰਿੰਦਵਰ ਮੱਟੂ, ਵਿਨੋਦ ਕੁਮਾਰ, ਰਾਜਵਿੰਦਰ ਰਜ਼ੀ ਯੂ ਕੇ, ਰਵੀ ਰਾਣਾ, ਚੰਦਨ ਰਾਣਾ, ਰਿੱਕੀ ਰਾਣਾ, ਰਮੇਸ਼ ਕੁਮਾਰ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਪ੍ਰੇਮ ਸਿੰਘ, ਗੁਰਦਿਆਲ ਭਨੋਟ, ਦਵਿੰਦਰ ਸਿੰਘ, ਗੁਰਮੇਲ ਸਿੰਘ, ਕੁਲਜੀਤ ਸਿੰਘ, ਬਲਜੀਤ ਸਿੰਘ, ਸੰਜੂ ਰਾਣਾ, ਕਾਲੂ ਰਾਣਾ, ਰਣਧੀਰ ਸਿੰਘ, ਪੰਚ ਬਲਵੀਰ ਸਿੰਘ, ਹਰਜਿੰਦਰ ਸਿੰਘ ਤੇ ਆਸ ਪਾਸ ਦੇ ਪਿੰਡਾਂ ਦੇ ਸਰਪੰਚ ਪੰਚ ਅਤੇ ਸਮੂਹ ਨਗਰ ਨਿਵਾਸੀ ਸ਼ਾਮਿਲ ਸਨ!