
ਬੀ.ਜੇ.ਪੀ ਗੜ੍ਹਸ਼ੰਕਰ ਮੰਡਲ ਦੀ ਮੀਟਿੰਗ 'ਚ ਨਵੇਂ ਅਹੁਦੇਦਾਰਾਂ ਦਾ ਐਲਾਨ ।
ਗੜ੍ਹਸ਼ੰਕਰ 01 ਅਕਤੂਬਰ ਭਾਰਤੀ ਜਨਤਾ ਪਾਰਟੀ ਮੰਡਲ ਗੜਸ਼ੰਕਰ ਦੀ ਬੈਠਕ ਮੰਡਲ ਪ੍ਰਧਾਨ ਸ਼੍ਰੀ ਨਿਤਿਨ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਗੜਸ਼ੰਕਰ ਮੰਡਲ ਦੀ ਕਾਰਜਕਾਰਨੀ ਘੋਸ਼ਿਤ ਕੀਤੀ ਗਈ।
ਭਾਰਤੀ ਜਨਤਾ ਪਾਰਟੀ ਮੰਡਲ ਗੜਸ਼ੰਕਰ ਦੀ ਬੈਠਕ ਮੰਡਲ ਪ੍ਰਧਾਨ ਸ਼੍ਰੀ ਨਿਤਿਨ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਗੜਸ਼ੰਕਰ ਮੰਡਲ ਦੀ ਕਾਰਜਕਾਰਨੀ ਘੋਸ਼ਿਤ ਕੀਤੀ ਗਈ। ਜਿਸ ਵਿਚ
ਲਲਿਤ ਰਾਣਾ ਅਤੇ ਸੰਜੀਵ ਕਟਾਰੀਆ ਨੂੰ ਜਨਰਲ ਸਕੱਤਰ, ਗੌਰਵ ਸ਼ਰਮਾ, ਇੰਦਰਜੀਤ ਗੋਗਨਾ, ਰਾਜ ਕੁਮਾਰ ਵੀਰਮਪੁਰ, ਰਮਨ ਨਈਅਰ, ਸ਼੍ਰੀ ਮਤੀ ਮੀਨੂੰ ਦਰਦੀ ਨੂੰ ਉਪ-ਪ੍ਰਧਾਨ ਬਣਾਇਆ ਗਿਆ। ਰਾਜਿੰਦਰ ਕੁਮਾਰ, ਕਮਲ ਕਿਸ਼ੋਰ ਨੂਰੀ, ਸੰਦੀਪ ਸ਼ਰਮਾ, ਕਰਣ ਜੁਲਕਾ,
ਅਮਿਤ ਮਹਿਤਾ ਨੂੰ ਸਕੱਤਰ ਬਣਾਇਆ ਗਿਆ। ਰਾਜੀਵ ਕੁਮਾਰ ਨੂੰ ਯੁਵਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ। ਜਤਿੰਦਰ ਰਾਠੌਰ ਨੂੰ ਸਪੋਰਟਸ ਸੈੱਲ ਦਾ ਪ੍ਰਧਾਨ ਬਣਾਇਆ ਗਿਆ। ਦਿਦਾਰ ਸਿੰਘ ਡਘਾਮ ਨੂੰ ਐਸ-ਸੀ ਮੋਰਚੇ ਦਾ ਪ੍ਰਧਾਨ ਲਗਾਇਆ ਗਿਆ। ਸਤਵਿੰਦਰ ਸਿੰਘ ਨੂੰ
ਕਿਸਾਨ ਮੋਰਚੇ ਦਾ ਪ੍ਰਧਾਨ ਲਗਾਇਆ ਗਿਆ। ਇਸ ਤੋਂ ਇਲਾਵਾ ਸ਼੍ਰੀ ਲਵਲੀ ਖੰਨਾ, ਸਰਪੰਚ ਰਮਨ ਸਮੁੰਦੜਾ, ਐਮ ਸੀ ਕਰਨੈਲ ਸਿੰਘ ਅਤੇ ਉਂਕਾਰ ਸਿੰਘ ਚਾਹਲਪੁਰੀ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ।
