
ਕਰਨ ਜੌਹਰ ਨੂੰ ਸਦਮਾ, ਵੱਡੇ ਭਰਾ ਦਾ ਅਕਾਲ ਚਲਾਣਾ
ਸਮਾਜਸੇਵੀ ਆਗੂ ਅਤੇ ਪ੍ਰੋਗਰੈਸਿਵ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਕਰਨ ਜੌਹਰ ਦੇ ਵੱਡੇ ਭਰਾ ਸ੍ਰੀ ਮਦਨ ਲਾਲ ਜੌਹਰ ਅਕਾਲ ਚਲਾਣਾ ਕਰ ਗਏ ਹਨ।
ਐਸ ਏ ਐਸ ਨਗਰ, 23 ਸਤੰਬਰ ਸਮਾਜਸੇਵੀ ਆਗੂ ਅਤੇ ਪ੍ਰੋਗਰੈਸਿਵ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਕਰਨ ਜੌਹਰ ਦੇ ਵੱਡੇ ਭਰਾ ਸ੍ਰੀ ਮਦਨ ਲਾਲ ਜੌਹਰ ਅਕਾਲ ਚਲਾਣਾ ਕਰ ਗਏ ਹਨ। ਉਹ 60 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚਲ ਰਹੇ ਸਨ।
ਸ੍ਰੀ ਮਦਨ ਲਾਲ ਜੌਹਰ ਦਾ ਅੰਤਮ ਸਸਕਾਰ ਅੱਜ ਸਥਾਨਕ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਸਿਆਸੀ ਅਤੇ ਧਾਰਮਿਕ ਆਗੂਆਂ, ਸਮਾਜ ਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਪਰਿਵਾਰਕ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਸ੍ਰੀ ਮਦਨ ਲਾਲ ਜੌਹਰ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਅੰਤਮ ਸਸਕਾਰ ਮੌਕੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਅਕਾਲੀ ਦਲ ਦੇ ਹਲਕਾ ਇੰਚਾਰਜ ਸz. ਪਰਵਿੰਦਰ ਸਿੰਘ ਸੋਹਾਣਾ, ਐਸ ਜੀ ਪੀ ਸੀ ਮੈਂਬਰ ਪਰਮਜੀਤ ਕੌਰ ਲਾਂਡਰਾ, ਸਾਬਕਾ ਕੌਂਸਲਰ ਕੁਲਦੀਪ ਕੌਰ ਕੰਗ, ਆਮ ਆਦਮੀ ਪਾਰਟੀ ਦੇ ਆਗੂ ਅਤੇ ਫੇਜ਼ 3 ਬੀ 2 ਮਾਰਕੀਟ ਦੇ ਪ੍ਰਧਾਨ ਅਕਵਿੰਦਰ ਸਿਘ ਗੋਸਲ, ਪ੍ਰੋਗਰੈਸਿਵ ਐਸੋਸੀਏਸ਼ਨ ਦੇ ਪ੍ਰਧਾਨ ਸz ਐਚ ਐਸ ਕੰਵਰ ਅਤੇ ਸਮੂਹ ਅਹੁਦੇਦਾਰ ਅਤੇ ਫੇਜ਼ 4 ਦੇ ਵਸਨੀਕ ਹਾਜਿਰ ਸਨ।
ਸ੍ਰੀ ਮਦਨ ਲਾਲ ਜੌਹਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁਣ ਪੁਰਾਣ ਦੇ ਪਾਠ ਅਤੇ ਸ਼ਰਧਾਂਜਲੀ ਸਮਾਗਮ 25 ਸਤੰਬਰ ਨੂੰ ਸ੍ਰੀ ਵੈਸ਼ਨਸ ਮਾਤਾ ਮੰਦਰ ਫੇਜ਼ 3 ਬੀ 2 ਵਿਖੇ ਬਾਅਦ ਦੁਪਹਿਰ 2 ਵਜੇ ਤੋਂ 3 ਵਜੇ ਤਕ ਹੋਵੇਗਾ।
