ਘਟੀਆ ਖੰਡ ਮਿਲਾ ਕੇ ਗੁੜ ਬਣਾਉਣ ਵਾਲਿਆਂ ਤੇ ਜਿਲ੍ਹਾਂ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ, 40 ਕੁਇੰਟਲ ਗੁੜ ਤੇ 25 ਕਵਿੰਟਲ ਖੰਡ ਨਸ਼ਟ ਕਰਵਾਈ, ਫਗਵਾੜਾ ਰੋਡ ਤੇ 4 ਵੇਲਣੇ ਸੀਲ

ਗੜ੍ਹਸ਼ੰਕਰ -ਪਿਛਲੇ ਕਈ ਦਿਨਾ ਤੋ ਘਟੀਆ ਗੁੜ ਬਣਾਉਣ ਵਾਲੇ ਵੇਲਣੇ ਵਾਲਿਆ ਨੂੰ ਜਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਅਪੀਲ ਕੀਤੀ ਸੀ ਕਿ ਉਹ ਜਦ ਤੱਕ ਗੰਨੇ ਵਿੱਟ ਮਿਠਾਸ ਨਹੀ ਹੁੰਦੀ ਤੇ ਗੰਨਾ ਗੁੜ ਬਣਾਉਣ ਦੇ ਕਾਬਿਲ ਨਹੀ ਹੋ ਜਾਦਾ। ਉਦੋਂ ਤੱਕ ਜਿਲ੍ਹੇ ਵਿੱਚ ਵੇਲਣੇ ਨਹੀ ਚੱਲਣਗੇ।

ਗੜ੍ਹਸ਼ੰਕਰ  -ਪਿਛਲੇ ਕਈ ਦਿਨਾ ਤੋ ਘਟੀਆ ਗੁੜ ਬਣਾਉਣ ਵਾਲੇ ਵੇਲਣੇ ਵਾਲਿਆ ਨੂੰ ਜਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਅਪੀਲ ਕੀਤੀ ਸੀ ਕਿ ਉਹ ਜਦ ਤੱਕ ਗੰਨੇ ਵਿੱਟ ਮਿਠਾਸ ਨਹੀ ਹੁੰਦੀ ਤੇ ਗੰਨਾ ਗੁੜ ਬਣਾਉਣ ਦੇ ਕਾਬਿਲ ਨਹੀ ਹੋ ਜਾਦਾ। ਉਦੋਂ ਤੱਕ ਜਿਲ੍ਹੇ ਵਿੱਚ ਵੇਲਣੇ ਨਹੀ ਚੱਲਣਗੇ। ਪਰ ਕੁਝ ਪ੍ਰਵਾਸੀ ਮਜਦੂਰਾਂ ਗੁੜ ਵਿੱਚ ਘਟੀਆ ਦਰਜੇ ਦੀ ਖੰਡ ਪਾ ਕੇ ਗੁੜ ਬਣਾਉਣ ਤੋਂ ਬਾਜ ਨਹੀ ਆਉਦੇ। ਅੱਜ ਇਸ ਸਬੰਧ ਵਿੱਚ ਕਾਰਵਾਈ ਕਰਦੇ ਹੋਏ ਜਿਲ੍ਹਾ ਸਿਹਤ ਅਫਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋ ਘਟੀਆ ਗੁੜ ਬਣਾਉਣ ਵਾਲਿਆ ਖਿਲਾਫ ਵੱਡੀ ਕਾਰਵਈ ਨੂੰ ਅਜਾਮ ਦਿੰਦੇ ਹੋਏ ਹੁਸ਼ਿਆਰਪੁਰ ਫਗਵਾੜਾ ਰੋਡ ਤੇ 4 ਵੇਲਣੇ ਤੇ ਘਟੀਆ ਦਰਜੇ ਦੀ ਖੰਡ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਸੀ। ਕਰੀਬ 40 ਕੁਵਿੰਟਲ ਗੁੜ ਅਤੇ ਨਾ ਖਾਣ ਯੋਗ 25 ਕਵਿੰਟਲ ਘਟੀਆ ਖੰਡ ਨਸ਼ਟ ਕਰਵਾਈ ਗਈ। ਇਹਨਾ ਵੇਲਣਿਆਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾ ਦਿੱਤਾ ਗਿਆ ਹੈ। ਜਿਲ੍ਹਾ ਸਿਹਤ ਅਫਸਰ ਨੇ ਜਿਲ੍ਹੇ ਦੇ ਸਾਰੇ ਵੇਲਣੇ ਵਾਲਿਆ ਨੂੰ ਅਦੇਸ਼ ਦਿੱਤੇ ਹਨ, ਕਿ ਜੱਦ ਤੱਕ ਗੰਨਾ ਗੁੜ ਬਣਾਉਂਣ ਦੇ ਕਾਵਲ ਨਹੀ ਹੋ ਜਾਦਾ ਉਦੋਂ ਤੱਕ ਕੋਈ ਵੀ ਵੇਲਣੇ ਵਾਲਾ ਗੁੜ ਨਹੀ ਬਣਾਵੇਗਾ। ਜੇਕਰ ਕੋਈ ਪਿਰ ਵੀ ਗੁੜ ਬਣਾਉਦਾ ਫੜਿਆ ਗਿਆ ਤੇ ਉਸ ਉਪਰ ਨਿਯਮਾ ਮੁਤਾਬਿਕ ਸਖਤ ਕਰਾਵਈ ਹੋਵੇਗੀ। ਇਸ ਮੌਕੇ ਉਹਨਾਂ ਨਾਲ ਫੂਡ ਸੇਫਟ ਅਫਸਰ ਮੁਨੀਸ਼ ਕੁਮਾਰ , ਰਾਮ ਲੁਭਾਇਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵਲੋਂ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਇੱਜ ਸਵੇਰੇ ਅਚਾਨਕ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਚੱਲ ਰਹੇ 4 ਵੇਲਣੇ ਚੈਕ ਕੀਤੇ ਗਏ। ਸਾਰੇ ਹੀ ਵੇਲਣਿਆਂ ਤੇ ਵੱਡੀ ਮਾਤਰਾ ਵਿੱਚ ਨਾ ਖਾਣ ਯੋਗ ਖੰਡ ਮਿਲਾ ਕੇ ਵੱਡੀ ਮਾਤਰਾ ਵਿੱਚ ਗੁੜ ਤਿਆਰ ਕੀਤਾ ਜਾ ਰਿਹਾ ਸੀ। ਇਸ ਤੇ ਸਖਤ ਕਾਰਵਾਈ ਕਰਦੇ ਹੋਏ ਖੰਡ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਤੇ ਘਟੀਆ ਗੁੜ  ਤਿਆਰ ਕਰ ਰਹੇ ਕੜਾਹਿਆ ਵਿੱਚ ਪਾ ਕੇ ਉਤੇ ਵੱਡੀ ਪੱਧਰ ਵਿੱਚ ਰਾਖ ਮਿਲਾਕੇ ਨਸ਼ਟ ਕਰ ਦਿੱਤਾ ਤਾਂ ਜੋ ਕੋਈ ਵੀ ਇਹ ਗੁੜ ਖਾ ਕੇ ਬਿਮਾਰ ਨਾ ਹੋ ਜਾਵੇ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਗੁੜ , ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਣ ਵਾਸਤੇ ਵਿਦੇਸ਼ਾਂ ਤੋਂ ਲੋਕ ਆਉਂਦੇ ਹਨ। ਪਰ ਇਹਨਾਂ ਮਿਲਵਟ ਖੋਰਾ ਨੇ ਇਹ ਗੁੜ ਖਾਣ ਦੇ ਕਾਬਲ ਹੀ ਨਹੀ ਛੱਡਿਆ। ਉਹਨਾਂ ਇਹ ਵੀ ਦੱਸਿਆ ਕਿ ਮਿਲਾਵਟ ਖੋਰਾਂ ਦੇ ਨਾਲ ਕੁਝ ਪੰਜਾਬੀ ਜਿਮੀਂਦਾਰ ਭਰਾ ਤੇ ਵਪਾਰੀ ਵੀ ਮਿਲੇ ਹੋਏ ਹਨ। ਆਪਣੇ ਹਿੱਤਾਂ ਦੀ ਖਾਤਰ ਜੋ ਇਹਨਾਂ ਪ੍ਰਵਾਸੀਆਂ ਨੂੰ ਸਮੇ ਤੋਂ ਪਹਿਲਾ ਹੀ ਗੰਨਾ ਵੇਚ ਰਹੇ ਹਨ ਤੇ ਕੁਝ ਲਾਲਚੀ ਵਪਾਰੀ ਗੁੜ ਵੇਚ ਕੇ ਵਧੀਆ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਹਨ। ਪਰ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਹਨਾਂ ਕੋਲ ਕਿਸੇ ਵੀ ਗੁੜ ਬਣਾਉਣ ਵਾਲੇ ਕੋਲ ਫੂਡ ਸੇਫਟੀ ਲਾਈਸੈਸ ਵੀ ਨਹੀ ਮਿਲਿਆ। ਉਹਨਾਂ ਸਾਰੇ ਵੇਲਣੇ ਵਾਲਿਆ ਨੂੰ ਅਪੀਲ ਕੀਤੀ ਕਿ ਉਹ ਵੇਲਣਾ ਚਾਲੂ ਕਰਨ ਤੋਂ ਪਹਿਲਾਂ ਫੂਡ ਸੇਫਟੀ ਲਾਇਸੈਸ ਲੈਣ ਨਹੀ ਤਾ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ।