ਸਿੱਧੂ ਦੇ ਭਾਜਪਾ ਛੱਡਣ ਨਾਲ ਭਾਜਪਾ ਆਗੂਆਂ ਵਿੱਚ ਖੁਸ਼ੀ ਦੀ ਲਹਿਰ

ਐਸ ਏ ਐਸ ਨਗਰ, 16 ਅਕਤੂਬਰ - ਪੰਜਾਬ ਦੇ ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੇ ਬੀਤੇ ਦਿਨੀਂ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਘਰ ਵਾਪਸੀ ਕਰਨ ਸੰਬੰਧੀ ਫੈਸਲੇ ਨਾਲ ਭਾਜਪਾ ਆਗੂਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਸz. ਬਲਬੀਰ ਸਿੰਘ ਸਿੱਧੂ ਦੇ ਭਾਜਪਾ ਵਿੱਚ ਹੋਣ ਕਾਰਨ ਇਹ ਆਗੂ ਅੰਦਰੋ ਅੰਦਰੀ ਔਖੇ ਸਨ ਅਤੇ ਹੁਣ ਸz. ਸਿੱਧੂ ਦੇ ਵਾਪਸ ਪਰਤਣ ਨਾਲ ਉਹਨਾਂ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ।

ਇਸ ਸੰਬੰਧੀ ਭਾਜਪਾ ਆਗੂ ਭਾਵੇਂ ਕੁੱਝ ਨਾ ਕਹਿਣ ਪਰੰਤੂ ਉਹਨਾਂ ਦੇ ਹਾਵ ਭਾਵ ਸਭ ਕੁੱਝ ਦੱਸ ਦਿੰਦੇ ਹਨ। ਬੀਤੇ ਦਿਨ ਖਰੜ ਵਿੱਚ ਹੋਏ ਇੱਕ ਸਮਾਗਮ ਦੌਰਾਨ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਅਤੇ ਭਾਜਪਾ ਦੀ ਸਾਬਕਾ ਸੂਬਾ ਮੀਤ ਪ੍ਰਧਾਨ ਬੀਬੀ ਲਖਵਿੰਦਰ ਕੌਰ ਗਰਚਾ ਇਸ ਮੁੱਦੇ ਤੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਮੁਬਾਰਕਬਾਦ ਦਿੰਦੇ ਨਜਰ ਆਏ। ਇਸ ਦੌਰਾਨ ਦੋਵਾਂ ਆਗੂਆਂ ਦੇ ਖਿੜੇ ਚਿਹਰੇ ਉਹਨਾਂ ਦੀ ਖੁਸ਼ੀ ਨੂੰ ਜਾਹਿਰ ਕਰ ਰਹੇ ਸਨ।