
ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇਣ ਲਈ ਐਨ ਆਰ ਆਈ ਵੀਰ ਅੱਗੇ ਆਉਣ- ਜਥੇਦਾਰ ਹਰਵਿੰਦਰ ਸਿੰਘ ਖਾਲਸਾ ਅਜਨੋਹਾ
ਹੁਸ਼ਿਆਰਪੁਰ, 24 ਅਕਤੂਬਰ- ਪਿੰਡ ਨਰੂੜ ਵਿਖੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਚਲਾਈ ਜਾ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਨਰੂੜ ਵਿਖੇ ਖੂਨ ਦੀ ਜਾਂਚ ਲਈ ਲਿਆਂਦੇ ਗਏ ਆਟੋਮੈਟਿਕ ਐਨਾਲਾਈਜਰ ਦਾ ਰਿਬਨ ਕੱਟ ਕੇ ਐਨ ਆਰ ਆਈ ਅਮਨਦੀਪ ਸਿੰਘ ਸੋਨੂੰ ਯੂ ਐਸ ਏ ਨੇ ਆਪਣੇ ਕਰ ਕਮਲਾਂ ਨਾਲ ਸ਼ੁਰੂਆਤ ਕੀਤੀ।
ਹੁਸ਼ਿਆਰਪੁਰ, 24 ਅਕਤੂਬਰ- ਪਿੰਡ ਨਰੂੜ ਵਿਖੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਚਲਾਈ ਜਾ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਨਰੂੜ ਵਿਖੇ ਖੂਨ ਦੀ ਜਾਂਚ ਲਈ ਲਿਆਂਦੇ ਗਏ ਆਟੋਮੈਟਿਕ ਐਨਾਲਾਈਜਰ ਦਾ ਰਿਬਨ ਕੱਟ ਕੇ ਐਨ ਆਰ ਆਈ ਅਮਨਦੀਪ ਸਿੰਘ ਸੋਨੂੰ ਯੂ ਐਸ ਏ ਨੇ ਆਪਣੇ ਕਰ ਕਮਲਾਂ ਨਾਲ ਸ਼ੁਰੂਆਤ ਕੀਤੀ।ਇਸ ਮੌਕੇ ਸੰਸਥਾ ਮੁੱਖੀ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਪਹਿਲਾਂ ਲੋੜਵੰਦ ਮਰੀਜ਼ਾਂ ਦੇ ਖੂਨ ਦੀ ਜਾਂਚ ਸੰਬੰਧੀ ਕੀਤੇ ਜਾਂਦੇ ਸੀ ਬੀ ਸੀ ਅਤੇ ਹੋਰ ਟੈਸਟ ਸ਼ਹਿਰ ਫਗਵਾੜਾ ਤੋਂ ਕਰਾਏ ਜਾਂਦੇ ਸਨ ਅਤੇ ਹੁਣ ਆਟੋਮੈਟਿਕ ਐਨਾਲਾਈਜਰ ਦੇ ਆ ਜਾਣ ਨਾਲ ਮਰੀਜ਼ਾਂ ਦੇ ਖੂਨ ਦੀ ਜਾਂਚ ਅੱਧੇ ਮੁੱਲ ਤੇ ਇੱਥੇ ਹੀ ਕੀਤੀ ਜਾਵੇਗੀ।ਉਹਨਾਂ ਜਿੱਥੇ ਐਨ ਆਰ ਆਈ ਅਮਨਦੀਪ ਸਿੰਘ ਸੋਨੂੰ ਯੂ ਐਸ ਏ ਅਤੇ ਹੋਰ ਐਨ ਆਰ ਆਈ ਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਉੱਥੇ ਉਹਨਾਂ ਇਲਾਕਾ ਵਾਸੀ ਲੋੜਵੰਦ ਮਰੀਜ਼ਾਂ ਨੂੰ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।ਇਸ ਮੌਕੇ ਸੰਸਥਾ ਮੁੱਖੀ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਅਮਨਦੀਪ ਸਿੰਘ ਸੋਨੂੰ ਯੂ ਐਸ ਏ, ਗੁਰਪਾਲ ਸਿੰਘ ਖਾਲਸਾ ਨਡਾਲੋਂ, ਗੁਰਪ੍ਰੀਤ ਸਿੰਘ ਗੂਗਲੀ ਖਾਲਸਾ, ਕਮਲਜੀਤ ਸਿੰਘ ਖਾਲਸਾ ਅਜਨੋਹਾ, ਲੰਬਰਦਾਰ ਪਰਮਜੀਤ ਸਿੰਘ ਜਲਵੇਹੜਾ, ਕੁਲਦੀਪ ਕੁਮਾਰ,ਪ੍ਰੇਮ ਕੁਮਾਰ ਨਰੂੜ,ਸੁਰਿੰਦਰ ਪਾਲ ਸਿੰਘ ਅਜਨੋਹਾ, ਅਮਰਜੀਤ ਸਿੰਘ ਬਿੱਲਾ, ਮਲਕੀਤ ਸਿੰਘ, ਰਛਪਾਲ ਸਿੰਘ ਟੋਡਰਪੁਰ, ਸਿਮਰਨ ਕੌਰ ਨਰੂੜ, ਬਲਜੀਤ ਕੌਰ ਨਡਾਲੋਂ, ਸਨਦੀਪ ਕੌਰ ਪਾਸ਼ਟਾ,ਸਿਮਰਨ ਕੌਰ ਅਜਨੋਹਾ, ਪ੍ਰੀਆ ਨਡਾਲੋ ਹਾਜ਼ਰ ਸਨ।
