
98ਵੀਂ ਓਪਨ ਪੰਜਾਬ ਅਥਲੈਟਿਕਸ ਚੈਪਂੀਅਨਸ਼ਿਪ ਵਿੱਚ ਮੁਹਾਲੀ ਦੇ ਅਥਲੀਟਾਂ ਦਾ ਦਬਦਬਾ ਜੁਆਏ ਬੈਦਵਾਨ ਨੇ ਕਾਇਮ ਕੀਤਾ ਨਵਾਂ ਰਿਕਾਰਡ
ਸੰਗਰੂਰ ਦੇ ਬਰਹੀਰੋਜ਼ ਵਿੱਚ 15 ਤੋਂ 17 ਸਤੰਬਰ ਤੱਕ ਹੋਏ ਓਪਨ ਪੰਜਾਬ ਅਥੈਲਟਿਕਸ ਮੁਕਾਬਲਿਆਂ ਦੌਰਾਨ ਵੱਖ-ਵੱਖ ਵਰਗਾਂ ਦੇ ਵਿੱਚ ਮੁਹਾਲੀ ਜ਼ਿਲ੍ਹੇ ਦੇ ਅਥਲੀਟਾਂ, ਖਾਸ ਤੌਰ ਤੇ ਲੜਕੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸz. ਸਵਰਨ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਜ਼ਿਲ੍ਹੇ ਨੇ 25 ਦੇ ਕਰੀਬ ਮੈਡਲ ਜਿੱਤੇ ਅਤੇ ਮੁਹਾਲੀ ਜ਼ਿਲਾ ਮੈਡਲ ਜਿੱਤਣ ਵਾਲੇ ਮੂਹਰੀ ਜ਼ਿਲ੍ਹਿਆਂ ਵਿੱਚ ਰਿਹਾ।
ਐਸ ਏ ਐਸ ਨਗਰ, 21 ਸਤੰਬਰ (ਸ.ਬ.) ਸੰਗਰੂਰ ਦੇ ਬਰਹੀਰੋਜ਼ ਵਿੱਚ 15 ਤੋਂ 17 ਸਤੰਬਰ ਤੱਕ ਹੋਏ ਓਪਨ ਪੰਜਾਬ ਅਥੈਲਟਿਕਸ ਮੁਕਾਬਲਿਆਂ ਦੌਰਾਨ ਵੱਖ-ਵੱਖ ਵਰਗਾਂ ਦੇ ਵਿੱਚ ਮੁਹਾਲੀ ਜ਼ਿਲ੍ਹੇ ਦੇ ਅਥਲੀਟਾਂ, ਖਾਸ ਤੌਰ ਤੇ ਲੜਕੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸz. ਸਵਰਨ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਜ਼ਿਲ੍ਹੇ ਨੇ 25 ਦੇ ਕਰੀਬ ਮੈਡਲ ਜਿੱਤੇ ਅਤੇ ਮੁਹਾਲੀ ਜ਼ਿਲਾ ਮੈਡਲ ਜਿੱਤਣ ਵਾਲੇ ਮੂਹਰੀ ਜ਼ਿਲ੍ਹਿਆਂ ਵਿੱਚ ਰਿਹਾ।
ਉਹਨਾਂ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਜੁਆਏ ਬੈਦਵਾਨ ਨੇ ਅੰਡਰ-14 ਵਰਗ (ਲੜਕੀਆਂ) ਸ਼ਾਟਪੁੱਟ ਵਿੱਚ 14.54 ਮੀਟਰ ਗੋਲਾ ਸੁੱਟ ਕੇ ਨਵਾਂ ਸਟੇਟ ਰਿਕਾਰਡ ਕਾਇਮ ਕੀਤਾ। ਇਸੇ ਤਰ੍ਹਾਂ ਅੰਡਰ-16 (ਲੜਕੀਆਂ) ਵਿੱਚ ਸੁਪਰੀਤ ਕੌਰ, ਲਵਲੀਨ ਕੌਰ, ਨੂਰਪ੍ਰੀਤ ਕੌਰ ਨੇ ਕ੍ਰਮਵਾਰ ਦੋ-ਦੋ ਗੋਲਡ ਮੈਡਲ ਅਤੇ ਦੇ ਸਿਲਵਰ ਮੈਡਲ ਜਿੱਤੇ।
ਉਹਨਾਂ ਦੱਸਿਆ ਕਿ ਜੂਨੀਅਰ ਵਰਗ ਵਿਚ ਅਦਿਤੀ, ਦਸ਼ਪ੍ਰੀਤ ਨੇ ਸਿਲਵਰ ਅਤੇ ਬ੍ਰਰੋਂਜ਼ ਮੈਡਲ ਜਿੱਤੇ ਅਤੇ ਲੜਕਿਆਂ ਦੇ ਜੂਨੀਅਰ ਵਰਗ ਵਿੱਚ ਰਿਤਿਸਵੀਰ ਨੇ ਅੰਡਰ -14 (ਲੜਕੇ) ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਸੀਨੀਅਰ ਵਰਗ ਵਿੱਚ ਹਰਪ੍ਰੀਤ ਸਿੰਘ ਨੇ ਜ਼ਿਲ੍ਹੇ ਲਈ 2 ਗੋਲਡ ਮੈਡਲ ਹਾਸਲ ਕੀਤੇ ਅਤੇ ਇੱਕ-ਇੱਕ ਮੈਡਲ ਗੁਰਮਨਜੋਤ ਅਤੇ ਦਿਲਪ੍ਰੀਤ ਸਿੰਘ ਨੇ ਵੀ ਜਿੱਤਿਆ। ਕੁਲ ਮਿਲਾ ਕੇ 25 ਦੇ ਕਰੀਬ ਮੈਡਲ ਮੁਹਾਲੀ ਦੇ ਅਥਲੀਟਾਂ ਨੇ ਆਪਣੇ ਨਾਮ ਕੀਤੇ।
ਜਿਲ੍ਹਾ ਅਥਲੈਟਿਕ ਐਸੋਸੀਏਸ਼ਨ ਵਲੋਂ ਮੁਹਾਲੀ ਦੇ ਅਥਲੀਟਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਖੁਸ਼ੀ ਮਨਾਉਣ ਲਈ ਸੈਕਟਰ-78 ਦੇ ਖੇਡ ਸਟੇਡੀਅਮ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੌਰਾਨ ਜੇਤੂ ਅਥਲੀਟਾਂ ਦਾ ਸਨਮਾਨ ਵੀ ਕੀਤਾ ਗਿਆ। ਐਸੋਸੀਏਸ਼ਨ ਦੇ ਲਾਈਫ ਟਾਈਮ ਪ੍ਰੋਜ਼ੀਡੈਂਟ ਸ. ਪ੍ਰੀਤਮ ਸਿੰਘ ਨੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਨੂੰ ਹੁਣ ਨੈਸ਼ਨਲ ਪੱਧਰ ਤੇ ਵੀ ਲਿਜਾਉਣ ਦੀ ਜਰਰੂਤ ਹੈ। ਉਹਨਾਂ ਵੱਲੋਂ ਜੇਤੂ ਅਥਲੀਟਾਂ ਨੂੰ ਇੱਕ- ਇੱਕ ਹਜ਼ਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ।
