ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ
ਐਸ ਏ ਐਸ ਨਗਰ, 7 ਅਕਤੂਬਰ - ਟ੍ਰੈਫਿਕ ਐਜੂਕੇਸ਼ਨ ਸੈਲ ਮੁਹਾਲੀ ਵਲੋਂ ਉਦਯੋਗਿਕ ਖੇਤਰ ਫੇਜ਼ 8 ਬੀ ਵਿੱਚ ਸਥਿਤ ਸਵਰਾਜ ਟਰੈਕਟਰ ਵਿਖੇ ਸਾਂਝ ਸੇਵਾਵਾਂ ਅਤੇ ਟਰੈਫਿਕ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ।
ਐਸ ਏ ਐਸ ਨਗਰ, 7 ਅਕਤੂਬਰ - ਟ੍ਰੈਫਿਕ ਐਜੂਕੇਸ਼ਨ ਸੈਲ ਮੁਹਾਲੀ ਵਲੋਂ ਉਦਯੋਗਿਕ ਖੇਤਰ ਫੇਜ਼ 8 ਬੀ ਵਿੱਚ ਸਥਿਤ ਸਵਰਾਜ ਟਰੈਕਟਰ ਵਿਖੇ ਸਾਂਝ ਸੇਵਾਵਾਂ ਅਤੇ ਟਰੈਫਿਕ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਨੇ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਨਸ਼ਿਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਸਾਬਕਾ ਕੌਂਸਲਰ ਆਰ ਪੀ ਸ਼ਰਮਾ ਨੇ ਕਲੋਨੀ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਾਂਝ ਕੇਂਦਰ ਸਿਟੀ 1 ਦੇ ਸਬ ਡਿਵੀਜ਼ਨ ਇੰਚਾਰਜ ਏ ਐਸ ਆਈ ਰਣਬੀਰ ਸਿੰਘ, ਸਾਂਝ ਕਮੇਟੀ ਦੇ ਮੈਂਬਰ ਆਰ ਪੀ ਵਾਲੀਆ, ਸੁਖਵੰਤ ਸਿੰਘ, ਹਰੀਸ਼ ਕੌਸ਼ਿਕ, ਅਭਿਸ਼ੇਕ ਹੱਕ, ਅਕਮਲ ਗੌਤਮ ਅਤੇ ਸਵਰਾਜ ਟਰੈਕਟਰ ਦਾ ਸਟਾਫ ਵੀ ਹਾਜ਼ਰ ਸਨ।