ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜਦੂਰ ਨੀਤੀਆਂ ਵਿਰੋਧੀ ਤਿੱਖੇ ਸੰਘਰਸ਼ ਦਾ ਐਲਾਨ ਕਿਸਾਨਾਂ ਅਤੇ ਮਜਦੂਰਾਂ ਦੇ ਸਾਂਝੇ ਮੋਰਚੇ ਵੱਲੋਂ 26 ਤੋਂ 28 ਨਵੰਬਰ ਤੱਕ ਦਿੱਤਾ ਜਾਵੇਗਾ ਦਿਨ ਰਾਤ ਦਾ ਧਰਨਾ

ਐਸ ਏ ਐਸ ਨਗਰ, 19 ਸਤੰਬਰ ਸੀਟੂ ਵੱਲੋਂ ਮੋਦੀ ਸਰਕਾਰ ਦੀਆਂ ਮਜਦੂਰਾਂ ਤੇ ਕਿਸਾਨਾਂ ਦੀਆਂ ਦੇਸ਼ ਪੱਧਰੀ ਨੀਤੀਆਂ ਵਿਰੁੱਧ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਦੇਸ਼ ਪੱਧਰ ਤੇ ਸਾਂਝੀਆਂ ਕਨਵੈਨਸ਼ਨਾਂ ਕਰਕੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਦੌਰਾਨ ਸਾਂਝਾ ਮਜਦੂਰ ਕਿਸਾਨ ਮੋਰਚੇ ਵੱਲੋਂ 26 ਤੋਂ 28 ਨਵੰਬਰ ਤਿੰਨ ਰੋਜ਼ਾ ਮਹਾਂ ਪੜਾਓ (ਦਿਨ ਰਾਤ ਦਾ ਧਰਨਾ) ਲਗਾਇਆ ਜਾਵੇਗਾ ਅਤੇ ਮੋਦੀ ਸਰਕਾਰ ਦਾ ਕਾਰਪੋਰੇਟੀ ਪੱਖੀ ਚੇਹਰਾ ਨੰਗਾ ਕੀਤਾ ਜਾਵੇਗਾ।

ਐਸ ਏ ਐਸ ਨਗਰ, 19 ਸਤੰਬਰ ਸੀਟੂ ਵੱਲੋਂ ਮੋਦੀ ਸਰਕਾਰ ਦੀਆਂ ਮਜਦੂਰਾਂ ਤੇ ਕਿਸਾਨਾਂ ਦੀਆਂ ਦੇਸ਼ ਪੱਧਰੀ ਨੀਤੀਆਂ ਵਿਰੁੱਧ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਦੇਸ਼ ਪੱਧਰ ਤੇ ਸਾਂਝੀਆਂ ਕਨਵੈਨਸ਼ਨਾਂ ਕਰਕੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਦੌਰਾਨ ਸਾਂਝਾ ਮਜਦੂਰ ਕਿਸਾਨ ਮੋਰਚੇ ਵੱਲੋਂ 26 ਤੋਂ 28 ਨਵੰਬਰ ਤਿੰਨ ਰੋਜ਼ਾ ਮਹਾਂ ਪੜਾਓ (ਦਿਨ ਰਾਤ ਦਾ ਧਰਨਾ) ਲਗਾਇਆ ਜਾਵੇਗਾ ਅਤੇ ਮੋਦੀ ਸਰਕਾਰ ਦਾ ਕਾਰਪੋਰੇਟੀ ਪੱਖੀ ਚੇਹਰਾ ਨੰਗਾ ਕੀਤਾ ਜਾਵੇਗਾ।

ਅੱਜ ਇੱਥੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾ ਸਕੱਤਰੇਤ ਦੀ ਮੀਟਿੰਗ ਵਿੱਚ ਭਾਗ ਲੈਣ ਪਹੁੰਚੇ ਸੀਟੂ ਦੇ ਆਲ ਇੰਡੀਆ ਜਨਰਲ ਸਕੱਤਰ, ਸੀ ਪੀ ਆਈ (ਐਮ) ਦੇ ਪੋਲਿਤ ਬਿਊਰੋ ਮੈਂਬਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਤਪਨਸੇਨ ਅਤੇ ਪ੍ਰਧਾਨ ਹੇਮ ਲਤਾ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਦੇ 9 ਸਾਲਾਂ ਦੇ ਰਾਜ ਦੌਰਾਨ ਗਰੀਬੀ ਤੇ ਬੇਰੁਜਗਾਰੀ ਦਾ ਵਾਧਾ ਸਾਰੇ ਰਿਕਾਰਡ ਤੋੜ ਗਿਆ ਹੈ ਅਤੇ ਮਜਦੂਰਾਂ ਲਈ ਨਾਮਾਂਤਰ ਸਹੂਲਤਾਂ ਦੇਣ ਵਾਲੀਆਂ ਭਲਾਈ ਸਕੀਮਾਂ ਦਾ ਵੀ ਭੋਗ ਪਾ ਦਿੱਤਾ ਗਿਆ ਹੈ। ਪੈਨਸ਼ਨ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਜਨਤਕ ਖੇਤਰ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹਰ ਪਾਸੇ ਗੁਲਾਮੀ ਵਾਲੀ ਠੇਕੇਦਾਰ ਮਜਦੂਰ ਪ੍ਰਣਾਲੀ ਦਾ ਬੋਲ ਬਾਲਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਨਰੇਗਾ ਲਈ ਰਕਮ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ ਅਤੇ ਪ੍ਰਾਵੀਡੈਂਟ ਫੰਡ ਤੇ ਵਿਆਜ ਤੈਅ ਕਰਨ ਤੇ ਰੋਕ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਤਰਜ ਤੇ ਪੰਜਾਬ ਵਿੱਚ ਵੀ ਭਾਜਪਾ ਅਤੇ ਪੁਰਾਣੇ ਤੋਂ ਨਵੇਂ ਸਾਥੀਆਂ ਨੂੰ ਲੋਕਾਂ ਵਿੱਚੋਂ ਨਿਖੇੜਨ ਲਈ ਸੀਟੂ ਵਲੋਂ ਪੂਰਾ ਤਾਣ ਲਾਇਆ ਜਾਵੇਗਾ। ਉਹਨਾਂ ਨੇ 28 ਪਾਰਟੀਆਂ ਦੇ ਸਾਂਝੇ ਮੁਹਾਜ ਤੋਂ ਮੰਗ ਕੀਤੀ ਕਿ ਉਹ ਚਾਰ ਮਜਦੂਰ ਵਿਰੋਧੀ ਲੇਬਰ ਕੋਡ ਰੱਦ ਕਰਨ ਦੀ ਮੰਗ ਵੀ ਰੱਖੋ।

ਇਸ ਮੌਕੇ ਸੀਟੂ ਦੀ ਆਂਗਣਵਾੜੀ ਦੀ ਆਲ ਇੰਡੀਆ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਮੋਦੀ ਰਾਜ ਵਿੱਚ ਕਰੋੜਾਂ ਇਸਤਰੀ ਮੁਲਾਜਮ ਆਂਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਇਸ ਲਈ ਕਿੱਤਾਵਾਰ ਸੰਘਰਸ਼ਾਂ ਤੋਂ ਇਲਾਵਾ ਮਜਦੂਰਾਂ-ਕਿਸਾਨਾਂ ਦੇ ਸਾਂਝੇ ਸੰਘਰਸ਼ ਦੀ ਲੋੜ ਹੈ।

ਇਸ ਮੌਕੇ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਅਤੇ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਘੱਟੋ-ਘੱਟ ਉਜਰਤ ਵਿੱਚ ਵਾਧਾ ਕਰੇ, ਨਿਰਮਾਣ ਮਜਦੂਰਾਂ ਦੇ ਕਲੇਮਾਂ ਦੀ ਅਦਾਇਗੀ ਕੀਤੀ ਜਾਵੇ, ਮਨਰੇਗਾ ਮਜਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਯਕੀਨੀ ਬਣਾਈ ਜਾਵੇ, ਆਸ਼ਾ ਵਰਕਰਾਂ, ਪੇਂਡੂ ਚੌਂਕੀਦਾਰਾਂ, ਮਿਡ-ਡੇ-ਮੀਲ ਵਰਕਰਾਂ ਲਈ ਸਰਕਾਰੀ ਉਜਰਤਾਂ ਦੇਣਾ ਯਕੀਨੀ ਕੀਤਾ ਜਾਵੇ, ਸਾਰੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਵੇ, ਟਰਾਂਸਪੋਰਟ ਵਿਭਾਗ ਸਮੇਤ ਹੋਰਨਾਂ ਅਦਾਰਿਆਂ ਵਿੱਚੋਂ ਠੇਕੇਦਾਰ ਪ੍ਰਣਾਲੀ ਖਾਤਮ ਕੀਤੀ ਜਾਵੇ ਕੀਤੀ ਅਤੇ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰੇ।

ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੀ ਲਗਾਤਾਰ ਮੁਹਿੰਮ ਚਲਾਉਣ, ਪੜਾਅਵਾਰ ਸੰਘਰਸ਼ ਨੂੰ ਤੇਜ ਮਰਨ ਅਤੇ ਸਾਰੀਆਂ ਗੈਰ-ਫਿਰਕੂ ਮਜਦੂਰ ਜੱਥੇਬੰਦੀਆਂ ਨਾਲ ਮੁਹਾਜ ਬਣਾਕੇ ਲੜਾਈ ਨੂੰ ਅੱਗੇ ਵਧਾਉਣ ਦੀ ਠੋਸ ਵਿਉਂਤਬੰਦੀ ਕੀਤੀ ਜਾਵੇਗੀ।