ਬਸਪਾ ਆਗੂ ਡਾ ਹਰਭਜ ਮਹਿਮੀ ਤੇ ਸੰਮਤੀ ਮੈਂਬਰ ਸੰਤੋਖ ਲਾਲ ਆਪਣੇ ਸਾਥੀਆਂ ਨਾਲ ਆਪ ਵਿੱਚ ਸ਼ਾਮਿਲ

ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਬਸਪਾ ਨੂੰ ਅਲਵਿਦਾ ਆਖਦੇ ਹੋਏ ਡਾ.ਹਰਭਜ ਮਹਿਮੀ ਜ਼ਿਲ੍ਹਾ ਇੰਚਾਰਜ ਬਸਪਾ ਤੇ ਸੰਮਤੀ ਮੈਂਬਰ ਸੰਤੋਖ ਲਾਲ ਆਪਣੇ ਲੱਗਭਗ ਦੋ ਦਰਜਨ ਦੇ ਕਰੀਬ ਸਾਥੀਆਂ ਨਾਲ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ |

ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਬਸਪਾ ਨੂੰ ਅਲਵਿਦਾ ਆਖਦੇ ਹੋਏ ਡਾ.ਹਰਭਜ ਮਹਿਮੀ ਜ਼ਿਲ੍ਹਾ ਇੰਚਾਰਜ ਬਸਪਾ ਤੇ ਸੰਮਤੀ ਮੈਂਬਰ ਸੰਤੋਖ ਲਾਲ ਆਪਣੇ ਲੱਗਭਗ ਦੋ ਦਰਜਨ ਦੇ ਕਰੀਬ ਸਾਥੀਆਂ ਨਾਲ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਸ਼ਾਮਿਲ ਹੋਣ ਵਾਲੇ ਸਾਥੀਆਂ ਦੇ ਪਾਰਟੀ ਦੇ ਮਫਲਰ ਪਹਿਣਾ ਕੇ ਸ਼੍ਰੀ ਰੌੜੀ ਜੀ ਨੇ ਪਾਰਟੀ 'ਚ ਸ਼ਾਮਿਲ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੁਆਰਾ ਹਰ ਵਰਗ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਚੰਗੇ ਲੋਕ ਆਪ 'ਚ ਸ਼ਾਮਿਲ ਹੋ ਰਹੇ ਹਨ | ਉਹਨਾਂ ਨਵੇਂ ਆਏ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਪਾਰਟੀ 'ਚ ਬਣਡਾ ਮਾਨ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਡਾ. ਹਰਭਜ ਮਹਿਮੀ ਤੇ ਸੰਮਤੀ ਮੈਂਬਰ ਸੰਤੋਖ ਲਾਲ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਗਜ ਰੌੜੀ ਦੇ ਨਿਰਪੱਖਤਾ ਨਾਲ ਹਲਕੇ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਏ ਹਨ | ਇਸ ਮੌਕੇ ਚਰਨਜੀਤ ਸਿੰਘ ਚੰਨੀ ਓ.ਐਸ.ਡੀ, ਹਾਰਜਿੰਦਰ ਸਿੰਘ ਧੰਜਲ, ਗੁਰਭਾਗ ਸਿੰਘ, ਧਰਮਪ੍ਰੀਤ ਸਿੰਘ ਤੇ ਯੂਥ ਆਗੂ ਪ੍ਰਿੰਸ ਚੌਧਰੀ ਹਾਜਿਰ ਸਨ।