
ਸ਼੍ਰੀ ਰਮਾਇਣ ਦਾ ਹਰ ਪਾਤਰ ਸਾਨੂੰ ਵੱਡਿਆਂ ਦੇ ਸਤਿਕਾਰ ਲਈ ਪ੍ਰੇਰਦਾ-ਗੌਰਵ ਅਗਰਵਾਲ
ਸਮਾਣਾ 16 ਅਕਤੂਬਰ - ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਸਮਾਣਾ ਵਲੋਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਅਤੇ ਸ੍ਰੀ ਸੱਚਾ ਮਹਾਂ ਕਲੇਸ਼ਵਰ ਮੰਦਰ ਦੇ ਸਹਿਯੋਗ ਨਾਲ ਅਤੇ ਉਦਯੋਗਪਤੀ ਸ਼੍ਰੀ ਰਮੇਸ਼ ਗਰਗ ਜੀ ਦੀ ਸਰਪ੍ਰਸਤੀ ਅਤੇ ਵੇਦ ਪ੍ਰਕਾਸ਼ ਕਾਂਸਲ ਜੀ ਦੀ ਪ੍ਰਧਾਨਗੀ
ਸਮਾਣਾ 16 ਅਕਤੂਬਰ - ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਸਮਾਣਾ ਵਲੋਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਅਤੇ ਸ੍ਰੀ ਸੱਚਾ ਮਹਾਂ ਕਲੇਸ਼ਵਰ ਮੰਦਰ ਦੇ ਸਹਿਯੋਗ ਨਾਲ ਅਤੇ ਉਦਯੋਗਪਤੀ ਸ਼੍ਰੀ ਰਮੇਸ਼ ਗਰਗ ਜੀ ਦੀ ਸਰਪ੍ਰਸਤੀ ਅਤੇ ਵੇਦ ਪ੍ਰਕਾਸ਼ ਕਾਂਸਲ ਜੀ ਦੀ ਪ੍ਰਧਾਨਗੀ ਅਤੇ ਡਾਇਰੈਕਟਰ ਰਿੰਕੂ ਚੋਪੜਾ ਦੀ ਦੇਖ ਰੇਖ ਹੇਠ ਸਥਾਨਕ ਦੁਸਿਹਰਾ ਗਰਾਂਊਡ ਵਿਖੇ ਕਰਵਾਈ ਜਾ ਰਹੀ ਰਾਮ-ਲੀਲਾ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਵਾਇਟ ਗੋਲਡ ਫੈਬਰ ਦੇ ਐਮ ਡੀ ਗੌਰਵ ਅਗਰਵਾਲ ਨੇ ਸ਼ਿਰਕਤ ਕੀਤੀ ਅਤੇ ਜੋਤੀ ਪ੍ਰਚੰਡ ਕਰਦੇ ਹੋਏ ਰਾਮ ਲੀਲਾ ਮੰਚਨ ਦਾ ਆਰੰਭ ਕੀਤਾ। ਇਸ ਮੌਕੇ ਸ਼੍ਰੀ ਗੌਰਵ ਅਗਰਵਾਲ ਨੇ ਕਿਹਾ ਕਿ ਰਾਮਲੀਲਾ ਰਾਹੀਂ ਸਾਨੂੰ ਸੱਚ ਤੇ ਧਰਮ ਤੇ ਚਲਣ ਦੀ ਪ੍ਰੇਰਣਾ ਮਿਲਦੀ ਹੈ ਅਤੇ ਰਾਮ ਲੀਲਾ ਵਿੱਚ ਦਿਖਾਏ ਨਾਟਕਾਂ ਤੋਂ ਸਾਨੂੰ ਮਾਂ ਬਾਪ ਤੇ ਆਪਣੇ ਵੱਡਿਆਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਮਿਲਦੀ ਹੈ।ਇਸ ਮੌਕੇ ਸਮਾਜ ਸੇਵੀ ਪ੍ਰਦੀਪ ਗੋਇਲ ਮਿੰਕਾ, ਸੰਜੇ ਮੰਤਰੀ, ਸੰਦੀਪ ਲੂੰਬਾ, ਰਣਜੀਤ ਰਾਣਾ, ਸੁਭਾਸ਼ ਵਰਮਾ, ਲਾਡੀ ਅਤੇ ਸੋਮਾ ਆਦਿ ਤੋਂ ਇਲਾਵਾ ਸੰਸਥਾ ਦੇ ਉਪ-ਪ੍ਰਧਾਨ ਪ੍ਰਦੀਪ ਸ਼ਰਮਾ,ਸੈਕਟਰੀ ਰਮਨ ਮਹਿੰਦਰਾ, ਕੈਸ਼ੀਅਰ ਹੈਪੀ ਸ਼ਰਮਾ, ਰਵਿੰਦਰ ਕਾਂਸਲ , ਸੁਦਰਸ਼ਨ ਛਾਬੜਾ ,ਪਵਨ ਮਹਿਰਾ, ਇੰਦਰਜੀਤ ਸੱਗੂ, ਸੰਜੇ ਬਾਂਸਲ, ਵਿਜੇ ਬਾਂਸਲ, ਰਵਿੰਦਰ ਕਾਂਸਲ, ਕੁਲਦੀਪ ਸ਼ਰਮਾ,ਕਮਲ ਸ਼ਰਮਾ , ਇੰਦਰਜੀਤ ਸੱਗੂ , ਮੰਨੀ ਸ਼ਰਮਾ, ਰਿੰਪੀ ਮੇਨਕਾ, ਤੀਰਥ ਮੇਨਕਾ, ਮੰਨੂ ਸ਼ਰਮਾ, ਪ੍ਰਦੀਪ ਸੇਠੀ, ਮਨੋਜ ਕੁਮਾਰ, ਰਾਜ ਕੁਮਾਰ,ਜੀਤ ਸ਼ਰਮਾ, ਸਚਿਨ ਭਟਨਾਗਰ ਆਦਿ ਵੀ ਮੌਜੂਦ ਰਹੇ।
