ਨਸ਼ਿਆਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ
ਐਸ ਏ ਐਸ ਨਗਰ, 13 ਅਕਤੂਬਰ - ਜਿਲ੍ਹਾ ਕਾਨੂੰਨੀ ਸਰਵਿਸ ਅਥਾਰਟੀ ਵਲੋਂ ਡੀ ਐਲ ਐਸ ਏ ਦੇ ਵਕੀਲ ਰੁਪਿੰਦਰਪਾਲ ਕੌਰ ਅਤੇ ਸਾਂਝ ਕੇਂਦਰ ਡਿਵਿਜਨ-1, ਸਾਂਝ ਕੇਂਦਰ ਇੰਚਾਰਜ ਏ ਐਸ. ਆਈ ਰਣਵੀਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਫੇਜ਼ 5 ਮੁਹਾਲੀ ਵਿਖੇ ਨਸ਼ਿਆਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਡੀ ਐਲ ਐਸ ਏ ਦੇ ਮੈਂਬਰ ਵਕੀਲ ਰੁਪਿੰਦਰਪਾਲ ਕੌਰ ਵਲੋਂ ਸਕੂਲੀ ਬੱਚਿਆਂ ਨੂੰ ਗੁਡ ਟੱਚ ਤੇ ਬੈਡ ਟੱਚ ਬਾਰੇ ਸੁਚੱਜੇ ਤਰੀਕੇ ਨਾਲ ਸਮਝਾਇਆ ਅਤੇ ਨਸ਼ਿਆਂ ਤੋਂ ਬਚਾਓ ਬਾਰੇ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਨਸ਼ਾ ਵੇਚਣ ਵਾਲਿਆਂ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਉਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਜਾਵੇ।
ਇਸ ਮੌਕੇ ਗੁਰਵਿੰਦਰ ਕੌਰ ਡੀ ਸੀ ਪੀ ਓ ਵੱਲੋਂ ਵੀ ਬੱਚਿਆਂ ਨੂੰ ਸਬੰਧੋਨ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਸਟਾਫ, ਸਾਂਝ ਕੇਂਦਰ ਕਮੇਟੀ ਮੈਂਬਰ ਆਰ ਪੀ ਵਾਲੀਆ, ਜਸਬੀਰ ਸਿੰਘ, ਪ੍ਰਦੀਪ ਸਿੰਘ, ਸਕੂਲ ਸਟਾਫ ਬਬਲਜੀਤ ਕੌਰ, ਕ੍ਰਿਸ਼ਨ ਮਹਿਤਾ, ਮਨਪ੍ਰੀਤ, ਸਪਨਾ, ਕਮਲਜੀਤ, ਸ਼ੀਲੂ ਹਾਜਿਰ ਸਨ।