25ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਸ਼ਾਹਕੋਟ ਹਲਕੇ ਦੇ ਪਿੰਡ ਸਾਦਿਕ ਪੁਰ ਵਿਖੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਵਿੱਚ ਕਰਵਾਇਆ ਗਿਆ 25ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਦਾ ਸੱਦਾ ਦਿੰਦੀਆਂ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹ ਗਿਆ।

ਸ਼ਾਹਕੋਟ ਹਲਕੇ ਦੇ ਪਿੰਡ ਸਾਦਿਕ ਪੁਰ ਵਿਖੇ  ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਵਿੱਚ ਕਰਵਾਇਆ ਗਿਆ 25ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ 

ਸੱਭਿਆਚਾਰਕ ਮੇਲਾ ਨਸ਼ਿਆਂ ਵਿਰੁੱਧ ਮੁਹਿੰਮ ਵਿੱਢਣ ਦਾ ਸੱਦਾ ਦਿੰਦੀਆਂ ਸ਼ਾਨੋ ਸ਼ੌਕਤ ਨਾਲ  ਨੇਪਰੇ ਚੜ੍ਹ ਗਿਆ।
ਇਸ ਮੇਲੇ ਦਾ ਉਦਘਾਟਨ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਗਰੇਵਾਲ ਨੇ ਕੀਤਾ,ਜਦ ਕਿ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ  ਹਰਦੇਵ ਲਾਡੀ ਸ਼ੇਰੋਵਾਲੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਿਪਟੀ 

ਸਪੀਕਰ ਲੋਕ ਸਭਾ ਚਰਨਜੀਤ ਸਿੰਘ ਅਟਵਾਲ ਸ਼ਾਮਲ ਹੋਏ, ਮੇਲੇ ਦੀ ਪ੍ਰਧਾਨਗੀ ਆਪ ਆਗੂ ਰਜਿੰਦਰ ਸਿੰਘ ਭੁੱਲਰ, ਬਲਜੀਤ ਸਿੰਘ ਬਲਾਕ ਪ੍ਰਧਾਨ, ਭਾਜਪਾ ਦੇ ਜ਼ਿਲ੍ਹਾ ਆਗੂ ਦਲਬੀਰ ਸਿੰਘ ਸਭਰਵਾਲ, ਐਡਵੋਕੇਟ 

ਗੋਲਡੀ ਕੰਗ ਨੇ ਕੀਤੀ। ਇਸ ਮੇਲੇ ਵਿੱਚ ਉਘੀਆਂ ਸਖਸ਼ੀਅਤਾਂ ਵੱਜੋਂ  ਐਡਵੋਕੇਟ ਸੋਹਣ ਸਿੰਘ ਸੰਘੇੜਾ, ਦਿਲਬਾਗ ਸਿੰਘ ਨੰਬਰਦਾਰ, ਰਜਿੰਦਰ ਸਿੰਘ ਸਾਦਿਕਪੁਰ, ਪ੍ਰੀਤਮ ਸਿੰਘ ਪੀਤੂ ਸਾਬਕਾ ਮੈਂਬਰ ਪੰਚਾਇਤ ਜਰਨੈਲ 

ਸਿੰਘ ਸਾਦਿਕਪੁਰ ਸਰਪੰਚ ਮੁਖਤਿਆਰ ਸਿੰਘ, ਗੁਰਮੇਲ ਸਿੰਘ ਸਰਪੰਚ ਈਦਾ ਆਦਿ ਹਾਜ਼ਰ ਰਹੇ। ਸਟੇਜ ਦੀ ਸ਼ੁਰੂਆਤ ਬਾਈ ਕੁਲਜੀਤ ਤੇ ਗੁਰਮੇਲ ਭੰਗਾਣੀਆ ਨੇ ਧਾਰਮਿਕ ਗੀਤਾਂ ਰਾਹੀਂ ਕੀਤੀ, ਫਿਰ ਕਰਨ ਰੂਹਾਨੀ ਨੇ 

ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ,ਪੰਡਾਲ ਵਿੱਚ ਸੁਰੀਲੀ ਗਾਇਕ ਜੋੜੀ ਗਾਮਾ ਫ਼ਕੀਰ ਤੇ ਨੀਲੂ ਬੇਗ਼ਮ  ਦੇ ਦਾਖਲ ਹੁੰਦਿਆਂ ਹੀ ਪੰਡਾਲ ਵਿੱਚ ਚੁੱਪ ਛਾ ਗਈ ਉਨ੍ਹਾਂ ਨੇ ਸਾਈਂ ਬੁੱਲ੍ਹੇ ਸ਼ਾਹ ਦਾ ਕਲਾਮ 

ਤੇ ਸੋਹਣੀ ਦਾ ਘੜਾ ਗੀਤ ਗਾ ਕੇ ਜਿੱਥੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ  ਉੱਥੇ ਨਸ਼ਿਆਂ ਚ ਡੁਬਦੀ ਜਵਾਨੀ ਦੀ ਕਹਾਣੀ, ਗੀਤਕਾਰ ਗੁਰਨਾਮ ਸਿੰਘ ਨਿਧੜਕ ਵੱਲੋਂ ਲਿਖਿਆ ਗੀਤ ਰੋਂਦੀਆਂ ਨੇ ਮਾਵਾਂ, ਪੇਸ਼ ਕੀਤਾ ਤਾਂ 

ਗਾਮੇ ਫ਼ਕੀਰ ਦੀ ਸੁਰੀਲੀ ਆਵਾਜ਼ ਨੇ ਨਸ਼ਿਆਂ ਤੋਂ ਪੀੜਤ ਮਾਵਾਂ ਨੂੰ ਭਾਵੁਕ ਹੋ ਕੇ ਰੋਣ ਲਈ ਮਜਬੂਰ ਕਰ ਦਿੱਤਾ ਜਿਸ ਤੋਂ ਜਾਪਦਾ ਹੈ ਪੂਰੇ ਪੰਜਾਬ ਦੀਆਂ ਔਰਤਾਂ  ਚਿੱਟੇ ਭਿਆਨਕ ਬੀਮਾਰੀ ਤੋਂ ਡਾਢਾ ਦੁਖੀ ਹਨ, ਅੰਤ ਵਿੱਚ 

ਗਾਮੇ ਫ਼ਕੀਰ ਨੇ ਮੇਲੇ ਦੀ ਸਰਪ੍ਰਸਤ ਬਲਵਿੰਦਰ ਕੌਰ ਨਿਧੜਕ ਨੂੰ ਸ਼ਰਧਾਂਜਲੀ ਵਜੋਂ ਤੂੰ ਤੁਰ ਗਈ ਦੁਨੀਆ ਤੋਂ ਗੀਤ ਗਾ ਕੇ ਵੀ ਆਪਣੀ ਸੁਰੀਲੀ ਆਵਾਜ਼ ਨਾਲ ਭਾਵੁਕ ਕਰ ਦਿੱਤਾ।ਫਿਰ ਉਭਰਦੀ ਗਾਇਕਾ ਨਮਰਤਾ 

ਸਾਦਿਖਪੁਰੀ ਨੇ ਸੱਭਿਆਚਾਰਕ ਗੀਤ ਗਾ ਕੇ ਮੇਲੇ ਵਿੱਚ ਨਵਾ ਰੰਗ ਭਰਿਆ ।ਫਿਰ ਕਲੀਆਂ ਦੇ ਵਾਰਸ ਲੋਕ ਗਾਇਕ ਪ੍ਰਗਟ ਖ਼ਾਨ ਨੇ ਹਿੱਟ ਗੀਤਾਂ ਨਾਲ ਕੁਲਦੀਪ ਮਾਣਕ ਦੀ ਯਾਦ ਤਾਜ਼ਾ ਕਰਵਾ ਦਿੱਤੀ ਤੇ ਕਲੀਆਂ ਦਾ 

ਅਸਲੀ ਵਾਰਿਸ ਹੋਣ ਦਾ ਮਾਣ ਵੀ ਹਾਸਲ ਕੀਤਾ। ਹਲਕੇ ਦੇ ਨਾਮਵਰ ਗਾਇਕ ਅਸ਼ੋਕ ਗਿੱਲ ਨੇ ਆਪਣੇ ਹਿੱਟ ਗੀਤਾਂ ਨਾਲ ਮੇਲੇ ਨੂੰ ਸਿਖਰਾਂ ਵੱਲ ਤੋਰਿਆ।ਦੇਰ ਸ਼ਾਮ ਨੂੰ ਪੰਜਾਬੀ ਗਾਇਕੀ ਵਿੱਚ ਹਨੇਰੀਆਂ ਲਿਆਉਣ 

ਵਾਲੇ ਗਾਈਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਹਿੱਟ ਗੀਤਾਂ ਨਾਲ ਪੰਡਾਲ਼ ਵਿੱਚ ਬੈਠੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਬਲਵੀਰ ਸ਼ੇਰਪੁਰੀ ਨੇ ਧਾਰਮਿਕ ਗੀਤਾਂ ਨਾਲ ਮੇਲੇ ਵਿੱਚ ਹਾਜ਼ਰੀ ਭਰੀ।ਇਸ ਮੌਕੇ ਪੰਜਾਬੀ 

ਫ਼ਿਲਮਾਂ ਦੀ ਹੀਰੋਇਨ ਅਰਪਿਤਾ ਸਿੰਘ ਨੂੰ ਧੀ ਪੰਜਾਬ ਦੀ ਐਵਾਰਡ, ਪਲਵਿੰਦਰ ਸਿੰਘ ਢੁੱਡੀਕੇ ਨੂੰ ਮਾਣ ਪੰਜਾਬ ਦੇ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਤੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜਨ ਵਾਲੇ ਇਸਪੈਕਟਰ 

ਸੁਰਿੰਦਰ ਕੁਮਾਰ, ਮਾਰਕੀਟ ਕਮੇਟੀ ਦੇ ਸਕੱਤਰ ਤਜਿੰਦਰ ਕੁਮਾਰ ,ਸੁਫੀ ਗਾਇਕ ਕੁਲਵਿੰਦਰ ਸ਼ਾਹਕੋਟੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਾ ਸੀ ਪਰ ਉਹ ਜ਼ਰੂਰੀ ਰੁਝੇਵਿਆਂ ਕਾਰਨ ਹਾਜ਼ਰ ਨਹੀਂ ਹੋ ਸਕੇ।ਇਸ ਮੌਕੇ 

ਚਰਨਜੀਤ ਸਿੰਘ ਅਟਵਾਲ ਨੇ ਨਰਿੰਦਰ ਬੀਬਾ ਨਾਲ਼ ਬਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਅੱਗੇ ਤੋਂ ਨਰਿੰਦਰ ਬੀਬਾ ਪ੍ਰੀਵਾਰ ਵੱਲੋਂ ਮੇਲੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ,ਇਸ ਮੌਕੇ 

ਵਿਧਾਇਕ ਸ਼ੇਰੋਵਾਲੀਆ ਨੇ ਇਲਾਕੇ ਦੇ ਸਮੂੰਹ ਲੋਕਾਂ ਨੂੰ ਮੇਲੇ ਦੀ ਵਧਾਈ ਦਿੰਦਿਆਂ ਅਜਿਹੇ ਲੱਚਰਤਾ ਰਹਿਤ ਮੇਲਿਆਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ।ਅੰਤ ਵਿੱਚ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ 

ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਨੇ ਆਪਣੀ ਜ਼ਿੰਦਗੀ ਵਿੱਚ ਮੇਲੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਇਹ ਮੇਲਾ ਹਮੇਸ਼ਾ ਸਮਾਜ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੱਦਾ ਦਿੰਦਾ ਰਹੇ। ਗੁਰਨਾਮ ਸਿੰਘ 

ਨਿਧੜਕ ਸਹਿਯੋਗ ਦੇਣ ਵਾਲੇ ਬਲਕਾਰ ਸਿੰਘ ਕਨੇਡਾ, ਗੁਰਦੇਵ ਸਿੰਘ ਇਟਲੀ,ਪ੍ਰੇਮ ਸਿੰਘ ਕੋਹਾੜ ਕਨੇਡਾ, ਜਰਨੈਲ ਸਿੰਘ ਅਮੇਰਿਕਾ, ਤੇ ਹੋਰ ਵੀ ਸਹਿਯੋਗ ਦੇਣ ਵਾਲੇ ਸਾਰੇ ਸੱਜਣਾ ਦਾ ਧੰਨਵਾਦ ਕੀਤਾ।