
ਅਚੱਲਪੁਰ ਚ ਬੀਤ ਭਲਾਈ ਕਮੇਟੀ ਦੀ ਮੀਟਿੰਗ ਹੋਈ । ਬੀਤ ਦੀਆਂ ਮੰਗਾ ਨੂੰ ਜਲਦੀ ਹੱਲ ਨਾ ਕੀਤਾ ਤਾਂ ਸੰਘਰਸ਼ ਕਰਨ ਦਾ ਐਲਾਨ ।
ਗੜਸ਼ੰਕਰ 01 ਅਕਤੁਬਰ) ਬੀਤ ਭਲਾਈ ਕਮੇਟੀ ਦੇ ਅਹੁਦੇਦਾਰ ਅਤੇ ਕਮੇਟੀ ਦੇ ਮੈਂਬਰਾਂ ਨੇ ਬੀਤ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਪਿੰਡ ਅਚੱਲਪੁਰ ਚ ਕਮੇਟੀ ਪ੍ਰਧਾਨ ਬਲਵੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਬੀਤ ਭਲਾਈ ਕਮੇਟੀ ਦੇ ਅਹੁਦੇਦਾਰ ਅਤੇ ਕਮੇਟੀ ਦੇ ਮੈਂਬਰਾਂ ਨੇ ਬੀਤ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਪਿੰਡ ਅਚੱਲਪੁਰ ਚ ਕਮੇਟੀ ਪ੍ਰਧਾਨ ਬਲਵੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ
ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਜਾਣਕਾਰੀ ਪੱਤਰਕਾਰਾਂ ਨਾਲ ਸਾਝੀ ਕਰਦਿਆਂ ਜਰਨਲ ਸਕੱਤਰ ਨਰਿੰਦਰ ਸਿੰਘ ਦਿਆਲ ਅਤੇ ਪ੍ਰੈਸ ਸਕੱਤਰ
ਰਾਮਜੀ ਦਾਸ ਚੌਹਾਨ ਨੇ ਦੱਸਿਆ ਕਿ ਬੀਤ ਭਲਾਈ ਕਮੇਟੀ ਵਲੋਂ ਇਲਾਕੇ ਦੀਆਂ ਸਮਸਿਆਵਾਂ ਨੂੰ ਲੈਕੇ ਸਮੇਂ ਸਮੇਂ ਤੇ ਸਰਕਾਰ ਦੇ ਨੁਮਾਇੰਦਿਆਂ ਅਤੇ ਉਚ ਅਧਿਕਾਰੀਆਂ ਦੇ ਧਿਆਨ ਚ ਲਿਆਉਂਦੇ ਰਹੇ ਹਾਂ ਪਰ ਬੀਤ ਇਲਾਕੇ ਦੇ 37 ਪਿੰਡਾਂ ਦੀਆਂ ਸਮਸਿਆਵਾਂ ਨੂੰ ਹਮੇਸ਼ਾ
ਅਣਗੋਲਿਆਂ ਕੀਤਾ ਜਾ ਰਿਹਾ ਹੈ। ਇਸ ਮੀਟਿੰਗ ਚ ਆਉਣ ਵਾਲੇ ਸਮੇਂ ਚ 'ਛਿੰਝ ਛਰਾਹਾ ਦੀ' ਮੇਲੇ ਤੇ ਕਰਵਾਏ ਜਾਣ ਵਾਲੇ ਟੂਰਨਾਮੈਂਟ ਤੇ ਸਭਿਆਚਾਰਕ ਮੇਲੇ ਵਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਉਹਨਾਂ ਨੇ ਦੱਸਿਆ ਕਿ ਮੀਟਿੰਗ ਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ
ਸਮੇਂ ਚ ਬੀਤ ਇਲਾਕੇ ਦੀਆਂ ਸਮਸਿਆਵਾਂ ਲਈ ਇੱਕ ਮੰਗ ਪੱਤਰ ਡਿਪਟੀ ਸਪੀਕਰ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਐਸਡੀਐਮ ਨੂੰ ਦਿੱਤਾ ਜਾਵੇਗਾ ਤੇ ਅਗਰ ਇਲਾਕੇ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਬੀਤ ਭਲਾਈ ਕਮੇਟੀ ਬੀਤ ਦੇ ਲੋਕਾਂ ਨੂੰ ਨਾਲ ਲੈਕੇ
ਸੰਘਰਸ਼ ਦਾ ਰਸਤਾ ਅਖ਼ਤਿਆਰ ਕਰੇਗੀ। ਇਸ ਮੀਟਿੰਗ ਚ ਬਲਵੀਰ ਸਿੰਘ ਬੈਂਸ ਪ੍ਰਧਾਨ, ਨਰਿੰਦਰ ਸਿੰਘ ਦਿਆਲ ਜਨਰਲ ਸੈਕਟਰੀ, ਤੀਰਥ ਸਿੰਘ ਮਾਨ ਖਜਾਨਚੀ, ਰਾਮ ਜੀ ਦਾਸ ਚੌਹਾਨ ਪ੍ਰੈਸ ਸਕੱਤਰ, ਫੁੰਮਣ ਸਿੰਘ, ਜਸਪਾਲ ਸਰਪੰਚ, ਸੁਰਿੰਦਰ ਪਾਲ ਸਰਪੰਚ, ਵਿਜੇ ਕੁਮਾਰ
ਬਿੱਲਾ, ਵਰਿੰਦਰ ਕੁਮਾਰ ਨੈਣਵਾਂ ਅਤੇ ਹੋਰ ਹਾਜ਼ਰ ਸਨ।
