
'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਪ੍ਰੋਗਰਾਮ ਦੇ ਅੰਤਿਮ ਪੜਾਅ 'ਮੇਰੀ ਮਾਟੀ ਮੇਰਾ ਦੇਸ' ਤਹਿਤ ਪਿੱਪਲੀਵਾਲ ਸਕੂਲ ਚ ਮਹਾ ਯੋਧਿਆਂ ਨੂੰ ਸ਼ਰਧਾਂਜਲੀ ਭੇਟ
ਗੜ੍ਹਸ਼ੰਕਰ 26 ਸਤੰਬਰ (ਬਲਵੀਰ ਚੌਪੜਾ ) 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਪ੍ਰੋਗਰਾਮ ਦੇ ਅੰਤਿਮ ਪੜਾਅ 'ਮੇਰੀ ਮਾਟੀ ਮੇਰਾ ਦੇਸ' ਅਨੁਸਾਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੇਸ਼ ਦੇ ਸਾਰੇ ਮਹਾਨ ਯੋਧਿਆਂ, ਸੂਰਬੀਰਾਂ ਤੇ ਸ਼ਹੀਦਾਂ, ਜਿਹਨਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੂੰ ਯਾਦ ਕਰਦਿਆਂ ਸਰਕਾਰੀ ਐਲੀ.ਸਕੂਲ ਪਿੱਪਲੀਵਾਲ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਪ੍ਰੋਗਰਾਮ ਦੇ ਅੰਤਿਮ ਪੜਾਅ 'ਮੇਰੀ ਮਾਟੀ ਮੇਰਾ ਦੇਸ' ਅਨੁਸਾਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੇਸ਼ ਦੇ ਸਾਰੇ ਮਹਾਨ ਯੋਧਿਆਂ, ਸੂਰਬੀਰਾਂ ਤੇ ਸ਼ਹੀਦਾਂ, ਜਿਹਨਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੂੰ ਯਾਦ ਕਰਦਿਆਂ ਸਰਕਾਰੀ ਐਲੀ.ਸਕੂਲ ਪਿੱਪਲੀਵਾਲ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪ੍ਰੋਗਰਾਮ ਤਹਿਤ ਸਕੂਲ ਵਿੱਚ ਪੰਜ ਪ੍ਰਣਾਂ ਦਾ ਸਹੁੰ ਚੁੱਕ ਸਮਾਗਮ, ਸ਼ਹੀਦਾਂ ਦੀ ਯਾਦ ਵਿੱਚ ਬੂਟੇ ਲਗਾਉਣਾ, ਰਾਸ਼ਟਰੀ ਗਾਨ, ਝੰਡਾ ਲਹਿਰਾਉਣ ਦੀ ਰਸਮ ਤੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ।ਇਹਨਾਂ ਗਤੀਵਿਧੀਆਂ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਮਦਰ ਹੈਲਪ ਗਰੁੱਪ ਦੇ ਮੈਂਬਰਾਂ,ਆਂਗਨਵਾੜੀ ਸੈਂਟਰ ਦੇ ਕਰਮਚਾਰੀਆਂ, ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਸਕੂਲ ਸਟਾਫ ਨੇ ਹਿੱਸਾ ਲਿਆ ਜਿਹਨਾਂ ਵਿੱਚ ਸਕੂਲ ਇੰਚਾਰਜ ਨਿਤਿਨ ਸੁਮਨ ਤੇ ਰਮਨਦੀਪ ਕੌਰ ਸ਼ਾਮਲ ਸਨ।
