ਨਵੀਂ ਵੋਟ ਬਣਵਾਉਣ ’ਤੇ ਮਿਲਣਗੇ ਲੈਪਟਾਪ, ਸਮਾਰਟ ਫੋਨ ਤੇ ਪੈੱਨ ਡਰਾਈਵ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਹਰਿਆਣੇ ’ਚ ਵੱਡੀ ਗਿਣਤੀ ’ਚ ਔਰਤਾਂ ਤੇ ਨੌਜਵਾਨ ਵੋਟ ਨਹੀਂ ਬਣਵਾ ਰਹੇ। ਇਨ੍ਹਾਂ ਨੂੰ ਵੋਟਰ ਸੂਚੀ ’ਚ ਨਾਂ ਦਰਜ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਚੋਣ ਕਮਿਸ਼ਨ ਨੇ ਬੰਪਰ ਆਫਰ ਦਿੱਤਾ ਹੈ।

ਚੰਡੀਗੜ੍ਹ : ਹਰਿਆਣੇ ’ਚ ਵੱਡੀ ਗਿਣਤੀ ’ਚ ਔਰਤਾਂ ਤੇ ਨੌਜਵਾਨ ਵੋਟ ਨਹੀਂ ਬਣਵਾ ਰਹੇ। ਇਨ੍ਹਾਂ ਨੂੰ ਵੋਟਰ ਸੂਚੀ ’ਚ ਨਾਂ ਦਰਜ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਚੋਣ ਕਮਿਸ਼ਨ ਨੇ ਬੰਪਰ ਆਫਰ ਦਿੱਤਾ ਹੈ। 

ਪਹਿਲੀ ਅਕਤੂਬਰ ਤੋਂ ਨੌਂ ਦਸੰਬਰ ਤੱਕ ਵੋਟ ਬਣਵਾਉਣ ਵਾਲੇ ਨੌਜਵਾਨਾਂ ਤੇ ਔਰਤਾਂ ਨੂੰ ਤਿੰਨ ਲੈਪਟਾਪ, ਸਮਾਰਟ ਫੋਨ ਅਤੇ 100 ਪੈੱਨ ਡਰਾਈਵ ਤੋਹਫ਼ੇ ’ਚ ਦਿੱਤੇ ਜਾਣਗੇ। ਨਵੇਂ ਵੋਟਰਾਂ ਨੂੰ ਟੀ-ਸ਼ਰਟ ਵੀ ਦਿੱਤੀ 

ਜਾਵੇਗੀ। ਇਨਾਮ ਦਾ ਡਰਾਅ ਪੰਜ ਜਨਵਰੀ ਨੂੰ ਛਪਣ ਵਾਲੀ ਵੋਟਰ ਸੂਚੀ ਦੇ ਆਧਾਂਰ ’ਤੇ ਕੱਢਿਆ ਜਾਵੇਗਾ। ਅੰਕੜਿਆਂ ਮੁਤਾਬਕ ਹਰਿਆਣੇ ’ਚ 18 ਤੋਂ 19 ਸਾਲ ਦੇ ਚਾਰ ਲੱਖ ਤੋਂ ਜ਼ਿਆਦਾ ਨੌਜਵਾਨ ਹਨ, ਜਿਨ੍ਹਾਂ 

’ਚੋਂ ਸਿਰਫ਼ ਇਕ ਲੱਖ 72 ਹਜ਼ਾਰ ਨੇ ਹੀ ਵੋਟਰ ਸੂਚੀ ’ਚ ਨਾਂ ਦਰਜ ਕਰਵਾਇਆ ਹੈ। ਔਰਤਾਂ ਦੀ ਗੱਲ ਕਰੀਏੇ ਤਾਂ ਨੂਹ, ਗੁਰੂਗ੍ਰਾਮ ਅਤੇ ਪਲਵਲ ’ਚ ਇਕ ਹਜ਼ਾਰ ਪੁਰਸ਼ ਵੋਟਰਾਂ ਪਿੱਛੇ ਔਰਤਾਂ ਦਾ ਅੰਕੜਾ 

800 ਤੋਂ 900 ਦਰਮਿਆਨ ਹੀ ਹੈ। ਗੁਰੂਗ੍ਰਾਮ ਤੇ ਫਰੀਦਾਬਾਦ ’ਚ ਔਰਤ ਵੋਟਰਾਂ ਦੀ ਕਮੀ ਦਾ ਕਾਰਨ ਰੁਜ਼ਗਾਰ ਦੀ ਭਾਲ ’ਚ ਦੂਜੇ ਦੇਸ਼ਾਂ ਤੋਂ ਪੁਰਸ਼ਾਂ ਦਾ ਆਉਣਾ ਹੈ। ਸਕੂਲਾਂ-ਕਾਲਜਾਂ ’ਚ ਪੜ੍ਹਦੇ 18 ਸਾਲ ਤੋਂ 

ਜ਼ਿਆਦਾ ਉਮਰ ਦੇ ਨੌਜਵਾਨਾਂ ਤੋਂ ਨਵੇਂ ਵੋਟਰ ਦੇ ਤੌਰ ’ਤੇ ਫਾਰਮ ਭਰਵਾਏ ਜਾਣਗੇ। ਸਕੂਲਾਂ ਤੇ ਕਾਲਜਾਂ ’ਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।