ਖੇਤਰੀ ਯੁਵਕ ਤੇ ਵਿਰਾਸਤ ਮੇਲੇ ’ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਇਕੱਤੀ' ਇਨਾਮ ਜਿੱਤਕੇ ਮਾਰੀਆਂ ਮੱਲਾਂ।

ਗੜ੍ਹਸੰਕਰ 10 ਅਕਤੂਬਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵਿਖੇ ਹੋਏ ਖੇਤਰੀ ਯੁਵਕ ਤੇ ਵਿਰਾਸਤ ਮੇਲੇ ਵਿਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਗੜ੍ਹਸੰਕਰ 10 ਅਕਤੂਬਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵਿਖੇ ਹੋਏ ਖੇਤਰੀ ਯੁਵਕ ਤੇ ਵਿਰਾਸਤ ਮੇਲੇ ਵਿਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਨੇ ਦੱਸਿਆ ਕਿ ਯੁਵਕ ਤੇ ਵਿਰਾਸਤ ਮੇਲੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਕੁੱਲ 31 ਇਨਾਮ ਹਾਸਿਲ ਕਰਕੇ ਮੇਲੇ ਵਿਚ ਓਵਰਆਲ ਤੀਜਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਲੇਖ ਲਿਖਣ, ਸਮੂਹ ਗਾਇਣ, ਗਜ਼ਲ, ਫੋਕ ਆਰਕੈਸਟਰਾ ਅਤੇ ਹੈਰੀਟੇਜ਼ ਕੁਇਜ਼ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਸ਼ਬਦ, ਵਾਰ, ਕਵਿਸ਼ਰੀ, ਮਮਿਕਰੀ, ਫੋਟੋਗ੍ਰਾਫੀ, ਫੌਕ ਇੰਸਟਰੂਮੈਂਟ ਤੇ ਪੋਸਟਰ ਮੇਕਿੰਗ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ। ਕਵਿਤਾ ਲਿਖਣ, ਬਾਗ, ਡੀਬੇਟ, ਪੋਇਮ ਰੈਸੀਟੇਸ਼ਨ, ਕਲੀ, ਭੰਡ, ਕਲੇਅ ਮਾਡਲਿੰਗ, ਆਨ ਦੀ ਸਪਾਟ ਪੇਟਿੰਗ, ਹਿਸਟ੍ਰੋਨਿਕਸ ਤੇ ਸਟਿਲ ਲਾਈਫ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ। ਪ੍ਰੋ. ਲਖਵਿੰਦਰਜੀਤ ਕੌਰ ਨੇ ਦੱਸਿਆ ਕਿ ਵਿਅਕਤੀਗਤ ਇਨਾਮਾਂ ਵਿਚ 2 ਪਹਿਲੇ, 3 ਦੂਜੇ ਅਤੇ 3 ਤੀਜੇ ਸਥਾਨ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ਼ਬਦ ਵਿਚ ਕੌਸ਼ਲ ਕੁਮਾਰ ਰਾਣਾ ਨੇ ਵਿਅਕਤੀਗਤ ਪਹਿਲਾ, ਫੌਕ ਆਰਸੈਕਸਟਰਾ ਵਿਚ ਸ਼ੁਭਾਸ਼ ਚੰਦਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੂਜੇ ਸਥਾਨਾਂ ਵਿਚ ਵਾਰ ਵਿਚ ਅਮਰਜੀਤ ਸਿੰਘ, ਸਕਿੱਟ ਵਿਚ ਸੁਮਿਤੀ, ਸਮੂਹ ਗਾਇਣ ਵਿਚ ਅਮਰਜੀਤ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ। ਵਿਅਕਤੀਗਤ ਤੀਜੇ ਸਥਾਨ ’ਚ ਕਲੀ ਵਿਚ ਅਰਸ਼ਦੀਪ ਸਿੰਘ, ਭੰਡ ਵਿਚ ਦਮਨਵੀਰ ਤੇ ਫੌਕ ਆਰਕੈਸਟਰਾ ਵਿਚ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰੋ. ਲਖਵਿੰਦਰਜੀਤ ਕੌਰ ਕਾਰਜਕਾਰੀ ਪਿ੍ਰੰਸੀਪਲ ਨੇ ਵੱਖ-ਵੱਖ ਆਈਟਮਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਭਵਿੱਖ ਵਿਚ ਵੀ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯੁਵਕ ਤੇ ਵਿਰਾਸਤ ਮੇਲੇ ਜਿਥੇ ਵਿਦਿਆਰਥੀਆਂ ਨੂੰ ਸਭਿਆਚਾਰ ਤੇ ਵਿਰਾਸਤ ਨਾਲ ਜੋੜਦੇ ਹਨ, ਉਥੇ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾ ਨੂੰ ਨਿਖਾਰਨ ਦਾ ਕੰਮ ਕਰਦੇ ਹਨ। ਇਸ ਮੌਕੇ ਟੀਮ ਇੰਚਾਰਜ ਪ੍ਰੋਫੈਸਰ ਤੇ ਸਟਾਫ਼ ਮੈਂਬਰ ਹਾਜ਼ਰ ਹੋਏ।