ਪਰਵਿੰਦਰ ਸਿੰਘ ਆਰਟਿਸਟ ਵੱਲੋਂ ਸ਼ਹੀਦ ਅਮ੍ਰਿਤ ਪਾਲ ਸਿੰਘ ਦਾ ਬੁੱਤ ਬਣਾਉਣ ਦੀ ਪੇਸ਼ਕਸ਼

ਐਸ ਏ ਐਸ ਨਗਰ, 17 ਅਕਤੂਬਰ - ਸਿੱਖ ਅਜਾਇਬ ਘਰ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਸ਼ਹੀਦ ਅਮ੍ਰਿਤ ਪਾਲ ਸਿੰਘ ਦਾ ਬੁੱਤ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।

ਐਸ ਏ ਐਸ ਨਗਰ, 17 ਅਕਤੂਬਰ - ਸਿੱਖ ਅਜਾਇਬ ਘਰ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਸ਼ਹੀਦ ਅਮ੍ਰਿਤ ਪਾਲ ਸਿੰਘ ਦਾ ਬੁੱਤ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਹੀਦ ਅਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਇੱਕ ਕਰੋੜ ਦੀ ਸਨਮਾਨ ਰਾਸੀ ਦਾ ਚੈਕ, ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਸ਼ਹੀਦ ਦੇ ਨਾਮ ਤੇ ਸਟੇਡੀਅਮ ਅਤੇ ਸ਼ਹੀਦ ਅਮ੍ਰਿਤ ਪਾਲ ਦਾ ਬੁੱਤ ਬਣਵਾ ਕੇ ਸਟੇਡੀਅਮ ਵਿਖੇ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ।
ਉਹਨਾਂ ਕਿਹਾ ਕਿ ਉਹ ਸ਼ਹੀਦ ਦਾ ਬੁੱਤ ਬਣਾਉਣ ਦੀ ਪੇਸ਼ਕਸ਼ ਕਰਦੇ ਹਨ ਅਤੇ ਜੇਕਰ ਮੁੱਖ ਮੰਤਰੀ ਸ਼ਹੀਦ ਦਾ ਬੁੱਤ ਬਣਾਉਣ ਦੀ ਸੇਵਾ ਦੇਣ ਤਾਂ ਉਹ ਇਹ ਸੇਵਾ ਕਰਨ ਲਈ ਤਿਆਰ ਹਨ।