
6 ਮਹੀਨਿਆਂ ਦਾ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ
ਐਸ ਏ ਐਸ ਨਗਰ, 22 ਸਤੰਬਰ ਭਾਈ ਘਨਈਆ ਕੇਅਰ ਸਰਵਿਸ ਐਡ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਲੋੜਵੰਦ ਲੜਕੀਆਂ ਲਈ ਸ਼੍ਰੀ ਠਾਕੁਰ ਦੁਆਰਾ ਮੰਦਰ (ਹਨੂੰਮਾਨ ਮੰਦਰ) ਸੋਹਾਣਾ ਵਿਖੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਵਿੱਚ ਲੋੜਵੰਦ ਲੜਕੀਆਂ ਨੂੰ 36 ਸਿਲਾਈ ਮਸ਼ੀਨਾਂ ਅਤੇ ਵੱਖ ਵੱਖ ਸੈਂਟਰਾਂ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ
ਐਸ ਏ ਐਸ ਨਗਰ, 22 ਸਤੰਬਰ ਭਾਈ ਘਨਈਆ ਕੇਅਰ ਸਰਵਿਸ ਐਡ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਲੋੜਵੰਦ ਲੜਕੀਆਂ ਲਈ ਸ਼੍ਰੀ ਠਾਕੁਰ ਦੁਆਰਾ ਮੰਦਰ (ਹਨੂੰਮਾਨ ਮੰਦਰ) ਸੋਹਾਣਾ ਵਿਖੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਵਿੱਚ ਲੋੜਵੰਦ ਲੜਕੀਆਂ ਨੂੰ 36 ਸਿਲਾਈ ਮਸ਼ੀਨਾਂ ਅਤੇ ਵੱਖ ਵੱਖ ਸੈਂਟਰਾਂ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਯੂਨੀਅਨ ਬੈਂਕ ਦੇ ਡਿਪਟੀ ਰੀਜਨਲ ਹੈਡ ਸ੍ਰੀ ਅਮਿਤ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਇਸ ਮੌਕੇ ਸ੍ਰੀ ਅਮਿਤ ਕੁਮਾਰ ਨੇ ਕਿਹਾ ਕਿ ਲੜਕੀਆਂ ਨੂੰ ਆਪਣੇ ਘਰਾਂ ਦੇ ਵਿੱਚ ਕੰਮ ਕਰਨ ਵਾਸਤੇ ਕੱਪੜਾ ਅਤੇ ਮਸ਼ੀਨਾਂ ਲੈਣ ਵਾਸਤੇ ਬੈਂਕ ਵੱਲੋਂ ਘੱਟ ਵਿਆਜ ਤੇ ਲੋਨ ਦਿੱਤਾ ਜਾਂਦਾ ਹੈ ਅਤੇ ਜੋ ਵੀ ਲੜਕੀ ਲੋਨ ਲੈਣਾ ਚਾਹੀਦੀ ਹੈ ਉਹ ਬੈਂਕ ਨਾਲ ਸੰਪਰਕ ਕਰ ਸਕਦੀ ਹੈ। ਇਸ ਮੌਕੇ ਕੰਪਿਊਟਰ, ਬਿਊਟੀ ਪਾਰਲਰ ਅਤੇ ਸਿਲਾਈ ਦੀ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ।
ਸੁਸਾਇਟੀ ਦੇ ਚੇਅਰਮੈਨ ਕੇ. ਕੇ. ਸੈਣੀ ਨੇ ਦੱਸਿਆ ਕਿ ਲੜਕੀਆਂ ਨੂੰ 6 ਮਹੀਨਿਆਂ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਪਾਸ ਹੋਏ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਮਾਨਤਾ ਸਰਟੀਫਿਕੇਟ (ਆਈ. ਐਸ. ਓ.) ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਲੜਕੀਆਂ ਕੋਲੋਂ ਪ੍ਰੈਕਟੀਕਲ ਫਾਈਲਾਂ ਵੀ ਤਿਆਰ ਕਰਵਾਈਆਂ ਜਾਂਦੀਆਂ ਹਨ।
ਇਸ ਮੌਕੇ ਮੰਦਰ ਦੇ ਪ੍ਰਧਾਨ ਐਡਵੋਕੇਟ ਸੁਸ਼ੀਲ ਕਮਾਰ ਅੱਤਰੀ ਅਤੇ ਅਹੁਦੇਦਾਰ ਜੰਗ ਬਹਾਦਰ, ਸੁਸ਼ੀਲ ਕੁਮਾਰ ਅੱਤਰੀ, ਸੌਰਵ ਸ਼ਰਮਾ, ਬੈਂਕ ਦੀ ਸਹਾਇਕ ਖੇਤਰੀ ਮੁਖੀ ਮੋਨਿਕਾ, ਚੀਫ ਮੈਨੇਜਰ ਦੀਪਿਕਾ ਸਿੰਘ, ਸਹਾਇਕ ਮੈਨੇਜਰ ਸ੍ਰੀ ਪਵਨ ਕੁਮਾਰ ਅਤੇ ਐਸ.ਕੇ.ਬਾਲੀ, ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਬੜਾ, ਨਰੇਸ਼ ਵਰਮਾ, ਸਤੀਸ਼ ਸੈਣੀ, ਵਿਨੋਦ ਉਹਰੀ ਅਤੇ ਸੈਂਟਰ ਦੀਆਂ ਅਧਿਆਪਕਾਵਾਂ ਕੈਰਨ ਕਲਸੀ, ਮੇਘਾ ਸ਼ਰਮਾ, ਸਿਮਰਨ, ਸ਼ਗੂਨ, ਰਜਨੀ, ਊਸ਼ਾ ਤੇ ਪ੍ਰੀਤੀ ਆਦਿ ਮੌਜੂਦ ਸਨ।
