ਘਨੌਰ ਕਾਲਜ ਦੀਆਂ ਖਿਡਾਰਨਾਂ ਨੇ ਖੋ-ਖੋ ਇੰਟਰ ਕਾਲਜ ਵਿਚ ਜਿੱਤਿਆ ਗੋਲਡ ਮੈਡਲ
ਘਨੌਰ 13 ਅਕਤੂਬਰ - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ. ਰਜਿੰਦਰ ਸਿੰਘ ਚਾਹਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਕਲਿਆਣ ਵਿਖੇ ਕਰਵਾਏ ਗਏ ਖੋ-ਖੋ ਦੇ ਇੰਟਰ ਕਾਲਜ ਮੁਕਾਬਲੇ ਵਿੱਚ ਯੂਨੀਵਰਸਿਟੀ ਕਾਲਜ ਘਨੌਰ ਨੇ ਖੋ-ਖੋ (ਮਹਿਲਾ) ਇੰਟਰ ਕਾਲਜ ਵਿਚ ਗੋਲਡ ਮੈਡਲ ਜਿੱਤਿਆ।

ਘਨੌਰ ਦੀਆਂ ਖਿਡਾਰਨਾਂ ਨੇ ਖੋ-ਖੋ ਇੰਟਰ ਕਾਲਜ ਮੁਕਾਬਲੇ ਵਿੱਚ ਐਲ. ਬੀ. ਐਸ. ਬਰਨਾਲਾ ਦੀ ਟੀਮ, ਜੀ. ਐਨ. ਸੀ. ਬੁਡਲਾਡਾ ਦੀ ਟੀਮ, ਐਨ. ਸੀ. ਪੀ. ਈ. ਚੁਪਕੀ ਦੀ ਟੀਮ ਅਤੇ ਡੀ. ਬੀ. ਸੀ. ਧੂਰੀ ਬਰੜਵਾਲ ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ।
ਕਾਲਜ ਪਹੁੰਚਣ ਤੇ ਪ੍ਰਿੰਸੀਪਲ ਵਿਚ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਖਿਡਾਰਨਾਂ ਅਤੇ ਕੋਚ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ।
ਿੲਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਦੇ ਅਸਿਸ. ਪ੍ਰੋ. ਵਰਿੰਦਰ ਸਿੰਘ, ਲੈਕਚਰਾਰ ਕੋਚ ਦਲਜੀਤ ਸਿੰਘ ਅਤੇ ਕੋਚ ਕ੍ਰਿਸ਼ਨ ਕੁਮਾਰ (ਯੂ.ਐਸ. ਏ.) ਵੀ ਮੌਜੂਦ ਸਨ।