
ਜਾਂਗਲੀਆਣਾ 'ਚ ਸ਼ਹੀਦ ਹਜ਼ਾਰਾ ਸਿੰਘ ਨੂੰ ਸਮਰਪਿਤ ਕੀਰਤਨ ਸਮਾਗਮ ਅੱਜ
ਹੁਸ਼ਿਆਰਪੁਰ, 24 ਅਕਤੂਬਰ -ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਟਰੱਸਟ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਹਜ਼ਾਰਾ ਸਿੰਘ ਨੂੰ ਸਮਰਪਿਤ ਕੀਰਤਨ ਸਮਾਗਮ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਜਾਂਗਲੀਆਣਾ ਵਿਖੇ ਟਰੱਸਟੀ ਜਸਵੀਰ ਸਿੰਘ ਦੀ ਅਗਵਾਈ 'ਚ 25 ਅਕਤੂਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈl
ਹੁਸ਼ਿਆਰਪੁਰ, 24 ਅਕਤੂਬਰ -ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਟਰੱਸਟ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਹਜ਼ਾਰਾ ਸਿੰਘ ਨੂੰ ਸਮਰਪਿਤ ਕੀਰਤਨ ਸਮਾਗਮ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਜਾਂਗਲੀਆਣਾ ਵਿਖੇ ਟਰੱਸਟੀ ਜਸਵੀਰ ਸਿੰਘ ਦੀ ਅਗਵਾਈ 'ਚ 25 ਅਕਤੂਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈl ਇਸ ਮੌਕੇ ਟਰੱਸਟੀ ਜਸਵੀਰ ਸਿੰਘ ਸੈਣੀ ਤੇ ਅਮਰਜੀਤ ਸਿੰਘ ਰਾਜਾ ਨੇ ਦੱਸਿਆ ਕਿ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇl ਉਪਰੰਤ ਵੱਖ-ਵੱਖ ਜਥੇ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਉਪਰੰਤ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇl ਇਸ ਮੌਕੇ ਗੁਲਜੀਤ ਸਿੰਘ ਦਾਰਾ, ਕੁਲਦੀਪ ਸਿੰਘ, ਡਾ. ਅੱਛਰਜੀਤ ਸਿੰਘ, ਨਰਿੰਦਰ ਸਿੰਘ ਰਿੰਕੂ, ਗੁਰਵਿੰਦਰ ਸਿੰਘ ਗੁਰੀ, ਜੋਗਾ ਸਿੰਘ ਸੈਣੀ, ਅਮਰਜੀਤ ਸਿੰਘ ਸੈਣੀ, ਰੀਟਾ ਸੈਣੀ, ਜਸਵਿੰਦਰ ਕੌਰ ਰਾਜੂ ਆਦਿ ਹਾਜ਼ਰ ਸਨ l
