ਕੋਈ ਵੀ ਧਰਮ ਆਪਸ ਵਿੱਚ ਨਫ਼ਰਤ ਰੱਖਣਾ ਨਹੀਂ ਸਿਖਾਉਂਦਾ: ਸਵਾਮੀ ਸੁਰੇਸ਼ਵਰਾਨੰਦ ਪੁਰੀ ਜੀ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 3 ਅਕਤੂਬਰ- ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਵਿਖੇ 1 ਤੋਂ 7 ਅਕਤੂਬਰ 2023 ਤੱਕ ਹੋਣ ਵਾਲੀ ਸ਼੍ਰੀਮਦ ਭਾਗਵਤ ਕਥਾ ਦੌਰਾਨ ਸ਼੍ਰੀ ਨੰਗਲੀ ਦਰਬਾਰ ਦੇ ਸਵਾਮੀ ਸੁਰੇਸ਼ਵਰਾਨੰਦ ਪੁਰੀ ਨੇ ਕਥਾ ਕੀਤੀ।

ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਵਿਖੇ 1 ਤੋਂ 7 ਅਕਤੂਬਰ 2023 ਤੱਕ ਹੋਣ ਵਾਲੀ ਸ਼੍ਰੀਮਦ ਭਾਗਵਤ ਕਥਾ ਦੌਰਾਨ ਸ਼੍ਰੀ ਨੰਗਲੀ ਦਰਬਾਰ ਦੇ ਸਵਾਮੀ ਸੁਰੇਸ਼ਵਰਾਨੰਦ ਪੁਰੀ ਨੇ 

ਕਥਾ ਕੀਤੀ। ਉਹਨਾਂ ਕਿਹਾ ਕਿ ਕੋਈ ਵੀ ਧਰਮ ਇੱਕ ਦੂਜੇ ਨਾਲ ਨਫ਼ਰਤ ਕਰਨਾ ਨਹੀਂ ਸਿਖਾਉਂਦਾ ਅਤੇ ਸਾਰੇ ਹੀ ਧਰਮ ਸੱਚ ਦਾ ਰਾਹ ਦਿਖਾਉਂਦੇ ਹਨ। ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੁਰਾਤਨ ਪਰੰਪਰਾਵਾਂ 

ਬਾਰੇ ਵਿਸਥਾਰ ਨਾਲ ਸਮਝਾਇਆ ਕਿ ਸਭਿਅਤਾ ਨੂੰ ਕਿਵੇਂ ਜਿਉਂਦਾ ਰੱਖਣਾ ਹੈ ਅਤੇ ਕੀ ਗੁਆਚ ਰਿਹਾ ਹੈ।
ਸਮਾਗਮ ਦੇ ਦੂਜੇ ਦਿਨ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਕਥਾ ਕੀਰਤਨ ਵਿਚ ਸ਼ਮੂਲੀਅਤ ਕੀਤੀ, ਉਥੇ ਹੀ ਇਸ ਮੌਕੇ ਸਥਾਨਕ ਕੌਂਸਲਰ ਰੁਪਿੰਦਰ ਕੌਰ ਰੀਨਾ, ਭਾਜਪਾ ਕਾਰਜਕਾਰਨੀ ਮੈਂਬਰ ਤੇ ਸਾਬਕਾ ਕੌਂਸਲਰ 

ਅਸ਼ੋਕ ਝਾਅ, ਸਾਬਕਾ ਕੌਂਸਲਰ ਤੇ ‘ਆਪ’ ਦੇ ਆਗੂ ਗੁਰਮੁੱਖ ਸਿੰਘ ਸੋਹਲ ਸਮੇਤ ਹੋਰਨਾਂ ਪਤਵੰਤਿਆਂ ਨੇ ਹਾਜ਼ਰੀ ਲਗਵਾਈ।
ਇਸ ਤੋਂ ਪਹਿਲਾਂ ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਤੋਂ ਪ੍ਰਧਾਨ ਦੇਸਰਾਜ ਗੁਪਤਾ ਨੇ ਆਈ ਸੰਗਤ ਦਾ ਸੁਆਗਤ ਕੀਤਾ। ਇਸ ਮੌਕੇ ਜੇ. ਪੀ. ਅਗਰਵਾਲ, ਆਰ. ਕੇ. ਕਾਲੀਆ, ਰਾਜ ਕੁਮਾਰ ਸ਼ਰਮਾ, ਐਮ. ਪੀ. 

ਸੂਦ, ਸਤੀਸ਼ ਪੀਪਟ, ਅੰਸ਼ੁਲ ਬਾਂਸਲ, ਮਹਿਲਾ ਸੰਕੀਰਤਨ ਮੰਡਲ ਪ੍ਰਧਾਨ ਪੁਸ਼ਪਾ ਸ਼ਰਮਾ, ਇੰਦਰਾ ਗਰਗ, ਰਾਕੇਸ਼ ਗੁਪਤਾ, ਰਾਕੇਸ਼ ਬਾਂਸਲ, ਗੌਤਮ ਜੈਨ, ਬੌਬੀ ਸ਼ਰਮਾ ਵੀ ਹਾਜਿਰ ਸਨ।