20 ਅਕਤੂਬਰ, 2023 ਨੂੰ ਪੀਈਸੀ ਵਿਖੇ ਨਵੇਂ ਅਸਟੇਟ ਦਫ਼ਤਰ ਦਾ ਉਦਘਾਟਨ ਸਮਾਰੋਹ

ਚੰਡੀਗੜ੍ਹ 20 ਅਕਤੂਬਰ, 2023: ਪੀਈਸੀ, ਚੰਡੀਗੜ੍ਹ ਦੇ ਨਵੇਂ ਅਸਟੇਟ ਦਫ਼ਤਰ ਦਾ ਉਦਘਾਟਨ ਅੱਜ 20 ਅਕਤੂਬਰ, 2023 ਨੂੰ ਟੈਕਨਾਲੋਜੀ ਬਲਾਕ, ਪੀਈਸੀ ਕੈਂਪਸ, ਚੰਡੀਗੜ੍ਹ ਵਿਖੇ ਪ੍ਰੋ. ਬਲਦੇਵ ਸੇਤੀਆ, ਡਾਇਰੈਕਟਰ, ਪੀ.ਈ.ਸੀ. ਦੁਆਰਾ ਕੀਤਾ ਗਿਆ।

ਚੰਡੀਗੜ੍ਹ 20 ਅਕਤੂਬਰ, 2023: ਪੀਈਸੀ, ਚੰਡੀਗੜ੍ਹ ਦੇ ਨਵੇਂ ਅਸਟੇਟ ਦਫ਼ਤਰ ਦਾ ਉਦਘਾਟਨ ਅੱਜ 20 ਅਕਤੂਬਰ, 2023 ਨੂੰ ਟੈਕਨਾਲੋਜੀ ਬਲਾਕ, ਪੀਈਸੀ ਕੈਂਪਸ, ਚੰਡੀਗੜ੍ਹ ਵਿਖੇ ਪ੍ਰੋ. ਬਲਦੇਵ ਸੇਤੀਆ, ਡਾਇਰੈਕਟਰ, ਪੀ.ਈ.ਸੀ. ਦੁਆਰਾ ਕੀਤਾ ਗਿਆ।
ਉਨ੍ਹਾਂ ਦੇ ਨਾਲ ਕਰਨਲ ਆਰ.ਐਮ.ਜੋਸ਼ੀ, ਰਜਿਸਟਰਾਰ, ਪੀ.ਈ.ਸੀ. ਅਤੇ ਪ੍ਰੋਫੈਸਰ ਸੁਸ਼ਾਂਤ ਸਮੀਰ, ਚੇਅਰਮੈਨ ਅਸਟੇਟ ਨੇ ਵੀ ਇਸ ਮੌਕੇ ਹਾਜ਼ਰੀ ਭਰੀ।
ਡਾਇਰੈਕਟਰ ਪ੍ਰੋ: ਬਲਦੇਵ ਸੇਤੀਆ ਨੇ ਅਸਟੇਟ ਦਫ਼ਤਰ ਦੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਪ੍ਰੋਜੈਕਟਾਂ ਲਈ ਹੋਰ ਉਤਸ਼ਾਹ ਲਈ ਪ੍ਰੇਰਿਤ ਕੀਤਾ |
ਅਸਟੇਟ ਦਫ਼ਤਰ ਦੇ ਸਮੂਹ ਸਟਾਫ਼ ਨੇ ਡਾਇਰੈਕਟਰ ਪੀ.ਈ.ਸੀ ਅਤੇ ਪੀ.ਈ.ਸੀ, ਚੰਡੀਗੜ੍ਹ ਦੇ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।