‘ਖੇਡਾਂ ਵਤਨ ਪੰਜਾਬ ਦੀਆਂ-2023’-ਜ਼ਿਲ੍ਹਾ ਪੱਧਰੀ ਕੁਸ਼ਤੀ ਅਤੇ ਫੁੱਟਬਾਲ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਏ ਜੌਹਰ

ਗੜ੍ਹਸ਼ੰਕਰ 04 ਅਕਤੂਬਰ-‘ਖੇਡਾਂ ਵਤਨ ਪੰਜਾਬ ਦੀਆਂ-2023’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੱਜ ਕੁਸ਼ਤੀ ਅਤੇ ਫੁੱਟਬਾਲ ਦੇ ਗਹਿਗੱਚ ਮੁਕਾਬਲੇ ਹੋਏ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਅੰਡਰ-20 ਦੇ 57 ਕਿਲੋ ਭਾਰ ਵਰਗ ਵਿਚ ਅਲੀ ਹੂਸੈਨ ਪਹਿਲੇ, ਪਰਮ ਦੂਜੇ, ਸਕਸ਼ਮ ਤੀਜੇ ਅਤੇ ਮੁਬਾਰਕਦੀਪ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 61 ਕਿਲੋ ਭਾਰ ਵਰਗ ਵਿਚ ਖੁਸ਼ਜੋਤ ਨੂੰ ਪਹਿਲਾ, ਨਜ਼ੀਰ ਅਲੀ ਨੂੰ ਦੂਜਾ, ਕੁਬੇਸ਼ ਨੂੰ ਤੀਜਾ ਅਤੇ ਕਰਨਵੀਰ ਗਿੱਲ ਨੂੰ ਚੌਥਾ ਸਥਾਨ ਮਿਲਿਆ।

‘ਖੇਡਾਂ ਵਤਨ ਪੰਜਾਬ ਦੀਆਂ-2023’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੱਜ ਕੁਸ਼ਤੀ ਅਤੇ ਫੁੱਟਬਾਲ ਦੇ ਗਹਿਗੱਚ ਮੁਕਾਬਲੇ ਹੋਏ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਅੰਡਰ-20 ਦੇ 57 ਕਿਲੋ ਭਾਰ ਵਰਗ ਵਿਚ ਅਲੀ ਹੂਸੈਨ ਪਹਿਲੇ, ਪਰਮ ਦੂਜੇ, ਸਕਸ਼ਮ ਤੀਜੇ ਅਤੇ ਮੁਬਾਰਕਦੀਪ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 61 ਕਿਲੋ ਭਾਰ ਵਰਗ ਵਿਚ ਖੁਸ਼ਜੋਤ ਨੂੰ ਪਹਿਲਾ, ਨਜ਼ੀਰ ਅਲੀ ਨੂੰ ਦੂਜਾ, ਕੁਬੇਸ਼ ਨੂੰ ਤੀਜਾ ਅਤੇ ਕਰਨਵੀਰ ਗਿੱਲ ਨੂੰ ਚੌਥਾ ਸਥਾਨ ਮਿਲਿਆ। ਇਸ ਤੋਂ ਇਲਾਵਾ 65 ਕਿਲੋ ਭਾਰ ਵਰਗ ਵਿਚ ਗੋਸ਼ਵ ਬੀਹਲ ਨੂੰ ਪਹਿਲਾ ਅਤੇ ਪ੍ਰਿੰਸ ਨੂੰ ਦੂਜਾ ਸਥਾਨ ਮਿਲਿਆ ਜਦਕਿ 70 ਕਿਲੋ ਭਾਰ ਵਰਗ ਵਿਚ ਅੰਕਿਤ ਕੁਸ਼ਵਾਹਾ ਪਹਿਲੇ, ਕ੍ਰਿਸ਼ਨਾ ਦੂਜੇ ਅਤੇ ਸੁਪਨਦੀਪ ਤੀਜੇ ਸਥਾਨ ’ਤੇ ਰਿਹਾ। ਲਾਲਦੀਨ ਨੇ 74 ਕਿਲੋ ਭਾਰ ਵਰਗ ਵਿਚ ਬਾਜ਼ੀ ਮਾਰੀ ਅਤੇ 79 ਕਿਲੋ ਭਾਰ ਵਰਗ ਵਿਚ ਰਫੀ ਪਹਿਲੇ ਅਤੇ ਸਾਮਦੀਨ ਦੂਜੇ ਸਥਾਨ ’ਤੇ ਰਿਹਾ।
ਲੜਕੀਆਂ ਦੇ 36 ਕਿਲੋ ਭਾਰ ਵਰਗ ਵਿਚ ਅਮਿਤਾ ਜੇਤੂ ਰਹੀ। ਇਸੇ ਤਰ੍ਹਾਂ 39 ਕਲੋ ਭਾਰ ਵਰਗ ਵਿਚ ਐਂਜਲ ਰਾਜਪੂਤ ਨੇ ਬਾਜ਼ੀ ਮਾਰੀ। 54 ਕਿਲੋ ਭਾਰ ਵਰਗ ਵਿਚ ਹਰਗੁਨ ਕੌਰ ਅਤੇ 58 ਕਿਲੋ ਭਾਰ ਵਰਗ ਵਿਚ ਮਨਦੀਪ ਕੌਰ ਜੇਤੂ ਰਹੀ।
ਅੰਡਰ-17 ਲੜਕੀਆਂ ਦੇ 40 ਕਿਲੋ ਭਾਰ ਵਰਗ ਵਿਚ ਪ੍ਰੀਤੀ, 43 ਕਿਲੋ ਭਾਰ ਵਰਗ ਵਿਚ ਸੁਕੰਨਿਆ, 49 ਕਿਲੋ ਭਾਰ ਵਰਗ ਵਿਚ ਸੀਤਲਾ ਦੇਵੀ, 57 ਕਿਲੋ ਭਾਰ ਵਰਗ ਵਿਚ ਸਰਗਮ ਹੀਰ ਅਤੇ 62 ਕਿਲੋ ਭਾਰ ਵਰਗ ਵਿਚ ਅਰਸ਼ਦੀਪ ਕੌਰ, 65 ਕਿਲੋ ਭਾਰ ਵਰਗ ਵਿਚ ਗੁਰਵਿੰਦਰ ਕੌਰ ਅਤੇ 73 ਕਿਲੋ ਭਾਰ ਵਰਗ ਵਿਚ ਸਿਮਰਨ  ਜੇਤੂ ਰਹੀ।
ਅੰਡਰ-20 ਲੜਕੀਆਂ ਦੇ 50 ਕਿਲੋ ਭਾਰ ਵਰਗ ਵਿਚ ਵਨੀਤਾ ਦੇਵੀ, 53 ਕਿਲੋ ਭਾਰ ਵਰਗ ਵਿਚ ਚੇਤਨਾ, 72 ਕਿਲੋ ਭਾਰ ਵਰਗ ਵਿਚ ਗੁਰਲੀਨ ਕੌਰ ਜੇਤੂ ਰਹੀ।
ਅੰਡਰ-14 ਲੜਕਿਆਂ ਦੇ 35 ਕਿਲੋ ਭਾਰ ਵਰਗ ਵਿਚ ਸਾਹਿਲ ਪਹਿਲੇ, ਸਾਹਿਲ ਦੂਜੇ, ਕਰਨਵੀਰ ਸਿੰਘ ਤੀਜੇ ਅਤੇ ਉਦੈਵੀਰ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 38 ਕਿਲੋ ਭਾਰ ਵਰਗ ਵਿਚ ਸਟੀਫਨਨੂੰ ਪਹਿਲਾ ਅਤੇ ਵਰੁਣ ਨੂੰ ਦੂਜਾ ਸਥਾਨ ਮਿਲਿਆ। ਇਸ ਤੋਂ ਇਲਾਵਾ 41 ਕਿਲੋ ਭਾਰ ਵਰਗ ਵਿਚ ਅਲੀਸ਼ਾ ਪਹਿਲੇ, ਕੁਨਾਲ ਸਿੱਧੂ ਦੂਜੇ ਅਤੇ ਗੁਰਕੀਰਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 44 ਕਿਲੋ ਭਾਰ ਵਰਗ ਵਿਚ ਚੰਚਲ ਨੂੰ ਪਹਿਲਾ ਅਤੇ ਤਾਰੀਫ ਨੂੰ ਦੂਜਾ ਸਥਾਨ ਮਿਲਿਆ ਜਦਕਿ 48 ਕਿਲੋ ਭਾਰ ਵਰਗ ਵਿਚ ਅਮਰਵੀਰ ਪਹਿਲੇ, ਦਿਲਰਾਜ ਦੂਜੇ ਅਤੇ ਗੁਰਨੂਰਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ 52 ਕਿਲੋ ਭਾਰ ਵਰਗ ਵਿਚ ਸੁਮਿਤ ਕੁਮਾਰ ਪਹਿਲੇ ਕੁਲਰਾਜਵੀਰ ਸਿੰਘ ਦੂਜੇ ਅਤੇ ਅਰਮਾਨ ਤੀਜੇ ਸਥਾਨ ’ਤੇ ਰਿਹਾ ਜਦਕਿ 57 ਕਿਲੋ ਭਾਰ ਵਰਗ ਵਿਚ ਲਵਪ੍ਰੀਤ ਨੂੰ ਪਹਿਲਾ ਅਤੇ ਮਨਜੋਤ ਸਿੰਘ ਦੂਜਾ ਸਕਾਨ ਮਿਲਿਆ। ਇਸ ਤੋਂ ਇਲਾਵਾ 62 ਕਿਲੋ ਭਾਰ ਵਰਗ ਵਿਚ ਹਰਜਾਪ ਸਿੰਘ ਧਾਮੀ ਨੇ ਬਾਜ਼ੀ ਮਾਰੀ ਜਦਕਿ 68 ਕਿਲੋ ਭਾਰ ਵਰਗ ਵਿਚ ਰੋਹਿਨ ਨੂੰ ਪਹਿਲਾ, ਮੋਹਿਤ ਨੂੰ ਦੂਜਾ ਅਤੇ ਮਨਿੰਦਰ ਸਿੰਘ ਨੂੰ ਤੀਜਾ ਸਥਾਨ ਮਿਲਿਆ। ਇਸੇ ਤਰ੍ਹਾਂ 75 ਕਿਲੋ ਭਾਰ ਵਰਗ ਵਿਚ ਗੁਰਪ੍ਰਤਾਪ ਸਿੰਘ ਨੇ ਬਾਜ਼ੀ ਮਾਰੀ।
ਅੰਡਰ-17 ਲੜਕਿਆਂ ਦੇ 45 ਕਿਲੋ ਭਾਰ ਵਰਗ ਵਿਚ ਜਸਦੀਪ ਪਹਿਲੇ, ਹਰਮਨ ਸਿੰਘ ਦੂਜੇ, ਜਸ਼ਨਪ੍ਰੀਤ ਸਿੰਘ ਤੀਜੇ ਅਤੇ ਅਭਿਜੋਤ ਤੀਜੇ ਸਕਾਨ ’ਤੇ ਰਿਹਾ। ਇਸੇ ਤਰ੍ਹਾਂ 40 ਕਿਲੋ ਭਾਰ ਵਰਗ ਵਿਚ ਜਸਪ੍ਰੀਤ ਨੂੰ ਪਹਿਲਾ, ਗੁਰਕਰਨ ਨੂੰ ਦੂਜਾ ਅਤੇ ਯਕੂਬ ਤੇ ਸ਼ਿਵਮ ਨੂੰ ਤੀਜਾ ਸਥਾਨ ਮਿਲਿਆ। ਇਸ ਤੋਂ ਇਲਾਵਾ 51 ਕਿਲੋ ਭਾਰ ਵਰਗ ਵਿਚ ਅਮਿਤ ਪਹਿਲੇ, ਯੁਵਰਾਜ ਸਿੰਘ ਦੂਜੇ ਅਤੇ ਆਰੀਅਨ ਭੱਟੀ ਤੇ ਜੈਕਸਨ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 55 ਕਿਲੋ ਭਰ ਵਰਗ ਵਿਚ ਤਨਸ਼ ਪਹਿਲੇ, ਮਨੀਸ਼ ਕੁਮਾਰ ਦੂਜੇ ਅਤੇ ਫੁਰਮਾਨ ਅਲੀ ਤੇ ਅੰਕੁਸ਼ ਤੀਜੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ 60 ਕਿਲੋ ਭਾਰ ਵਰਗ ਵਿਚ ਅਰੁਣ ਪਹਿਲੇ ਬਿੰਜਲ ਦੂਜੇ ਅਤੇ ਦੀਪਕ ਤੇ ਸਾਹਿਲ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 65 ਕਿਲੋ ਭਾਰ ਵਰਗ ਵਿਚ ਸੁਖਵੀਰ ਸਿੰਘ ਪਹਿਲੇ ਤਨਿਸ਼ ਦੂਜੇ ਅਤੇ ਵਿਵੇਕ ਤੇ ਆਸ਼ੂਤੋਸ਼ ਤੀਜੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ 71 ਕਿਲੋ ਭਾਰ ਵਰਗ ਵਿਚ ਗਗਨਦੀਪ ਸਿੰਘ ਨੂੰ ਪਹਿਲਾ, ਸਮਰਾਟ ਗਿੱਲ ਨੂੰ ਦੂਜਾ ਅਤੇ ਅਭਿਸ਼ੇਕ ਨੂੰ ਤੀਜਾ ਸਥਾਨ ਮਿਲਿਆ ਜਦਕਿ 80 ਕਿਲੋ ਭਾਰ ਵਰਗ ਵਿਚ ਰਣਵੀਰ ਪਹਿਲੇ ਅਤੇ ਦੀਪਕ ਕੁਮਾਰ ਦੂਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ 92 ਕਿਲੋ ਭਾਰ ਵਰਗ ਵਿਚ ਗਗਨਦੀਪ ਸਿੰਘ ਨੂੰ ਪਹਿਲਾ ਅਤੇ ਸਾਹਿਬਜੋਤ ਸਿੰਘ ਨੂੰ ਦੂਜਾ ਸਥਾਨ ਮਿਲਿਆ।
ਫੁੱਟਬਾਲ ਦੇ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘੋਵਾਲ ਜੇਤੂੁ ਰਿਹਾ। ਅੰਡਰ-14 ਲੜਕਿਆਂ ਦੇ ਮੁਕਾਬਲੇ ਵਿਚ ਐਫ. ਏ ਮਜਾਰਾ ਡਿਗਰੀਆਂ ਜੇਤੂ ਰਿਹਾ। ਅੰਡਰ-17 ਲੜਕਿਆਂ ਦਾ ਮੁਕਾਬਲਾ ਐਫ ੲ. ਪਾਲਦੀ ਨੇ ਜਿੱਤਿਆ ਜਦਕਿ ਅੰਡਰ-21 ਲੜਕਿਆਂ ਦਾ ਮੁਕਾਬਲਾ ਹੱਲਵਾਲ ਨੇ ਪੈਨੇਲਟੀ ਕਿੱਕਾਂ ਰਾਹੀਂ ਜਿੱਤਿਆ। ਇਸੇ ਤਰ੍ਹਾਂ ਅੰਡਰ-21 ਲੜਕਿਆਂ ਦਾ ਮੁਕਾਬਲਾ ਬੋਹਣ ਨੇ ਜਿੱਤਿਆ ਜਦਕਿ ਅੰਡਰ-14 ਲੜਕਿਆਂ ਵਿਚ ਮੇਘੋਵਾਲ ਜੇਤੂ ਰਿਹਾ।