ਮੁਹਾਲੀ ਪੁਲੀਸ ਨੇ ਆਟੋ ਚਾਲਕਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਚਲਾਈ ਵਿਸ਼ੇਸ਼ ਜਾਂਚ ਮੁਹਿੰਮ ਦੋ ਦਰਜਨ ਆਟੋ ਚਾਲਕਾਂ ਦੇ ਚਾਲਾਨ ਕੀਤੇ, 6 ਆਟੋ ਜਬਤ
ਐਸ ਏ ਐਸ ਨਗਰ, 6 ਅਕਤੂਬਰ - ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 16 ਵਿੱਚ ਇੱਕ ਆਟੋ ਚਾਲਕ ਵਲੋਂ ਮੁਹਾਲੀ ਦੇ ਦੰਦਾਂ ਦੇ ਡਾਕਟਰ ਲਖਵਿੰਦਰ ਸਿੰਘ ਨੂੰ ਦਰੜੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਇਸਤੋਂ ਬਾਅਦ ਹੁਣ ਮੁਹਾਲੀ ਪੁਲੀਸ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਚਾਲਕਾ ਦੇ ਖਿਲਾਫ ਵੱਡੀ ਮੁਹਿੰਮ ਆਰੰਭ ਕੀਤੀ ਹੈ ਜਿਸਦੇ ਤਹਿਤ ਅਜਿਹੇ ਆਟੋ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਪੁਲੀਸ ਵਲੋਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਗੁਰੂਦੁਆਰਾ ਅੰਬ ਸਾਹਿਬ ਦੇ ਬਾਹਰ ਸੜਕ ਤੇ ਨਾਕਾ ਲਗਾ ਕੇ ਆਟੋ ਚਾਲਕਾਂ ਦੀ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਜਿਹੜੇ ਆਟੋ ਚਾਲਕਾਂ ਦੇ ਗੱਡੀਆਂ ਦੇ ਕਾਗਜ ਮੁਕੰਮਲ ਨਹੀਂ ਸਨ ਜਾਂ ਲਾਈਸੰਸ ਨਹੀਂ ਸਨ ਉਹਨਾਂ ਦੇ ਚਾਲਾਨ ਕੀਤੇ ਗਏ। ਇਸ ਮੌਕੇ ਅੱਧੀ ਦਰਜਨ ਦੇ ਕਰੀਬ ਅਜਿਹੇ ਆਟੋ ਜਬਤ ਵੀ ਕੀਤੇ ਗਏ ਹਨ।
ਡੀ ਐਸ ਪੀ ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮੌਕੇ ਆਟੋ ਚਾਲਕਾਂ ਨੂੰ ਤਾੜਣਾ ਕੀਤੀ ਗਈ ਕਿ ਉਹ ਵਰਦੀ ਪਾ ਕੇ ਰੱਖਣ ਅਤੇ ਆਪਣੇ ਨਾਮ ਦੀ ਪੱਟੀ ਵੀ ਲਗਾ ਕੇ ਰੱਖਣ। ਉਹਨਾਂ ਕਿਹਾ ਕਿ ਆਟੋ ਚਾਲਕਾਂ ਨੂੰ ਇਹ ਵੀ ਹਿਦਾਇਤ ਕੀਤੀ ਗਈ ਹੈ ਕਿ ਉਹ ਕਿਤੇ ਵੀ ਚਲਦੇ ਚਲਦੇ ਅਚਨਕ ਬਰੇਕ ਮਾਰ ਕੇ ਗੱਡੀ ਨਹੀਂ ਰੋਕਣਗੇ ਅਤੇ ਜਿਹਨਾਂ ਥਾਵਾਂ ਤੇ ਸਵਾਰੀਆਂ ਖੜ੍ਹਦੀਆਂ ਹਨ, ਉੱਥੇ ਹੀ ਰੁਕ ਕੇ ਸਵਾਰੀਆਂ ਚੁੱਕਣਗੇ।
ਸz. ਬੱਲ ਨੇ ਕਿਹਾ ਕਿ ਡਾਕਟਰ ਲਖਵਿੰਦਰ ਸਿੰਘ ਨੂੰ ਇੱਕ ਆਟੋ ਵਾਲੇ ਵੱਲੋਂ ਟੱਕਰ ਮਾਰੇ ਜਾਣ ਦੀ ਘਟਨਾ ਭਾਵੇਂ ਚੰਡੀਗੜ੍ਹ ਵਿੱਚ ਵਾਪਰੀ ਹੈ ਪਰੰਤੂ ਮੁਹਾਲੀ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਇਸ ਵਾਸਤੇ ਪੁਲੀਸ ਵਲੋਂ ਆਟੋ ਚਾਲਕਾਂ ਤੇ ਸਖਤੀ ਕੀਤੀ ਜਾ ਰਹੀ ਹੈ। ਆਟੋ ਚਾਲਕਾਂ ਨੂੰ ਤਾੜਣਾ ਕੀਤੀ ਗਈ ਹੈ ਕਿ ਕਿਸੇ ਵੀ ਹਾਲਤ ਵਿੱਚ ਨਸ਼ਾ ਕਰਕੇ ਗੱਡੀ ਨਾ ਚਲਾਉਣ ਅਤੇ ਆਪਣੀ ਗੱਡੀ ਦੇ ਕਾਰਜ ਅਤੇ ਲਾਈਸੰਸ ਨਾਲ ਰੱਖਣ। ਉਹਨਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।