
ਡਾਕ ਵਿਭਾਗ ਮਨਾ ਰਿਹਾ ਹੈ ਰਾਸ਼ਟਰੀ ਡਾਕ ਹਫ਼ਤਾ
ਐਸ ਏ ਐਸ ਨਗਰ, 10 ਅਕਤੂਬਰ - ਡਾਕ ਵਿਭਾਗ ਵਲੋਂ 9 ਤੋਂ 13 ਅਕਤੂਬਰ ਤਕ ਰਾਸ਼ਟਰੀ ਡਾਕ ਹਫ਼ਤਾ ਮਨਾਇਆ ਜਾ ਰਿਹਾ ਹੈ।
ਐਸ ਏ ਐਸ ਨਗਰ, 10 ਅਕਤੂਬਰ - ਡਾਕ ਵਿਭਾਗ ਵਲੋਂ 9 ਤੋਂ 13 ਅਕਤੂਬਰ ਤਕ ਰਾਸ਼ਟਰੀ ਡਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿਦਿਆਂ ਚੀਫ ਪੋਸਟ ਮਾਸਟਰ ਜਨਰਲ, ਪੰਜਾਬ ਅਤੇ ਯੂ ਟੀ ਚੰਡੀਗੜ੍ਹ ਸ਼੍ਰੀ ਵੀ. ਕੇ. ਗੁਪਤਾ ਨੇ ਦੱਸਿਆ ਕਿ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਮੌਕੇ ਆਰੰਭ ਹੋਏ ਇਸ ਰਾਸ਼ਟਰੀ ਡਾਕ ਹਫ਼ਤੇ ਦੌਰਾਨ ਪੰਜਾਬ ਪੋਸਟਲ ਸਰਕਲ ਵੱਲੋਂ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਅੱਜ (10 ਅਕਤੂਬਰ ਨੂੰ) ਵਿੱਤੀ ਸ਼ਕਤੀਕਰਨ ਦਿਵਸ ਮਨਾਇਆ ਗਿਆ ਹੈ ਜਿਸਦੇ ਤਹਿਤ ਪੰਜਾਬ ਸਰਕਲ ਵਿੱਚ ਹਰੇਕ ਡਾਕ ਮੰਡਲ ਵਲੋਂ ਡਾਕ ਚੌਪਾਲ (ਡਾਕ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਇੱਕ ਹੀ ਕੈਂਪ ਵਿੱਚ ਵੱਖ-ਵੱਖ ਡਾਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ 11 ਅਕਤੂਬਰ ਨੂੰ ਫਿਲੇਟੈਲੀਦਿਵਸ ਮਨਾਇਆ ਜਾਵੇਗਾ ਅਤੇ ਨਵੇਂ ਭਾਰਤ ਲਈ ਡਿਜੀਟਲ ਇੰਡੀਆ ਵਿਸ਼ੇ ਤੇ ਸਕੂਲਾਂ ਵਿੱਚ ਸੈਮੀਨਾਰ ਅਤੇ ਕੁਇਜ਼ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। 12 ਅਕਤੂਬਰ ਨੂੰ ਮੇਲ ਅਤੇ ਪਾਰਸਲ ਦਿਵਸ ਮਨਾਇਆ ਜਾਵੇਗਾ ਜਿਸ ਦੌਰਾਨ ਥੋਕ ਅਤੇਪ੍ਰਚੂਨ ਗਾਹਕਾਂ ਲਈ ਗਾਹਕ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਮੌਕੇ ਗਾਹਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਪਾਰਸਲ ਅਤੇ ਮੇਲ ਸੇਵਾਵਾਂ ਦੇ ਤਹਿਤ ਕੀਤੀਆਂ ਗਈਆਂ ਨਵੀਆਂ ਪਹਿਲ ਕਦਮੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸ੍ਰੀ ਗੁਪਤਾ ਨੇ ਦੱਸਿਆ ਕਿ 13 ਅਕਤੂਬਰ ਨੂੰ ‘ਅੰਤ ਯੋਦਿਆ ਦਿਵਸ’ ਵਜੋਂ ਮਨਾਇਆ ਜਾਵੇਗਾ ਜਿਸ ਦੌਰਾਨ ਆਧਾਰ ਨਾਮਾਂਕਣ ਅਤੇ ਅੱਪਡੇਟ ਕਰਨ ਲਈ ਪੇਂਡੂ/ਦੁਰਾਡੇ ਖੇਤਰਾਂ ਅਤੇ ਸ਼ਹਿਰੀ ਕਾਲੋਨੀਆਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਸ ਦੌਰਾਨ ਲੋਕਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਸ਼੍ਰੀ ਗੁਪਤਾ ਨੇ ਦੱਸਿਆ ਕਿ ਪੰਜਾਬ ਡਾਕ ਸਰਕਲ ਵਿੱਚ ਅੰਤਰਰਾਸ਼ਟਰੀ ਡਾਕ ਦੇ ਮਾਲੀਏ ਵਿੱਚ 67 ਫੀਸਦੀ ਦਾ ਵਾਧਾ ਹੋਇਆ ਹੈ ਜੋ ਸ਼ਾਇਦ ਦੇਸ਼ ਵਿੱਚ ਸਭ ਤੋਂ ਵੱਧ ਹੈ। ਪੰਜਾਬ ਅਤੇਚੰਡੀਗੜ੍ਹ ਦੇ ਬਹੁਤ ਸਾਰੇ ਡਾਕ ਘਰਾਂ ਵਿੱਚ ਜਨਤਕ ਮੰਗ ਅਨੁਸਾਰ ਰਾਸ਼ਟਰੀ ਅਤੇਅੰਤਰਰਾਸ਼ਟਰੀ ਵਸਤੂਆਂ ਲਈ ਆਕਰਸ਼ਕ ਪੈਕੇਜਿੰਗ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
