
ਦਾਦੀ ਦੀਆਂ ਅੱਖਾਂ ਸਾਹਮਣੇ ਸ਼ਮਸ਼ਾਨ ਘਾਟ 'ਚ ਇੱਕੋ ਵੇਲੇ 6 ਜੀਆਂ ਦਾ ਹੋਇਆ ਅੰਤਿਮ ਸੰਸਕਾਰ
ਜਲੰਧਰ : ਬੀਤੀ ਦੇਰ ਰਾਤ ਅਵਤਾਰ ਨਗਰ ਵਿੱਚ ਭਾਜਪਾ ਆਗੂ ਯਸਪਲ ਕਈ ਦੇ ਘਰ ਹੋਏ ਧਮਾਕੇ ਤੋਂ ਬਾਅਦ ਲੱਗੀ ਅੱਗ ਵਿਚ ਘਰ ਦੇ ਛੇ ਮੈਂਬਰ ਝੁਲਸ ਗਏ
ਜਲੰਧਰ : ਬੀਤੀ ਦੇਰ ਰਾਤ ਅਵਤਾਰ ਨਗਰ ਵਿੱਚ ਭਾਜਪਾ ਆਗੂ ਯਸਪਲ ਕਈ ਦੇ ਘਰ ਹੋਏ ਧਮਾਕੇ ਤੋਂ ਬਾਅਦ ਲੱਗੀ ਅੱਗ ਵਿਚ ਘਰ ਦੇ ਛੇ ਮੈਂਬਰ ਝੁਲਸ ਗਏ ਸਨ, ਜਿਨਾਂ ਵਿੱਚੋਂ ਪੰਜ ਦੀ ਬੀਤੀ ਰਾਤ ਹੀ ਮੌਤ ਹੋ ਗਈ ਸੀ, ਜਦਕਿ ਭਾਜਪਾ ਆਗੂ ਦਾ ਪੁੱਤਰ ਬੁਰੀ ਤਰ੍ਹਾਂ ਝੂਲਸੀ ਹਾਲਤ ਵਿੱਚ ਹਸਪਤਾਲ ਵਿੱਚ ਕਰਵਾਇਆ ਗਿਆ ਸੀ, ਜਿਸ ਦੀ ਸੋਮਵਾਰ ਸਵੇਰੇ ਜ਼ਖਮਾਂ ਦੀ ਤਾਵ ਨਾ ਸਹਿੰਦੇ ਹੋਏ ਮੌਤ ਹੋ ਗਈ। ਪੁਲਿਸ ਵੱਲੋਂ ਸਾਰੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਿਨਾਂ ਨੇ ਸੋਮਵਾਰ ਸ਼ਾਮ ਇੱਕੋ ਵੇਲੇ ਸਾਰਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਏਡੀਸੀਪੀ ਅਦਿੱਤੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਅਵਤਾਰ ਨਗਰ ਦੀ ਗਲੀ ਨੰਬਰ 12 ਵਿੱਚ ਵਾਪਰੇ ਹਾਦਸੇ ਤੋਂ ਬਾਅਦ ਫੋਰੇਸਿਕ ਟੀਮ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂ ਯਸ਼ਪਾਲ ਦੇ ਘਰ ਨਾ ਤਾਂ ਸਿਲੰਡਰ ਫਟਿਆ ਹੈ ਅਤੇ ਨਾ ਹੀ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋਈ ਹੈ। ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕੀ ਫਰਿੱਜ਼ ਦਾ ਕੰਪਰੇਸ਼ਰ ਫਟਣ ਨਾਲ ਧਮਾਕਾ ਹੋਇਆ ਅਤੇ ਅੱਗ ਲੱਗ ਗਈ, ਜਿਸ ਵਿੱਚ ਘਰ ਵਿੱਚ ਮੈਚ ਦੇਖ ਰਹੇ ਛੇ ਜਣੇ ਫਸ ਗਏ। ਜਦ ਲੋਕਾਂ ਨੇ ਉਨ੍ਹਾਂ ਨੂੰ ਝੁਲਸੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਤਾਂ ਉੱਥੇ ਯਸ਼ਪਾਲ ਘਈ ,ਰੂਚੀ ,ਮਾਨਸੀ, ਦਿਆ ਅਤੇ ਅਕਸ਼ੇ ਦੀ ਮੌਤ ਹੋ ਗਈ ਸੀ, ਜਦ ਕਿ ਯਸ਼ਪਾਲ ਦੇ ਪੁੱਤਰ ਇੰਦਰਪਾਲ ਦੀ ਹਾਲਤ ਨਾਜ਼ੁਕ ਸੀ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
