
ਕਾਂਸਟੇਬਲ ਦਾ ਜਨਮਦਿਨ ਮਣਾਇਆ
ਐਸ ਏ ਐਸ ਨਗਰ, 4 ਅਕਤੂਬਰ - ਡੀ ਐਸ ਪੀ ਸਿਟੀ 2 ਦੇ ਗਨਮੈਨ ਕਾਂਸਟੇਬਲ ਰਮਨਦੀਪ ਸਿੰਘ ਲਈ ਅੱਜ ਦਾ ਦਿਨ ਖਾਸ ਰਿਹਾ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਵਲੋਂ ਅੱਜ ਆਪਣੇ ਦਫਤਰ ਵਿੱਚ ਕੇਕ ਕੱਟ ਕੇ ਰਮਨਦੀਪ ਦਾ ਜਨਦਿਨ ਮਣਾਉਂਦਿਆਂ
ਡੀ ਐਸ ਪੀ ਸਿਟੀ 2 ਦੇ ਗਨਮੈਨ ਕਾਂਸਟੇਬਲ ਰਮਨਦੀਪ ਸਿੰਘ ਲਈ ਅੱਜ ਦਾ ਦਿਨ ਖਾਸ ਰਿਹਾ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਵਲੋਂ ਅੱਜ ਆਪਣੇ ਦਫਤਰ ਵਿੱਚ ਕੇਕ ਕੱਟ ਕੇ ਰਮਨਦੀਪ ਦਾ ਜਨਦਿਨ ਮਣਾਉਂਦਿਆਂ ਉਸਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੈ ਉਸਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ। ਇਸ ਮੌਕੇ ਸz. ਬੱਲ ਨੇ ਰਮਨਦੀਪ ਸਿੰਘ ਨੂੰ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਵਲੋਂ ਪੁਲੀਸ ਮੁਲਾਜਮਾਂ ਦੇ ਜਨਮਦਿਨ ਮੌਕੇ ਭੇਜੇ ਜਾਂਦੇ ਵਧਾਈ ਕਾਰਡ ਅਤੇ ਸਬਡਿਵੀਜਨ ਪੁਲੀਸ ਵਲੋਂ ਤਿਆਰ ਕੀਤਾ ਵਧਾਈ ਸੰਦੇਸ਼ ਦਾ ਕਾਰਡ ਵੀ ਦਿੱਤਾ।
ਇਸ ਮੌਕੇ ਸz. ਬੱਲ ਨੇ ਕਿਹਾ ਕਿ ਗੰਨਮੈਨ ਦੀ ਡਿਊਟੀ ਬਹੁਤ ਸਖਤ ਹੁੰਦੀ ਹੈ ਅਤੇ ਜਦੋਂ ਵੀ ਅਫਸਰ ਕਿਤੇ ਜਾਂਦਾ ਹੈ ਗੰਨਮੈਨ ਸਾਏ ਦੀ ਤਰ੍ਹਾਂ ਉਸਦੇ ਨਾਲ ਚਲਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਕੋਈ ਤਿਉਹਾਰ ਮਣਾਉਣ ਲਈ ਘਰ ਜਾਣ ਦਾ ਮੌਕਾ ਵੀ ਨਹੀਂ ਮਿਲਦਾ। ਉਹਨਾਂ ਕਿਹਾ ਕਿ ਸਾਲਾਂ ਬੱਧੀ ਨਾਲ ਰਹਿਣ ਵਾਲੇ ਇਹ ਗੰਨਮੈਨ ਆਪਣਾ ਘਰ ਪਰਿਵਾਰ ਛੱਡ ਕੇ ਆਪਣੇ ਅਧਿਕਾਰੀਆਂ ਦੇ ਪਰਿਵਾਰ ਦਾ ਹਿੱਸਾ ਬਣ ਜਾਂਦੇ ਹਨ।
ਇਸ ਮੌਕੇ ਡੀ ਐਸ ਪੀ ਸਿਟੀ 2 ਦਫਤਰ ਦਾ ਸਟਾਫ ਹਾਜਿਰ ਸੀ।
