ਸ਼੍ਰੀਮਦ ਭਾਗਵਤ ਕਥਾ ਦੇ ਛੇਵੇਂ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ

ਐਸ ਏ ਐਸ ਨਗਰ, 7 ਅਕਤੂਬਰ - ਸ਼੍ਰੀ ਸਨਾਤਨ ਧਰਮ ਮੰਦਰ ਫੇਜ਼-4 ਮੁਹਾਲੀ ਵਿਖੇ ਚੱਲ ਰਹੇ ਸ਼੍ਰੀਮਦ ਭਾਗਵਤ ਕਥਾ ਪ੍ਰੋਗਰਾਮ ਦੇ ਛੇਵੇਂ ਦਿਨ ਨਗਰ ਨਿਗਮ ਮੁਹਾਲੀ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਮੇਤ ਕਈ ਪਤਵੰਤਿਆਂ ਨੇ ਹਾਜਰੀ ਲਗਵਾਈ।

ਐਸ ਏ ਐਸ ਨਗਰ, 7 ਅਕਤੂਬਰ - ਸ਼੍ਰੀ ਸਨਾਤਨ ਧਰਮ ਮੰਦਰ ਫੇਜ਼-4 ਮੁਹਾਲੀ ਵਿਖੇ ਚੱਲ ਰਹੇ ਸ਼੍ਰੀਮਦ ਭਾਗਵਤ ਕਥਾ ਪ੍ਰੋਗਰਾਮ ਦੇ ਛੇਵੇਂ ਦਿਨ ਨਗਰ ਨਿਗਮ ਮੁਹਾਲੀ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਮੇਤ ਕਈ ਪਤਵੰਤਿਆਂ ਨੇ ਹਾਜਰੀ ਲਗਵਾਈ।
ਇਸ ਮੌਕੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਭ ਜੈਨ, ਬਲਾਕ ਕਾਂਗਰਸ ਪ੍ਰਧਾਨ ਜਸਪ੍ਰੀਤ ਸਿੰਘ ਗਿਲ, ਨਗਰ ਨਿਗਮ ਦੇ ਕੌਂਸਲਰ ਦਵਿੰਦਰ ਕੌਰ ਵਾਲੀਆ, ਨਰਪਿੰਦਰ ਸਿੰਘ ਰੰਗੀ ਅਤੇ ਰੁਪਿੰਦਰ ਰੀਨਾ, ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਹਰਬੰਸ ਸਿੰਘ, ਕਰਨ ਜੌਹਰ, ਜਤਿੰਦਰ ਵਰਮਾ, ਸ਼੍ਰੀ ਪ੍ਰਸ਼ੂਰਾਮ ਮੰਦਿਰ ਦੇ ਪ੍ਰਧਾਨ ਵੀ.ਕੇ ਵੈਦ ਨੇ ਹਾਜਰੀ ਲਗਵਾਈ ਅਤੇ ਮਹਾਂ ਆਰਤੀ ਵਿੱਚ ਵੀ ਸ਼ਿਰਕਤ ਕੀਤੀ।
ਇਸ ਮੌਕੇ ਰੁਕਮਣੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਆਧਾਰਿਤ ਝਾਂਕੀ ਪੇਸ਼ ਕੀਤੀ ਗਈ ਅਤੇ ਕਥਾ ਵਿਆਸ ਸ੍ਰੀ ਨੰਗਲੀ ਦਰਬਾਰ ਦੇ ਸਵਾਮੀ ਸੁਰੇਸ਼ਵਰਾਨੰਦ ਪੁਰੀ ਨੇ ਕਥਾ ਸਰਵਣ ਕਰਵਾਈ।
ਸ੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਤੋਂ ਪ੍ਰਧਾਨ ਦੇਸਰਾਜ ਗੁਪਤਾ ਨੇ ਆਏ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਅਸ਼ੋਕ ਝਾ, ਜੇ.ਪੀ.ਅਗਰਵਾਲ, ਆਰ.ਕੇ ਕਾਲੀਆ, ਰਾਜ ਕੁਮਾਰ ਸ਼ਰਮਾ, ਐਮ.ਪੀ.ਸੂਦ, ਸਤੀਸ਼ ਪਿਪਟ, ਅੰਸ਼ੁਲ ਬਾਂਸਲ, ਮਹਿਲਾ ਸੰਕੀਰਤਨ ਮੰਡਲ ਪ੍ਰਧਾਨ ਪੁਸ਼ਪਾ ਸ਼ਰਮਾ, ਇੰਦਰਾ ਗਰਗ, ਭਾਜਪਾ ਕਾਰਜਕਾਰਨੀ ਮੈਂਬਰ ਪੰਜਾਬ ਅਤੇ ਸਾਬਕਾ ਕੌਂਸਲਰ ਅਸ਼ੋਕ ਝਾਅ, ਰਾਕੇਸ਼ ਗੁਪਤਾ, ਰਾਕੇਸ਼ ਬਾਂਸਲ, ਗੌਤਮ ਜੈਨ, ਬੌਬੀ ਸ਼ਰਮਾ ਵੀ ਹਾਜਿਰ ਸਨ।