
ਪਿੰਡ ਮੋਹਲਗੜ੍ਹ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੋਸ਼ੀ ਗ੍ਰਿਫ਼ਤਾਰ- ਲੋਕਾਂ 'ਚ ਗੁੱਸਾ
ਪਟਿਆਲਾ, 20 ਅਕਤੂਬਰ : ਪਿਛਲੀ ਰਾਤ ਸਨੌਰ ਹਲਕੇ ਦੇ ਪਿੰਡ ਮੋਹਲਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਪਾੜਨ ਤੇ ਫੇਰ ਅਗਨ ਭੇਟ ਕਰਨ ਦੀ ਘਟਨਾ ਮਗਰੋਂ ਪਿੰਡ ਵਾਸੀਆਂ ਵਿੱਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ।
ਪਟਿਆਲਾ, 20 ਅਕਤੂਬਰ : ਪਿਛਲੀ ਰਾਤ ਸਨੌਰ ਹਲਕੇ ਦੇ ਪਿੰਡ ਮੋਹਲਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਪਾੜਨ ਤੇ ਫੇਰ ਅਗਨ ਭੇਟ ਕਰਨ ਦੀ ਘਟਨਾ ਮਗਰੋਂ ਪਿੰਡ ਵਾਸੀਆਂ ਵਿੱਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ। ਘਟਨਾ ਤੋਂ ਛੇਤੀ ਬਾਅਦ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਪੁਲਿਸ ਬਲ ਨਾਲ ਘਟਨਾਂ ਸਥਾਨ 'ਤੇ ਪਹੁੰਚੇ। ਸੀਸੀਟੀਵੀ ਰਿਕਾਰਡਿੰਗ ਰਾਹੀਂ ਦੋਸ਼ੀ ਦੀ ਪਛਾਣ ਇਸੇ ਪਿੰਡ ਦੇ ਹਰਪ੍ਰੀਤ ਸਿੰਘ ਵਜੋਂ ਕਰਕੇ ਉਸਨੂੰ ਥਾਣਾ ਜੁਲਕਾਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗੁਰੁਦੁਆਰਾ ਸਾਹਿਬ ਦਾ ਗ੍ਰੰਥੀ ਬਲਬੀਰ ਸਿੰਘ ਬਿਨਾ ਕਿਸੇ ਨੂੰ ਦੱਸੇ ਕਿਧਰੇ ਗਿਆ ਸੀ, ਦੋਸ਼ੀ ਨੇ ਮੌਕਾ ਤਾੜਦੇ ਹੋਏ ਬੇਅਦਬੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਗ੍ਰੰਥੀ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਸਮੇਂ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਘਟਨਾ ਕਿਸੇ ਸਾਜ਼ਿਸ਼ ਦੀ ਸ਼ੰਕਾ ਬਿਆਨ ਕਰਦੀ ਹੈ, ਇਸ ਲਈ ਪੁਲਿਸ ਨੂੰ ਇਸਦੀ ਡੂੰਘਾਈ ਨਾਲ ਪੜਤਾਲ ਕਰਨੀ ਚਾਹੀਦੀ ਹੈ।
