ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਸਨਮਾਨਿਤ ਕੀਤਾ

ਗੜ੍ਹਸ਼ੰਕਰ (ਬਲਵੀਰ ਚੌਪੜਾ ) ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਕਮਾਲਪੁਰ ਵੱਲੋਂ ਹੁਸ਼ਿਆਰਪੁਰ ਵਿੱਚ ਕੀਤੇ ਜਾ ਰਹੇ ਵਿਕਾਸ ਲਈ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਕਰੋਨਾ ਦੇ ਸਮੇਂ ਦੌਰਾਨ ਜਦੋਂ ਸੋਮ ਪ੍ਰਕਾਸ਼ ਨੂੰ ਖੁੱਲ੍ਹੇਆਮ ਘੁੰਮਣ-ਫਿਰਨ ਦੀ ਮਨਾਹੀ ਕੀਤੀ ਗਈ ਸੀ, ਤਾਂ ਉਨ੍ਹਾਂ ਨੇ ਆਪਣੇ ਹਰ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਰਾਸ਼ਨ ਵੰਡਿਆ ਅਤੇ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਸੈਂਕੜੇ ਆਕਸੀਜਨ ਦੇ ਕੰਟੇਨਰਾ ਅਤੇ ਆਕਸੀਜਨ ਦੀ ਵੰਡ ਕੀਤੀ।

ਗੜ੍ਹਸ਼ੰਕਰ  (ਬਲਵੀਰ ਚੌਪੜਾ ) ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਕਮਾਲਪੁਰ ਵੱਲੋਂ ਹੁਸ਼ਿਆਰਪੁਰ ਵਿੱਚ ਕੀਤੇ ਜਾ ਰਹੇ ਵਿਕਾਸ ਲਈ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਕਰੋਨਾ ਦੇ ਸਮੇਂ ਦੌਰਾਨ ਜਦੋਂ ਸੋਮ ਪ੍ਰਕਾਸ਼ ਨੂੰ ਖੁੱਲ੍ਹੇਆਮ ਘੁੰਮਣ-ਫਿਰਨ ਦੀ ਮਨਾਹੀ ਕੀਤੀ ਗਈ ਸੀ, ਤਾਂ ਉਨ੍ਹਾਂ ਨੇ ਆਪਣੇ ਹਰ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਰਾਸ਼ਨ ਵੰਡਿਆ ਅਤੇ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਸੈਂਕੜੇ ਆਕਸੀਜਨ ਦੇ ਕੰਟੇਨਰਾ ਅਤੇ ਆਕਸੀਜਨ ਦੀ ਵੰਡ ਕੀਤੀ। ਸਿਵਲ ਹਸਪਤਾਲ 'ਚ 50 ਲੱਖ ਦੀ ਲਾਗਤ ਨਾਲ ਇਕ ਆਕਸੀਜਨ ਪਲਾਂਟ ਵੀ ਲਗਾਇਆ। ਇੱਥੋਂ ਤੱਕ ਕਿ ਆਪਣੇ ਵਾਰਡ ਵਿੱਚ ਵੀ ਉਨ੍ਹਾਂ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਹਰ ਤਰ੍ਹਾਂ ਨਾਲ ਮੱਦਦ ਕੀਤੀ। ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਵ੍ਰਿੰਦਾਵਨ ਲਈ ਸਿੱਧੀ ਰੇਲਗੱਡੀ ਚਲਾਉਣਾ ਹੈ, ਜਿਸ ਤੋਂ ਸਾਰੇ ਹੁਸ਼ਿਆਰਪੁਰ ਦੇ ਲੋਕ ਖੁਸ਼ ਹਨ। ਉਨ੍ਹਾਂ ਦੇ ਯਤਨਾਂ ਸਦਕਾ ਟਾਂਡਾ ਤੋਂ ਹੁਸ਼ਿਆਰਪੁਰ ਤੱਕ ਰੇਲਵੇ ਲਾਈਨ ਦਾ ਆਖਰੀ ਸਰਵੇਖਣ ਹੋਇਆ ਸੀ। ਹੁਸ਼ਿਆਰਪੁਰ ਫਗਵਾੜਾ ਸੜਕ ਨੂੰ ਚਹੁੰ ਮਾਰਗੀ ਕਰਨ ਲਈ ਉਨ੍ਹਾਂ ਦੇ ਯਤਨਾਂ ਨੂੰ ਸਫਲਤਾ ਮਿਲੀ, ਜਿਸ ਦਾ ਟੈਂਡਰ ਵੀ ਹੋ ਗਿਆ ਹੈ, ਜਿਸ ਨਾਲ ਸਮੂਹ ਹੁਸ਼ਿਆਰਪੁਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਜਿਸ ਕਾਰਨ ਰਵਿਦਾਸ ਸਭਾ ਮੁਹੱਲਾ ਕਮਾਲਪੁਰ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸਭਾ ਦੇ ਚੇਅਰਮੈਨ ਮੋਹਨ ਲਾਲ ਨੇ ਸਭਾ ਦੇ ਹਾਲ ਲਈ ਗ੍ਰਾਂਟ ਦੇਣ ਲਈ ਸੋਮ ਪ੍ਰਕਾਸ਼ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ ਲੋਕਾਂ ਨੂੰ ਸਮਾਜਿਕ ਪ੍ਰੋਗਰਾਮ ਕਰਵਾਉਣ ਲਈ ਵਧੀਆ ਥਾਂ ਮਿਲੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਅਤੇ ਕਮਲਜੀਤ ਸੇਤੀਆ ਨੇ ਸ਼੍ਰੀ ਗੁਰੂ ਰਵਿਦਾਸ ਸਭਾ ਕਮਾਲਪੁਰ ਨੂੰ ਗਰਾਂਟ ਦੇਣ ਲਈ ਸੋਮ ਪ੍ਰਕਾਸ਼ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਅਸ਼ਵਨੀ ਗੈਂਦ, ਯਸ਼ਪਾਲ ਸ਼ਰਮਾ, ਅਭੀ ਭਾਟੀਆ, ਮੋਹਨ ਲਾਲ ਪ੍ਰਧਾਨ, ਮੁਕੇਸ਼ ਕੁਮਾਰ ਜਨਰਲ ਸਕੱਤਰ, ਰਾਜ ਕੁਮਾਰ ਖਜ਼ਾਨਚੀ, ਸੂਰਜ ਪ੍ਰਕਾਸ਼ ਸਹਾਇਕ ਸੰਪਾਦਕ, ਭਗਵਾਨ ਦਾਸ ਸੰਪਾਦਕ, ਜਗਦੀਸ਼ ਚੰਦਰ, ਸੋਹਨ ਲਾਲ, ਹਰਕਿਸ਼ਨ ਦਿਆਲ, ਦੀਪੂ, ਮਿੰਟੂ, ਸ਼ਿਵ ਕੁਮਾਰ ਕਪੂਰ, ਰਿੱਕੀ, ਹਰਭਜਨ ਕੌਰ, ਨੀਲਮ, ਸੰਤੋਸ਼ ਕੁਮਾਰੀ, ਬਲਵਿੰਦਰ ਕੌਰ, ਨਿੱਕੀ, ਕਮਲੇਸ਼ ਰਾਣੀ, ਕੁਲਵਿੰਦਰ ਕੌਰ, ਮਨਜੀਤ ਕੌਰ, ਗੁਰਬਖਸ਼ ਕੌਰ, ਜਗਦੀਸ਼ ਕੌਰ, ਸੁਖਦੇਵ ਕੁਮਾਰ ਆਦਿ ਵੀ ਹਾਜ਼ਰ ਸਨ।