ਭਾਰਤ-ਨੇਪਾਲ ਸਰਹੱਦ 'ਤੇ ਤਣਾਅ, ਨੇਪਾਲਗੰਜ 'ਚ ਦੋ ਭਾਈਚਾਰਿਆਂ ਵਿਚਾਲੇ ਹੋਈ ਹਿੰਸਾ; ਅਣਮਿੱਥੇ ਸਮੇਂ ਲਈ ਲਾਇਆ ਕਰਫਿਊ

ਬਹਿਰਾਇਚ। ਨੇਪਾਲਗੰਜ 'ਚ ਮੰਗਲਵਾਰ ਨੂੰ ਹਿੰਸਾ ਭੜਕ ਗਈ। ਲੋਕਾਂ ਨੇ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕੀਤਾ। ਆਗਜ਼ਨੀ ਤੇ ਭੰਨਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।

ਬਹਿਰਾਇਚ। ਨੇਪਾਲਗੰਜ 'ਚ ਮੰਗਲਵਾਰ ਨੂੰ ਹਿੰਸਾ ਭੜਕ ਗਈ। ਲੋਕਾਂ ਨੇ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕੀਤਾ। ਆਗਜ਼ਨੀ ਤੇ ਭੰਨਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੈਟਰੋਲ 

ਬੰਬ ਸੁੱਟਦੇ ਹੋਏ ਹਵਾ ਵਿੱਚ ਕਈ ਰਾਉਂਡ ਫਾਇਰ ਕੀਤੇ। ਬਦਮਾਸ਼ਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ। ਅੱਥਰੂ ਗੈਸ ਦੇ ਗੋਲੇ ਛੱਡੇ। ਫਾਇਰਿੰਗ ਕਰ ਕੇ ਲੋਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ 

ਕੀਤੀ ਗਈ। ਸੱਤ ਲੋਕ ਜ਼ਖਮੀ ਹੋ ਗਏ। ਬਹਿਰਾਇਚ ਦੇ ਨਾਲ ਲੱਗਦੇ ਬਾਂਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਨੇਪਾਲਗੰਜ 'ਚ ਅਣਮਿੱਥੇ ਸਮੇਂ ਲਈ ਕਰਫਿਊ ਜਾਰੀ ਕਰ ਦਿੱਤਾ ਹੈ।
ਨੇਪਾਲਗੰਜ 'ਚ ਪਿਛਲੇ ਦੋ ਦਿਨਾਂ ਤੋਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇੰਟਰਨੈੱਟ ਮੀਡੀਆ 'ਤੇ ਇਕ ਵਿਅਕਤੀ ਨੇ ਇਸਲਾਮ ਵਿਰੁੱਧ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਨਾਰਾਜ਼ ਮੁਸਲਿਮ ਭਾਈਚਾਰੇ ਦੇ 

ਲੋਕਾਂ ਨੇ ਦੋ ਦਿਨ ਪਹਿਲਾਂ ਨੇਪਾਲਗੰਜ 'ਚ ਪ੍ਰਦਰਸ਼ਨ ਕਰਦੇ ਹੋਏ ਆਗਜ਼ਨੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਨਾਰਾਜ਼ ਹਿੰਦੂ ਭਾਈਚਾਰੇ ਦੇ ਹਜ਼ਾਰਾਂ ਲੋਕ ਮੰਗਲਵਾਰ ਨੂੰ ਓਮਕਾਰ ਪਰਿਵਾਰ ਦੀ ਅਗਵਾਈ 

'ਚ ਸ਼ਾਂਤੀ ਜਲੂਸ ਕੱਢ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਜਲੂਸ ਬੀਪੀ ਚੌਕ ਤੋਂ ਤ੍ਰਿਭੁਵਨ ਚੌਕ ਵੱਲ ਵਧ ਰਿਹਾ ਸੀ। ਰਸਤੇ 'ਚ ਮਸਜਿਦ ਤੋਂ ਨਿਕਲਣ ਵਾਲੇ ਜਲੂਸ 'ਤੇ ਪਥਰਾਅ ਕੀਤਾ ਗਿਆ। ਇਸ ਨਾਲ ਹਿੰਸਾ ਭੜਕ ਗਈ। ਪ੍ਰਦਰਸ਼ਨ ਦੇ 

ਨਾਲ-ਨਾਲ ਭੰਨਤੋੜ ਅਤੇ ਆਗਜ਼ਨੀ ਦੀਆਂ ਘਟਨਾਵਾਂ ਵੀ ਹੋਈਆਂ। ਇਸ ਦੌਰਾਨ ਪੈਟਰੋਲ ਬੰਬ ਵੀ ਸੁੱਟੇ ਗਏ। ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਭੀੜ ਨੂੰ ਖਿੰਡਾਉਣ 

ਲਈ ਗੋਲੀਆਂ ਚਲਾਈਆਂ ਗਈਆਂ।
ਘਟਨਾ ਤੋਂ ਬਾਅਦ ਨੇਪਾਲਗੰਜ ਦੇ ਸਾਰੇ ਸਕੂਲ, ਕਾਲਜ ਅਤੇ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਬਾਂਕੇ ਦੇ ਮੁੱਖ ਜ਼ਿਲ੍ਹਾ ਮੈਜਿਸਟਰੇਟ 

ਵਿਪਿਨ ਆਚਾਰੀਆ ਨੇ ਅਣਮਿੱਥੇ ਸਮੇਂ ਲਈ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਹਨ। ਬਹਿਰਾਇਚ ਦੇ ਪੁਲਿਸ ਸੁਪਰਡੈਂਟ ਪ੍ਰਸ਼ਾਂਤ ਵਰਮਾ ਨੇ ਕਿਹਾ ਕਿ ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ।