ਅੱਖਾਂ ਦਾ ਜਾਂਚ ਕੈਂਪ ਲਗਾਇਆ

ਐਸ ਏ ਐਸ ਨਗਰ, 29 ਸਤੰਬਰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਫੇਜ਼-1 ਸੈਕਟਰ 55 ਵਿੱਚ ਜੇ ਪੀ ਆਈ ਹਸਪਤਾਲ ਵੱਲੋਂ ਮਾਹਿਰ ਡਾਕਟਰਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੁਸਾਇਟੀ (ਰਜਿ) ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਲਗਾਇਆ ਗਿਆ।

ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਫੇਜ਼-1 ਸੈਕਟਰ 55 ਵਿੱਚ ਜੇ ਪੀ ਆਈ ਹਸਪਤਾਲ ਵੱਲੋਂ ਮਾਹਿਰ ਡਾਕਟਰਾਂ ਨੇ ਸ੍ਰੀ ਗੁਰੂ ਤੇਗ 

ਬਹਾਦਰ ਸਾਹਿਬ ਸੁਸਾਇਟੀ (ਰਜਿ) ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਲਗਾਇਆ ਗਿਆ।

ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਮਠਾੜੂ ਨੇ ਦੱਸਿਆ ਕਿ ਇਸ ਮੌਕੇ ਲਗਭਗ 100 ਦੇ ਕਰੀਬ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ 

ਦਿੱਤੀਆਂ ਗਈਆਂ।

ਸੁਸਾਇਟੀ ਦੇ ਜਨਰਲ ਸੱਕਤਰ ਹਰਬਿੰਦਰ ਸਿੰਘ ਨੇ ਦੱਸਿਆ ਕਿ ਇਸਦੇ ਨਾਲ ਹੀ ਮਰੀਜਾਂ ਨੂੰ ਚਸ਼ਮਿਆਂ ਦੇ ਨੰਬਰ ਦਿੱਤੇ ਗਏ ਅਤੇ ਭਰੋਸਾ ਦਿੱਤਾ ਗਿਆ ਕਿ ਸੁਸਾਇਟੀ ਵੱਲੋਂ ਚਸ਼ਮੇ ਬਣਵਾ 

ਕੇ ਦਿੱਤੇ ਜਾਣਗੇ। ਇਸ ਮੌਕੇ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਅਤੇ ਨੇਤਰਦਾਨ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਐਮ ਸੀ ਗੁਰਮੀਤ ਕੌਰ ਵਾਰਡ ਨੰ. 50, ਦਰਸ਼ਨ ਸਿੰਘ, ਕਰਮ ਸਿੰਘ ਬਬਰਾ, ਪ੍ਰਧਾਨ ਰਾਮਗੜ੍ਹੀਆ ਸਭਾ ਮੁਹਾਲੀ, ਅਵਤਾਰ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ, ਸਾਧੂ ਸਿੰਘ ਵੀ 

ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।