
ਸਿਹਤ ਜਾਂਚ ਕੈਂਪ ਲਗਾਇਆ
ਮਿਊਸਿਪਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਰੜ ਨਗਰ ਕੌਂਸਲ ਵਿਖੇ ਹੈਲਥ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਅਪੋਲੋ ਹਸਪਤਾਲ ਦੇ ਮਾਹਿਰ ਡਾਕਟਰ ਵੱਲੋਂ ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ ਗਈ।
ਖਰੜ, 22 ਸਤੰਬਰ ਮਿਊਸਿਪਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਰੜ ਨਗਰ ਕੌਂਸਲ ਵਿਖੇ ਹੈਲਥ ਚੈਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਅਪੋਲੋ ਹਸਪਤਾਲ ਦੇ ਮਾਹਿਰ ਡਾਕਟਰ ਵੱਲੋਂ ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ ਗਈ।
ਮਿਉਂਸਪਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪਰਦੀਪ ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਕਰਮਚਾਰੀਆਂ ਦੇ ਟੈਸਟ ਕੀਤੇ ਗਏ ਅਤੇ ਦੰਦਾਂ ਅਤੇ ਗਲੇ ਦੇ ਵੱਖ ਵੱਖ ਟੈਸਟਾਂ ਲਈ ਸੈਪਲਿੰਗ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਕਰਮਚਾਰੀਆਂ ਦੀ ਜਾਂਚ ਲਈ ਵੱਖ-ਵੱਖ ਬਰਾਂਚਾਂ ਵਿੱਚ ਕੈਂਪ ਲਗਾਏ ਜਾਣਗੇ।
ਇਸ ਮੌਕੇ ਖਰੜ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ਼੍ਰੀ ਸੁਖਦੇਵ ਸਿੰਘ, ਸ੍ਰੀ ਗੁਰਿੰਦਰ ਸਿੰਘ ਸੁਪਰਡੈਂਟ, ਸ੍ਰੀ ਬਲਵੀਰ ਸਿੰਘ ਢਾਕਾ ਸੁਪਰਡੈਂਟ ਸੈਂਨਟਰੀ, ਸ੍ਰੀ ਕੇਵਲ ਕ੍ਰਿਸ਼ਨ, ਸ੍ਰੀ ਵਿਨਸ ਕੁਮਾਰ, ਸ੍ਰੀ ਭਗਵਤ ਸਿੰਘ, ਲੇਖਾਕਾਰ ਕਰਮਚਾਰੀ ਯੂਨਿਯਨ ਵੱਲੋਂ ਮੀਤ ਪ੍ਰਧਾਨ ਵਿਕਰਮ ਕੁਮਾਰਠ ਜਰਨਲ ਸਕੱਤਰ ਕੁਲਜੀਤ ਸਿੰਘ, ਕੈਸ਼ੀਅਰ ਅਮਿਤ ਕੁਮਾਰ, ਸਲਾਹਕਾਰ ਰਣਜੀਤ ਸਿੰਘ, ਅੰਗਰੇਜ ਸਿੰਘ, ਬਿਕਰਮ ਡਰਾਈਵਰ ਆਦਿ ਕਰਮਚਾਰੀ ਹਾਜਰ ਸਨ।
