
ਵੱਖ ਵੱਖ ਸੰਸਥਾਵਾਂ ਵੱਲੋਂ ਨਵ ਨਿਯੁਕਤ ਜੱਜ ਸਤਨਾਮ ਸਿੰਘ ਸਨਮਾਨਿਤ
ਚੰਡੀਗੜ੍ਹ 16 ਅਕਤੂਬਰ - ਇਲਾਕੇ ਦੀਆਂ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਰਜਿ. ਬੂਰੇ ਰਾਜਪੂਤਾਂ ਅਤੇ ਪੀਰ ਬਾਬਾ ਕੱਲੂ ਸ਼ਾਹ ਪ੍ਰਬੰਧਕ ਕਮੇਟੀ ਨੈਨੋਵਾਲ ਵੈਦ ਵੱਲੋਂ ਪਿੰਡ ਬੈਚ ਬਾਜਾ (ਟਾਂਡਾ) ਦੇ ਜੱਜ ਬਣੇ ਨੌਜਵਾਨ ਸਤਨਾਮ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਚੰਡੀਗੜ੍ਹ 16 ਅਕਤੂਬਰ - ਇਲਾਕੇ ਦੀਆਂ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਰਜਿ. ਬੂਰੇ ਰਾਜਪੂਤਾਂ ਅਤੇ ਪੀਰ ਬਾਬਾ ਕੱਲੂ ਸ਼ਾਹ ਪ੍ਰਬੰਧਕ ਕਮੇਟੀ ਨੈਨੋਵਾਲ ਵੈਦ ਵੱਲੋਂ ਪਿੰਡ ਬੈਚ ਬਾਜਾ (ਟਾਂਡਾ) ਦੇ ਜੱਜ ਬਣੇ ਨੌਜਵਾਨ ਸਤਨਾਮ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਰਜਿ. ਦੇ ਚੇਅਰਮੈਨ ਜੋਗਾ ਸਿੰਘ ਸਰੋਆ , ਪ੍ਰਧਾਨ ਸੁਖਵੀਰ ਸਿੰਘ ਢਿਲੋਂ , ਮੀਤ ਪ੍ਰਧਾਨ ਗੁਰਮੁੱਖ ਸਿੰਘ ਗੋਗਾ ਧਾਲੀਵਾਲ , ਸਕੱਤਰ ਸਤਨਾਮ ਸਿੰਘ ਢਿਲੋਂ ਵੱਲੋਂ ਨਵ ਨਿਯੁਕਤ ਜੱਜ ਸਤਨਾਮ ਸਿੰਘ ਅਤੇ ਉਨ੍ਹਾਂ ਦੇ ਮਾਤਾ ਜੀ ਨੂੰ ਸਿਰੋਪਾਉ ਪਾ ਕੇ ਅਤੇ ਯਾਦਗਾਰੀ ਚਿੰਨ ਭੇਂਟ ਕੀਤੇ ਗਏ।ਇਸ ਮੌਕੇ ਗੱਲਬਾਤ ਕਰਦਿਆਂ ਸਤਨਾਮ ਸਿੰਘ ਢਿਲੋਂ ਨੇ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਤੇ ਲਗਨ ਨਾਲ ਇੰਨੀ ਛੋਟੀ ਉਮਰੇ ਇਸ ਉਚੇ ਅਹੁਦੇ ਤੇ ਪਹੁੰਚ ਕੇ ਆਪਣਾ ਹੀ ਨਹੀਂ ਸਗੋਂ ਆਪਣੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ । ਸਿਰ ਤੇ ਪਿਤਾ ਦਾ ਸਾਇਆ ਨਾਂ ਹੋਣ ਦੇ ਬਾਵਜੂਦ ਉਹਨਾਂ ਦੀ ਮਾਤਾ ਜੀ ਤੇ ਭਰਾ ਮਨੀ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਤਨਾਮ ਸਿੰਘ ਦੀ ਸਫਲਤਾ ਵਿੱਚ । ਜੱਜ ਸਾਹਬ ਨੇ ਕਿਹਾ ਕਿ ਉਨ੍ਹਾਂ ਨੂੰ ਤਰਾਸ਼ਣ ਤੇ ਕਾਬਿਲ ਬਣਾਉਣ ਵਿੱਚ ਉਹਨਾ ਦੇ ਗੁਰੂ ਐਡਵੋਕੇਟ ਗੁਰਵਿੰਦਰ ਜੀ ਦਾ ਹੀ ਹੱਥ ਹੈ ਜੋ ਉਹਨਾਂ ਵਰਗੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਕੇ ਅਤੇ ਉਹਨਾਂ ਦੀਆਂ ਫੀਸਾਂ ਵੀ ਆਪ ਦੇ ਕੇ ਨਿਸ਼ਕਾਮ ਸੇਵਾ ਕਰ ਰਹੇ ਨੇ । ਸ ਗੁਰਮੁੱਖ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਸਤਨਾਮ ਸਿੰਘ ਹੁਰਾਂ ਤੋਂ ਸੇਧ ਲੈ ਕੇ ਪੜ੍ਹਾਈ ਵਿੱਚ ਧਿਆਨ ਦੇਣਾ ਚਾਹੀਦਾ ਹੈ ਤੇ ਮਿਹਨਤ ਨਾਲ ਉੱਚੇ ਅਹੁਦੇ ਪ੍ਰਾਪਤ ਕਰ ਕੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਣਾ ਚਾਹੀਦਾ ਹੈ । ਜੋਗਾ ਸਿੰਘ ਹੁਣਾ ਨੇ ਸਤਨਾਮ ਸਿੰਘ ਹੁਣਾ ਨੂੰ ਵਧਾਈ ਦਿੰਦੇ ਹੋਏ ਕਿਹਾ ਅਸੀ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਜਿਸ ਤਰਾਂ ਤੁਹਾਡੇ ਕੋਚ ਗੁਰਵਿੰਦਰ ਜੀ ਨੇ ਤੁਹਾਡੀ ਤਿਆਰੀ ਕਰਵਾਈ , ਉਹਨਾਂ ਦੇ ਦੱਸੇ ਮਾਰਗ ਤੇ ਚੱਲਦਿਆਂ ਹੋਰ ਲੋੜਵੰਦਾਂ ਦਾ ਸਹਾਰਾ ਬਣੋਗੇ ।
