
ਸੁੰਦਰ ਲਿਖਾਈ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਹੁਸ਼ਿਆਰਪੁਰ,10 ਅਕਤੂਬਰ ਸਥਾਨਕ ਡੀ .ਐਮ.ਸੀਨੀਅਰ ਸੈਕੰਡਰੀ ਸਕੂਲ ਕੋਟ ਫਤੂਹੀ ਵਿਖੇ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਪਹਿਲੀ ਜਮਾਤ ਤੋਂ ਲੈਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ।
ਹੁਸ਼ਿਆਰਪੁਰ,10 ਅਕਤੂਬਰ ਸਥਾਨਕ ਡੀ .ਐਮ.ਸੀਨੀਅਰ ਸੈਕੰਡਰੀ ਸਕੂਲ ਕੋਟ ਫਤੂਹੀ ਵਿਖੇ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਪਹਿਲੀ ਜਮਾਤ ਤੋਂ ਲੈਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ । ਜਿਸ ਵਿਚ ਹਰ ਕਲਾਸ ਵਿੱਚੋਂ ਜੇਤੂ ਪਹਿਲੀ ਕਲਾਸ ਵਿੱਚੋਂ ਸਾਹਿਬਦੀਪ ਸਿੰਘ ,ਦੂਜੀ ਵਿੱਚੋਂ ਰਵਨੀਤ ਕੌਰ , ਤੀਜੀ ਜਮਾਤ ਵਿੱਚੋਂ ਹਰਸ਼ ਬੈਂਸ, ਚੌਥੀ ਵਿੱਚੋਂ ਨਵਨੀਤ ਕੌਰ ,ਪੰਜਵੀਂ ਵਿੱਚੋਂ ਤੇਜਪ੍ਰੀਤ ਕੌਰ, ਛੇਵੀਂ ਕਲਾਸ ਵਿੱਚੋਂ ..ਮੁਸਕਾਨ,ਸੱਤਵੀਂ ਵਿੱਚੋਂ ਸਹਿਜਪਾਲ ਸਿੰਘ ,ਅਠਵੀਂ ਵਿੱਚੋਂ ਸਾਧਨਾਪ੍ਰੀਤ, ਨੌਵੀਂ ਵਿੱਚੋਂ ਹਰਸਹਿਜ ਸਿੰਘ ,ਦਸਵੀਂ ਕਲਾਸ ਵਿਚੋਂ ਬਿਲਪ੍ਰੀਤ ਕੌਰ ,ਗਿਆਰਵੀਂ ਵਿੱਚੋਂ ਦਲਜੀਤ ਕੌਰ ਬਾਰਵੀਂ ਵਿੱਚੋਂ ਨੀਤੂ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਡਾਇਰੈਕਟਰ ਗੁਰਿੰਦਰਪਾਲ ਕੌਰ ਵਲੋਂ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਕੂਲ ਡਾਇਰੈਕਟਰ ਗੁਰਿੰਦਰ ਪਾਲ ਕੌਰ ਨੇ ਕਿਹਾ ਕਿ ਇਸ ਤਰਾਂ ਦੇ ਮੁਕਾਬਲੇ ਬੱਚਿਆਂ ਵਿਚ ਪੜ੍ਹਾਈ ਲਈ ਉਤਸ਼ਾਹ ਵਧਾਉਂਦੇ ਹਨ। ਇਸ ਲਈ ਅਜਿਹੇ ਸੁੰਦਰ ਲਿਖਾਈ ਮੁਕਾਬਲੇ ਜਰੂਰੀ ਕਰਵਾਏ ਜਾਣੇ ਚਾਹੀਦੇ ਹਨ ।ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਸਿੰਘ ,ਕੋਆਰਡੀਨੇਟਰ ਰਾਜਵਿੰਦਰ ਸਿੰਘ ,ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
