ਪੰਜਾਬ ’ਚ ਕਈ ਥਾਈਂ ਹੋਈ ਬੂੰਦਾਬਾਂਦੀ, ਮੌਸਮ ਵਿਭਾਗ ਨੇ ਦਿੱਤੀ ਅਪਡੇਟ

ਲੁਧਿਆਣਾ : ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਸੋਮਵਾਰ ਨੂੰ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਤੇ ਕੁਝ ਥਾਈਂ ਬੂੰਦਾਬਾਂਦੀ ਹੋਈ।

ਲੁਧਿਆਣਾ : ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਸੋਮਵਾਰ ਨੂੰ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਤੇ ਕੁਝ ਥਾਈਂ ਬੂੰਦਾਬਾਂਦੀ ਹੋਈ। ਲੁਧਿਆਣੇ ’ਚ ਸਵੇਰ ਤੋਂ ਦੁਪਹਿਰ ਤੱਕ ਕਈ ਵਾਰ ਬੁਛਾਰਾਂ ਪਈਆਂ। ਮੌਸਮ ’ਚ ਆਈ ਤਬਦੀਲੀ ਕਾਰਨ ਬਹੁਤੇ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਘੱਟ ਤੋਂ ਘੱਟ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਹੁਣ 13 ਅਕਤੂਬਰ ਤੱਕ ਸੂਬੇ ’ਚ ਮੌਸਮ ਖ਼ੁਸ਼ਕ ਰਹੇਗਾ। ਉਸ ਤੋਂ ਬਾਅਦ 14 ਤੇ 15 ਅਕਤੂਬਰ ਨੂੰ ਮੁੜ ਬਾਰਿਸ਼ ਦੀ ਸੰਭਵਨਾ ਹੈ।